ਕੈਨੇਡਾ : ਕੈਨੇਡਾ (canada) ਪੰਜਾਬੀਆਂ ਦੇ ਲਈ ਸੁਪਣਿਆਂ ਦਾ ਦੇਸ਼ ਹੈ, ਤਕਰੀਬਨ ਹਰ ਪੰਜਾਬੀ ਇੱਥੇ ਜਾਣ ਦੇ ਸੁਪਣੇ ਵੇਖ ਰਿਹਾ ਹੈ। ਕੈਨੇਡਾ ਨੇ ਵੀ ਪੰਜਾਬੀਆਂ ਦਾ ਦਿਲ ਖੋਲ ਕੇ ਸੁਆਗਤ ਕੀਤਾ ਅਤੇ ਵੱਡੇ-ਵੱਡੇ ਅਹੁਦੇ ਦਿੱਤੇ ਹਨ। ਪਰ ਹੁਣ ਰੋਜ਼ਾਨਾ ਕੈਨੇਡਾ ਤੋਂ ਪੰਜਾਬੀਆਂ ਨਾਲ ਜੁੜੀਆਂ ਜਿਹੜੀਆਂ ਖ਼ਬਰਾ ਆ ਰਹੀਆਂ ਹਨ ਉਹ ਕਿਧਰੇ ਨਾ ਕਿਧਰੇ ਪੰਜਾਬ ਦਾ ਅਕਸਰ ਖ਼ਰਾਬ ਕਰਨ ਵਾਲੀਆਂ ਹਨ। ਨਸ਼ੇ ਅਤੇ ਗੈਂਗਸਟਰ ਕਲਚਰ ਵਰਗਾ ਦਾਗ਼ ਹੁਣ ਕੈਨੇਡਾ ਵਿੱਚ ਪੰਜਾਬੀਆਂ ‘ਤੇ ਲੱਗ ਰਿਹਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੇ ਮਾਮਲੇ ਵਿੱਚ ਇੱਕ ਪੰਜਾਬੀ ਮੂਲ ਦੇ ਗੈਂਗਸਟਰ ਵਿਸ਼ਾਲ ਵਾਲੀਆ (vishal walia) ਦਾ ਗੈਂਗਵਾਰ ਵਿੱਚ ਕਤਲ ਕਰ ਦਿੱਤਾ ਗਿਆ ਹੈ। ਸਿਰਫ਼ ਇੰਨਾਂ ਹੀ ਨਹੀਂ ਕਤਲ ਕਰਨ ਵਾਲੇ ਦੂਜੇ ਗੈਂਗ ਨੇ ਮੌਕੇ ‘ਤੋਂ ਸਬੂਤ ਵੀ ਮਿਟਾ ਦਿੱਤੇ ਹਨ ।
ਇਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ
ਗੈਂਗਸਟਰ ਵਿਸ਼ਾਲ ਵਾਲੀਆ (vishal walia) ਵੈਨਕੂਅਰ (vancouver)ਦੇ ਯੂਸੀਬੀ (UCB) ਕਲੱਬ ਦੀ ਪਾਰਕਿੰਗ ਵਿੱਚ ਮੌਜੂਦ ਸੀ,ਅਚਾਨਕ ਉਸ ‘ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਉਸ ਦੀ ਮੌਤ ਹੋ ਗਈ । ਹਮਲਾਵਰਾਂ ਨੇ ਸਬੂਤ ਮਿਟਾਉਣ ਦੇ ਲਈ ਜਿਸ ਕਾਰ ਦੀ ਵਰਤੋਂ ਕੀਤੀ ਸੀ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਦੂਜੀ ਕਾਰ ਵਿੱਚ ਫਰਾਰ ਹੋ ਗਏ । ਮਾਮਲੇ ਦੀ ਜਾਂਚ RCMP ਅਤੇ ਹੋਰ ਜਾਂਚ ਏਜੰਸੀਆਂ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਵਿਸ਼ਾਲ ਦੇ ਕਰੀਬੀ ਸਾਥੀ ਯੂਨਾਇਟੇਡ ਨੈਸ਼ਨਲ ਗੈਂਗ (United nation gang) ਦੇ ਅਮਨ ਮੰਜ ਦਾ ਪਿਛਲੇ ਸਾਲ ਸਤੰਬਰ ਵਿੱਚ ਕਤਲ ਕਰ ਦਿੱਤਾ ਗਿਆ ਸੀ। 2017 ਵਿੱਚ ਵਿਸ਼ਾਲ ਅਤੇ ਉਸ ਦੇ ਗੈਂਗਸਟਰ ਸਾਥੀ ਮੰਜ ਨੂੰ ਪੁਲਿਸ ਨੇ ਡਰੱਗ ਅਤੇ 6 ਹਜ਼ਾਰ ਡਾਲਰ (Dollar) ਨਾਲ ਪਹਿਲੀ ਵਾਰ ਫੜਿਆ ਸੀ । ਗੈਂਗਸਟਰ ਵਾਲੀਆ ਦਾ ਨਾਂ ਕੈਨੇਡਾ ਦੇ ਵੱਡੇ ਗੈਂਗਸਟਰਾਂ ਨਾਲ ਜੁੜਿਆ ਹੋਇਆ ਸੀ ।
ਕੈਨੇਡਾ ਦਾ ਵੱਡਾ ਗੈਂਗਸਟਰ ਸੀ ਵਿਸ਼ਾਲ
ਵਿਸ਼ਾਲ ਵਾਲੀਆ ਦਾ ਨਾਂ ਕੈਨੇਡਾ ਦੇ ਲੋਅਰ ਮੇਨਲੈਂਡ ( Lower mainland) ਦੇ ਵੱਡੇ ਗੈਂਗਸਟਰ ਨਾਲ ਜੁੜਿਆ ਹੋਇਆ ਸੀ । ਇੰਨਾਂ ਵਿੱਚੋਂ ਪੀਟਰ ਆਦੀਵਾਲ ਸਭ ਤੋਂ ਵੱਡਾ ਨਾਂ ਸੀ । ਉਸ ਨੂੰ 2009 ਵਿੱਚ 20 ਗੋਲੀਆਂ ਮਾਰੀ ਗਈਆਂ ਸਨ। ਗੈਂਗਸਟਰ ਵਿਸ਼ਾਲ ਦਾ ਨਾਂ 2012 ਵਿੱਚ ਮਾਰੇ ਗਏ ਗੁਰਮੀਤ ਢਾਕਾ ਅਤੇ ਜੁਝਾਰ ਖੁਨ-ਖੁਨ ਨਾਲ ਵੀ ਜੁੜਿਆ ਸੀ । ਇਸ ਤੋਂ ਪਹਿਲਾਂ ਕੈਨੇਡਾ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਗੈਂਗਸਟਰਾਂ ਦੀ ਇੱਕ ਲਿਸਟ ਜਾਰੀ ਕੀਤੀ ਸੀ ਇਸ ਵਿੱਚ ਜ਼ਿਆਦਾਤਰ ਗੈਂਗਸਟਰ ਪੰਜਾਬੀ ਸਨ ।