ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਇੱਕ ਸਾਲ ਦਾ ਸਮਾਂ ਪੂਰਾ ਹੋਣ ਵਾਲਾ ਹੈ ਇਸ ਤੋਂ ਪਹਿਲਾਂ ਬੰਬੀਹਾ ਗੈਂਗ ਬਦਲਾ ਲੈਣ ਦੀ ਤਿਆਰੀ ਕਰ ਰਿਹਾ ਹੈ । ਉਨ੍ਹਾਂ ਦੇ ਨਿਸ਼ਾਨੇ ‘ਤੇ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਹਨ । ਚੰਡੀਗੜ੍ਹ ਪੁਲਿਸ ਦੀ ਆਪਰੇਸ਼ਨ ਸੈੱਲ ਨੇ ਦਵਿੰਦਰ ਬੰਬੀਹਾ ਗੈਂਗ ਦੇ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਦੋਵਾਂ ਗਾਇਕਾਂ ਦੇ ਕਤਲਕਾਂਡ ਦਾ ਪਲਾਨ ਬਣਾ ਰਹੇ ਸਨ । ਫੜੇ ਗਏ ਗੈਂਗਸਟਰਾਂ ਦੀ ਪਛਾਣ 29 ਸਾਲਾ ਮੰਨੂ ਬੱਟਾ, ਪੰਚਕੂਲਾ ਦੇ ਅਮਨ ਕੁਮਾਰ ਉਰਫ ਵਿੱਕੀ,ਸੰਜੀਵ ਉਰਫ ਸੰਜੂ,ਕੁਲਦੀਪ ਉਰਫ ਕਿਮੀ ਦੇ ਰੂਪ ਵਿੱਚ ਹੋਈ ਹੈ । ਇੰਨਾਂ ਨੂੰ ਸੈਕਟਰ 49 ਤੋਂ ਗ੍ਰਿਫਤਾਰ ਕੀਤਾ ਗਿਆ ਹੈ ।
whatsapp ‘ਤੇ ਹੋਈ ਗੱਲਬਾਤ
ਗੈਂਗਸਟਰ ਅਮਨ ਨੇ ਪੁਲਿਸ ਪੁੱਛ-ਗਿੱਛ ਦੌਰਾਨ ਦੱਸਿਆ ਹੈ ਕਿ ਪ੍ਰਿੰਸ ਕੈਨੇਡਾ ਵਿੱਚ ਰਹਿੰਦਾ ਹੈ ਉਸ ਦੇ ਨਾਲ whatsapp ‘ਤੇ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ । ਪ੍ਰਿੰਸ ਨੇ ਅਮਨ ਨੂੰ ਪੱਛਿਆ ਸੀ ਕੀ ਉਸ ਦਾ ਕੋਈ ਜੰਮੂ-ਕਸ਼ਮੀਰ ਵਿੱਚ ਕੁਨੈਕਸ਼ਨ ਹੈ ? ਅਮਨ ਨੇ ਪ੍ਰਿੰਸ ਨੂੰ ਕੰਮ ਪੁੱਛਿਆ ਤਾਂ ਉਸ ਨੇ ਕਿਹਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਾ ਹੈ । ਇਸ ਦੇ ਲਈ ਬਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨਾ ਹੈ । ਕਤਲ ਦੇ ਲਈ AK47 ਵਰਗੇ ਵੱਡੇ ਹਥਿਆਰਾਂ ਦੀ ਜ਼ਰੂਰਤ ਹੋਵੇਗੀ ਜੋਕਿ ਸ੍ਰੀ ਨੰਗਰ ਤੋਂ ਲਿਾਉਣੇ ਹੋਣਗੇ।
ਅਮੀਨੀਆ ਤੋਂ ਚੱਲ ਦਾ ਗੈਂਗ
ਇਸ ਗੈਂਗ ਨੂੰ ਅਮੀਨੀਆ ਵਿੱਚ ਲੁੱਕਿਆ ਲੱਕੀ ਪਟਿਆਲ ਚਲਾਉਂਦਾ ਹੈ ਅਤੇ whatsapp ਦੇ ਜ਼ਰੀਏ ਵਿਦੇਸ਼ ਤੋਂ ਉਹ ਗੈਂਗ ਦੇ ਮੈਂਬਰਾਂ ਨੂੰ ਅੱਪਡੇਟ ਕਰਦਾ ਹੈ ਕਿ ਕਿਸ ਬਿਜਨੈੱਸ ਮੈਨ,ਹੋਟਲ,ਕਲੱਬ ਅਤੇ ਡਿਸਕ ਦੇ ਮਾਲਿਕ ਕੋਲੋ ਵਸੂਲੀ ਕਰਨੀ ਹੈ ।
ਪੁਲਿਸ 3 ਦਿਨ ਤੋਂ ਸੈਕਟਰ 50 ਸਪੋਰਟਸ ਕੰਪਲੈਕਸ ਦੇ ਕੋਲ ਪੈਟਰੋਲਿੰਗ ਕਰ ਰਹੀ ਸੀ । ਇਸੇ ਦੌਰਾਨ ਸ਼ਾਮ ਸਾਢੇ 6 ਵਜੇ ਪੁਲਿਸ ਨੂੰ ਪਟਿਆਲਾ ਦੇ ਖੁੱਡਾ ਅਲੀ ਸ਼ੇਖ,ਕੈਨੇਡਾ ਵਿੱਚ ਬੈਠੇ ਉਸ ਦੇ ਸਾਥੀ ਪ੍ਰਿੰਸ ਕੁਰਾਲੀ ਅਤੇ ਮਲੇਸ਼ੀਆ ਵਿੱਚ ਰਹਿੰਦੇ ਲਾਲੀ ਬਾਰੇ ਜਾਣਕਾਰੀ ਮਿਲੀ ।
ਮਾਨਸਾ ਪੁਲਿਸ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛ-ਗਿੱਛ ਕਰ ਚੁੱਕੀ ਹੈ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ‘ਤੇ ਮਾਨਸਾ ਪੁਲਿਸ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਸਿੱਧੂ ਮੂ੍ਸੇਵਾਲਾ ਦੇ ਕਤਲ ਬਾਰੇ ਜਾਂਚ ਕਰ ਚੁੱਕੀ ਹੈ । ਇਸ ਤੋਂ ਇਲਾਵਾ NIA ਵੀ ਮਨਕੀਰਤ ਔਰਖ ਤੋਂ 2 ਵਾਰ ਪੁੱਛ-ਗਿੱਛ ਕਰ ਚੁੱਕੀ ਹੈ । ਪਹਿਲੀ ਵਾਰ ਮਨਕੀਰਤ ਨੂੰ ਦਿੱਲੀ ਬੁਲਾਇਆ ਗਿਆ ਸੀ ਫਿਰ ਦੂਜੀ ਵਾਰ ਪਿਛਲੇ ਹਫਤੇ ਜਦੋਂ ਮਨਕੀਰਤ ਸ਼ੋਅ ਦੇ ਲਈ ਦੁਬਈ ਜਾ ਰਿਹਾ ਸੀ ਤਾਂ ਉਸ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਰੋਕਿਆ ਗਿਆ ਸੀ ਅਤੇ ਪੁੱਛ-ਗਿੱਛ ਕੀਤੀ ਗਈ ਸੀ । ਦੋਵੇ ਹੀ ਗਾਇਕ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਸਿੱਧੂ ਮੂਸੇਵਾਲਾ ਨਾਲ ਉਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀ ।