ਉੱਤਰਾਖੰਡ : ਭਾਜਪਾ ਦੀ ਸਰਕਾਰ ਵਾਲੇ ਸੂਬੇ ‘ਚ ਬਾਬਾ ਰਾਮਦੇਵ ਨੂੰ ਵੱਡਾ ਝਟਕਾ ਲੱਗਿਆ ਹੈ। ਬਾਬਾ ਰਾਮ ਦੇਵ ਦੀ ਕੰਪਨੀ ਪਤੰਜਲੀ ‘ਚ ਤਿਆਰ ਹੋਣ ਵਾਲੀਆਂ 5 ਦਵਾਈਆਂ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਉੱਤਰਾਖੰਡ ਸਰਕਾਰ ਨੇ ਪਤੰਜਲੀ ਦੀਆਂ 5 ਦਵਾਈਆਂ ਦੇ ਉਤਪਾਦਨ ‘ਤੇ ਰੋਕ ਲਗਾ ਦਿੱਤੀ ਹੈ।
ਇਹ ਕਿਹੜੀਆਂ ਦਵਾਈਆਂ ਹਨ, ਇਸ ਬਾਰੇ ਵੀ ਦੱਸਦੇ ਹਾਂ ਪਹਿਲਾਂ ਕਾਰਨ ਜਾਣਦੇ ਹਾਂ ਕਿ ਇਹਨਾਂ ‘ਤੇ ਬੈਨ ਕਿਉਂ ਲਗਾਇਆ ਗਿਆ ਹੈ ? ਦਰਅਸਲ ਰਾਮਦੇਵ ਦੀ ਕੰਪਨੀ ‘ਤੇ ਇਲਜ਼ਾਮ ਹੈ ਕਿ ਇਹਨਾਂ 5 medicines ਲਈ ਜੋ ਪ੍ਰਚਾਰ ਕੀਤਾ ਗਿਆ ਹੈ,ਉਹ ਬਿਲਕੁਲ ਗਲਤ ਐ ਅਤੇ ਇਹਨਾਂ ਵਿੱਚ ਅਜਿਹੇ ਤੱਥ ਵੀ ਨਹੀਂ ਹਨ,ਜਿਹਨਾਂ ਦਾ advertisement ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਵਾਈਆਂ ਇਸ ਬਿਮਾਰੀ ਨੂੰ ਠੀਕ ਕਰ ਦਿੰਦੀਆਂ ਹਨ।
ਇਸ ਲਈ ਉੱਤਰਾਖੰਡ ਦੇ ਆਯੁਰਵੇਦ ਅਤੇ ਯੂਨਾਨੀ ਲਾਇਸੰਸ ਅਥੌਰਿਟੀ ਨੇ ਤੁਰੰਤ ਪ੍ਰਭਾਵ ਨਾਲ ਇਹਨਾਂ ‘ਤੇ ਰੋਕ ਲਗਾ ਦਿੱਤੀ ਹੈ ਤੇ ਪਤੰਜਲੀ ਨੂੰ ਵੀ ਹਦਾਇਤ ਕੀਤੀ ਹੈ ਕਿ ਜੇਕਰ ਮੁੜ ਅਜਿਹਾ ਕੀਤਾ ਗਿਆ ਤਾਂ ਤੁਹਾਡਾ ਲਾਇਸੈਂਸ ਰੱਦ ਵੀ ਕੀਤਾ ਜਾ ਸਕਦਾ ਹੈ।
ਬੀਪੀ ਗ੍ਰਿਟ
ਮਧੂਗ੍ਰਿਟ
ਥਾਈਰੋਗ੍ਰਿਟ
ਲਿਪਿਡੋਮ
ਆਈਗ੍ਰਿਟ ਗੋਲਡ
ਇਹ ਉਹ ਦਵਾਈਆਂ ਨੇ, ਜਿਹਨਾਂ ਦੇ ਉਤਪਾਦਨ ‘ਤੇ ਉੱਤਰਾਖੰਡ ਸਰਕਾਰ ਨੇ ਰੋਕ ਲਗਾ ਦਿੱਤੀ ਹੈ।ਇਹ ਦਵਾਈਆਂ ਬਲਡ ਪ੍ਰੈਸ਼ਰ, ਡਾਇਬਿਟਿਜ਼, ਗੌਇਟਰ (ਘੇਂਘਾ), ਗਲੂਕੋਮਾ ਅਤੇ ਹਾਈ ਕੋਲੇਸਟ੍ਰਾਲ ਦੇ ਇਲਾਜ ਲਈ ਵਰਤੀਆਂ ਜਾਣ ਦਾ ਪਤੰਜਲੀ ਵੱਲੋਂ ਦਾਅਵਾ ਕੀਤਾ ਗਿਆ ਸੀ।
ਅਥੌਰਟੀ ਨੇ ਫਾਰਮੂਲੇਸ਼ਨ ਸ਼ੀਟ ਅਤੇ ਮਾਰਕੇ ‘ਚ ਬਦਲਾਅ ਕਰਕੇ ਇਹਨਾਂ ਦਵਾਈਆਂ ਦੀ ਮੁੜ ਤੋਂ ਮੰਜ਼ੂਰੀ ਲੈਣ ਲਈ ਕਿਹਾ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੁਬਾਰਾ ਅਜਿਹਾ ਹੁੰਦਾ ਤਾਂ ਲਾਇਸੈਂਸ ਵਾਪਸ ਲੈ ਲਿਆ ਜਾਵੇਗਾ।
ਉੱਤਰਾਖੰਡ ‘ਚ ਭਾਜਪਾ ਦੀ ਸਰਕਾਰ ਹੈ ਤੇਪੁਸ਼ਕਰ ਸਿੰਘ ਧਾਮੀ ਉੱਥੋਂ ਦੇ ਮੁੱਖ ਮੰਤਰੀ ਹਨ। ਅਜਿਹੇ ਸਮੇਂ ਬਾਬਾ ਰਾਮਦੇਵ ਲਈ ਇਹ ਇੱਕ ਵੱਡਾ ਝਟਕਾ ਹੈ ਹਾਲਾਂਕਿ ਪਤੰਜਲੀ ਗੁਰੱਪ ਵੱਲੋਂ ਸਫ਼ਾਈ ਦਿੱਤੀ ਗਈ ਕਿ ਲੰਬੀ ਖੋਜ ਤੇ 500 ਤੋਂ ਵੱਧ ਵਿਗਿਆਨੀਆਂ ਦੀ ਦੇਖ ਰੇਖ ਹੇਠ ਹੀ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ।