India

ਦਾ ਰੂ ਦੇ ਸ਼ੌਕੀਨਾਂ ਲਈ ਚੰਡੀਗੜ੍ਹ ਤੋਂ ਮਾੜੀ ਖਬਰ

ਦ ਖ਼ਾਲਸ ਬਿਊਰੋ : ਚੰਡੀਗੜ੍ਹ ‘ਚ ਪਹਿਲੀ ਅਪ੍ਰੈਲ ਤੋਂ ਸ਼ ਰਾਬ ਮਹਿੰਗੀ ਹੋਣ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸ਼ਨ ਨੇ ਜਾਰੀ ਕੀਤੀ ਆਬਕਾਰੀ ਨੀਤੀ ਵਿੱਚ ਸ਼ ਰਾਬ ‘ਤੇ ਨਵਾਂ ਟੈਕਸ ਲਗਾ ਦਿੱਤਾ ਹੈ। ਚੰਡੀਗੜ ਪ੍ਰਸ਼ਾਸ਼ਨ ਨੇ ਆਪਣੀ ਈ-ਵਾਹਨ ਨੀਤੀ ਤਹਿਤ ਅਹ ਸੈੱਸ ਵਸੂਲਣ ਦਾ ਫੈਸਲਾ ਕੀਤਾ ਹੈ। ਪ੍ਰਸਾਸ਼ਨ ਨੇ ਆਪਣੀ ਈ-ਵਾਹਨ ਨੀਤੀ ਨੂੰ ਅੱਗੇ ਵਧਾਉਣ ਦੇ ਲਈ ਪੈਸਾ ਇੱਕਠਾ ਕਰਨ ਲਈ ਸ਼ਰਾ ਬ ਦੀਆਂ ਬੋਤਲਾਂ ‘ਤੇ ਈ-ਵਾਹਨ ਸੈੱਸ ਲਗਾਉਣ ਦਾ ਫੈਸਲਾ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਬੋਤਲ ਦੀ ਕੀਮਤ ਅਤੇ ਬ੍ਰਾਂਡ ਨੂੰ ਆਧਾਰ ਮੰਨ ਕੇ ਪ੍ਰਤੀ ਬੋਤਲ ਦੋ ਰੁਪਏ ਤੋਂ 40 ਰੁਪਏ ਤੱਕ ਸੈੱਸ ਹੋਵੇਗਾ। ਪ੍ਰਸ਼ਾਸਨ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਇਸ ਨੀਤੀ ਵਿੱਚ ਖਪਤਕਾਰਾਂ,ਸ਼ਰਾ ਬ ਨਿਰਮਾਤਾਵਾਂ, ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਸਰਕਾਰ ਦੀਆਂ ਉਮੀਦਾਂ ਵਿਚਕਾਰ ਸੰਤੁਲਨ ਬਣਾਇਆ ਗਿਆ ਹੈ।