India International Punjab

ਕੈਨੇਡਾ ਤੋਂ ਆਈ ਬੁਰੀ ਖ਼ਬਰ, ਕਾਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਪੰਜਾਬੀ ਗੱਭਰੂ

ਮੋਰਿੰਡਾ ਸ਼ਹਿਰ ਦੇ ਸੂਦ ਕਲੋਨੀ ਦੇ ਵਾਸੀ ਜਸਬੀਰ ਸਿੰਘ, ਜੋ ਸਟੇਟ ਬੈਂਕ ਆਫ ਪਟਿਆਲਾ ਤੋਂ ਰਿਟਾਇਰ ਹੋਏ ਸਨ, ਦੇ 31 ਸਾਲਾ ਇਕਲੌਤੇ ਪੁੱਤਰ ਹਰਵਿੰਦਰ ਸਿੰਘ ਹੈਰੀ ਦੀ ਕੈਨੇਡਾ ਦੇ ਉਟਾਵਾ ਵਿੱਚ ਹਾਈਵੇ 417 ’ਤੇ ਸ਼ਨਿਚਰਵਾਰ ਨੂੰ ਕਾਰ ਹਾਦਸੇ ਵਿੱਚ ਮੌਤ ਹੋ ਗਈ।

ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਹੈਰੀ ਰੱਖੜੀ ਵਾਲੇ ਦਿਨ ਆਪਣੀ ਭੈਣ ਕੋਲ ਰੱਖੜੀ ਬੰਨ੍ਹਵਾਉਣ ਜਾ ਰਿਹਾ ਸੀ ਜਦੋਂ ਅਚਾਨਕ ਉਸ ਦੀ ਕਾਰ ਨੂੰ ਅੱਗ ਲੱਗ ਗਈ। ਅੱਗ ਕਾਰਨ ਕਾਰ ਪੂਰੀ ਤਰ੍ਹਾਂ ਸੜ ਗਈ ਅਤੇ ਹੈਰੀ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ।

ਹੈਰੀ ਦਾ ਵਿਆਹ ਪੰਜ ਮਹੀਨੇ ਪਹਿਲਾਂ, 12 ਮਾਰਚ 2025 ਨੂੰ ਮੋਰਿੰਡਾ ਵਿੱਚ ਹੋਇਆ ਸੀ। ਰੱਖੜੀ ਤੋਂ ਇਕ ਦਿਨ ਪਹਿਲਾਂ ਉਸ ਦੀ ਪਤਨੀ ਹੈਰੀ ਦੀ ਭੈਣ ਕੋਲ ਗਈ ਸੀ। ਹੈਰੀ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਉਹ ਰੱਖੜੀ ਬੰਨ੍ਹਵਾਉਣ ਤੋਂ ਬਾਅਦ ਉਸ ਨੂੰ ਵਾਪਸ ਲੈ ਜਾਵੇਗਾ, ਪਰ ਇਹ ਦੁਖਦਾਈ ਹਾਦਸਾ ਵਾਪਰ ਗਿਆ। ਇਸ ਘਟਨਾ ਨੇ ਪਰਿਵਾਰ ਅਤੇ ਮੋਰਿੰਡਾ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ।