ਬਿਊਰੋ ਰਿਪੋਰਟ : ਅਮਰੀਕਾ ਵਿੱਚ ਸਰਗਰਮ ਗੰਨ ਕਲਚਰ ਦੀ ਇਸ ਸਾਲ ਦੇ ਪਹਿਲੇ 3 ਦਿਨਾਂ ਦੇ ਅੰਦਰ ਸਭ ਤੋਂ ਭਿਆਨਕ ਤਸਵੀਰਾਂ ਸਾਹਮਣੇ ਆਈ ਹੈ । ਤਾਜ਼ਾ ਮਾਮਲਾ ਅਮਰੀਕਾ ਦੇ ਉਟਾਵਾ ਸੂਬੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਘਰ ਵਿੱਚ ਹੋਈ ਗੋਲੀਬਾਰੀ ਵਿੱਚ 8 ਲੋਕਾਂ ਦੀ ਜਾਨ ਚੱਲੀ ਗਈ ਹੈ ਜਿੰਨਾਂ ਵਿੱਚੋਂ 5 ਬੱਚੇ ਸਨ । ਗੋਲੀਬਾਰੀ ਜਿਸ ਕਸਬੇ ਵਿੱਚ ਹੋਈ ਹੈ ਉੱਥੇ ਦੀ ਆਬਾਦੀ ਤਕਰੀਬਨ 8 ਹਜ਼ਾਰ ਦੱਸੀ ਜਾ ਰਹੀ ਹੈ । । 2023 ਦੇ ਪਹਿਲੇ 3 ਦਿਨਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈਆਂ ਗੋਲੀਬਾਰੀ ਦੀਆਂ ਵਾਰਦਾਤਾਂ ਵਿੱਚ 130 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ ।
ਅਮਰੀਕਾ ਦੇ ਅਖਬਾਰ ਨਿਊਯਾਰਕ ਟਾਈਮਜ਼ ਦੇ ਮੁਤਾਬਿਕ ਗੋਲੀ ਕਿਸ ਨੇ ਅਤੇ ਕਿਉਂ ਚਲਾਈ ਇਸ ਦੀ ਜਾਂਚ ਹੋ ਰਹੀ ਹੈ ਪਰ ਇਨ੍ਹਾਂ ਜ਼ਰੂਰ ਸਾਹਮਣੇ ਆਇਆ ਹੈ ਕਿ ਪੀੜਤਾਂ ਨੂੰ ਗੋਲੀ ਚਲਾਉਣ ਵਾਲੇ ਚੰਗੀ ਤਰ੍ਹਾਂ ਜਾਣ ਦੇ ਸਨ । ਕਿਉਂਕਿ ਉਹ ਉਸੇ ਚਰਚ ਵਿੱਚ ਜਾਂਦੇ ਸਨ । ਜਿਸ ਵਿੱਚ ਪੀੜਤ ਪਰਿਵਾਰ ਜਾਂਦਾ ਸੀ । ਲੋਕਾਂ ਨੇ ਦੱਸਿਆ ਕਿ ਸਾਡੇ ਇਲਾਕੇ ਵਿੱਚ ਰਹਿਣ ਵਾਲੇ ਸਾਰੇ ਲੋਕ ਆਪਣੇ ਗੁਆਂਢੀਆਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਅਜਿਹੀ ਘਟਨਾ ਦੇ ਪੂਰੇ ਇਲਾਕੇ ਨੂੰ ਹੈਰਾਨ ਕਰ ਦਿੱਤਾ ਹੈ ।
3 ਦਿਨਾਂ ਦੇ ਅੰਦਰ 130 ਲੋਕਾਂ ਦੀ ਮੌਤ
ਅਮਰੀਕਾ ਦੇ ਗੈਰ ਸਰਕਾਰੀ ਸੰਗਠਨ ‘ਗਨ ਵਾਇਲੈਂਸ ਆਰਕਾਈਵ’ ਦੇ ਵੱਲੋਂ ਜਾਰੀ ਅੰਕੜੇ ਡਰਾਉਣ ਵਾਲੇ ਹਨ । ਜਥੇਬੰਦੀ ਮੁਤਾਬਿਕ ਨਵੇਂ ਸਾਲ ਦੇ ਪਹਿਲੇ ਤਿੰਨ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਗੰਨ ਕਲਚਰ ਦੀ ਵਜ੍ਹਾ ਕਰਕੇ 130 ਲੋਕਾਂ ਦੀ ਮੌਤ ਹੋਈ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ । ਕ੍ਰਿਸਮਸ ਤੋਂ ਪਹਿਲਾਂ ਵੀ ਅਮਰੀਕਾ ਦੇ ਮਾਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ । ਬਲੁਮਿੰਗਟਨ ਦੇ ਮੇਅਰ ਮੁਤਾਬਿਕ ਗੋਲੀਬਾਰੀ ਇੱਕ ਡਿਪਾਰਟਮੈਂਟ ਸਟੋਰ ਵਿੱਚ ਹੋਈ ਸੀ । ਇਸ ਵਾਰਦਾਤ ਦੇ ਸਮੇਂ 45 ਮਿੰਟ ਤੱਕ ਮਾਲ ਬੰਦ ਰਿਹਾ ਸੀ । ਜਿਸ ਤੋਂ ਬਾਅਦ ਦੁਕਾਨਦਾਰਾਂ ਨੂੰ ਘਰ ਜਾਣ ਦੀ ਹਦਾਇਤਾਂ ਦਿੱਤੀਆਂ ਗਈਆਂ ਸਨ ।
ਅਮਰੀਕਾ ਵਿੱਚ ਗੰਨ ਕਲਚਰ ਦੀ ਕਹਾਣੀ
ਅਮਰੀਕਾ ਵਿੱਚ ਗੰਨ ਕਲਚਰ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਸਾਲ ਦਰ ਸਾਲ ਸਾਹਮਣੇ ਆਉਣ ਵਾਲੇ ਅੰਕੜੇ ਡਰਾਉਣ ਵਾਲੇ ਹਨ । 2020 ਵਿੱਚ 45 ਹਜ਼ਾਰ ਲੋਕਾਂ ਦੀ ਮੌਤ ਇਸੇ ਗੰਨ ਕਲਚਰ ਦੀ ਵਜ੍ਹਾ ਕਰਕੇ ਹੋਈ ਸੀ । ਇਹ ਅੰਕੜਾ 2019 ਤੋਂ 25 ਫੀਸਦੀ ਵੱਧ ਸੀ ਜਦਕਿ ਇਸ ਤੋਂ ਪਹਿਲਾਂ 2010 ਵਿੱਚ 45 ਫੀਸਦੀ ਗੰਨ ਕਲਚਰ ਦੇ ਮਾਮਲਿਆ ਵਿੱਚ ਵਾਧਾ ਦਰਜ ਕੀਤਾ ਗਿਆ ਸੀ । ਅੰਕੜਿਆਂ ਮੁਤਾਬਿਕ ਅਮਰੀਕਾ ਵਿੱਚ 100 ਪਰਿਵਾਰ ਦੇ ਪਿੱਛੇ 120 ਹਥਿਆਰ ਹਨ ਜਦਕਿ 2011 ਵਿੱਚ ਇਹ ਅੰਕੜਾ 88 ਸੀ ਯਾਨੀ ਜੇਕਰ ਇਲਾਕੇ ਵਿੱਚ 100 ਪਰਿਵਾਰ ਰਹਿੰਦੇ ਹਨ ਤਾਂ 88 ਪਰਿਵਾਰਾਂ ਦੇ ਕੋਲ ਹਥਿਆਰ ਸੀ। BBC ਦੀ ਰਿਪੋਰਟ ਮੁਤਾਬਿਕ ਅਮਰੀਕਾ ਵਿੱਚ 11 ਮਿਲੀਅਨ ਲੋਕਾਂ ਕੋਲ ਹਥਿਆਰ ਹਨ ਜਿੰਨਾਂ ਵਿੱਚ 5 ਮਿਲੀਅਨ ਬੱਚੇ ਵੀ ਸ਼ਾਮਲ ਹਨ । ਸਿਰਫ਼ ਇੰਨਾਂ ਹੀ ਨਹੀਂ ਤਕਰੀਬਨ ਅੱਧੇ ਨਵੇਂ ਬੰਦੂਕ ਦੇ ਮਾਲਕ ਔਰਤਾਂ ਹਨ।