India Punjab

ਪੰਜਾਬ ਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿੱਚ ਬੱਚੇ ਹੋਏ ਬੇਹੋਸ਼ ! ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ !

ਬਿਉਰੋ ਰਿਪੋਰਟ – ਬਾਬਾ ਬਕਾਲਾ ਸਾਹਿਬ ਆਜ਼ਾਦੀ ਦਿਹਾੜੇ ਦੇ ਸਮਾਗਮ ਤੋਂ ਮਾੜੀ ਖ਼ਬਰ ਆਈ ਹੈ । ਸਮਾਗਮ ਦੌਰਾਨ ਸਕੂਲੀ ਬੱਚੇ ਬੇਹੋਸ਼ ਹੋਏ ਅਤੇ ਹੇਠਾਂ ਡਿੱਗ ਗਏ । ਦੱਸਿਆ ਜਾ ਰਿਹਾ ਗਰਮੀ ਬਹੁਤ ਜ਼ਿਆਦਾ ਸੀ ਪਰ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਸੀ ਬੱਚੇ ਪਾਣੀ ਦੇ ਲਈ ਤਰਸਦੇ ਰਹੇ ਅਤੇ ਬੇਹੋਸ਼ ਹੁੰਦੇ ਰਹੇ । ਇਹ ਬੱਚੇ ਵੱਖ-ਵੱਖ ਸਕੂਲਾਂ ਤੋਂ ਸਨ ਅਤੇ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿੱਚ ਵੱਖ-ਵੱਖ ਪੇਸ਼ਕਾਰੀ ਕਰ ਰਹੇ ਸਨ । ਹਾਲਾਂਕਿ ਬਾਅਦ ਵਿੱਚ ਬੱਚਿਆਂ ਨੂੰ ਪਾਣੀ ਪਿਲਾਇਆ ਗਿਆ ਅਤੇ ਮੈਡੀਕਲ ਸਹਾਇਤੀ ਦਿੱਤੀ ਸੀ । ਅਸੀਂ ਆਜ਼ਾਦੀ ਦਾ 78ਵਾਂ ਦਿਹਾੜਾ ਬਣਾ ਰਹੇ ਹਾਂ ਅਤੇ ਉਸੇ ਸਮਾਗਮ ਵਿੱਚ ਬੱਚਿਆਂ ਨੂੰ ਪਾਣੀ ਦੇ ਲਈ ਤਰਸਨਾ ਪਏ ਤਾਂ ਆਪਣੇ ਆਪ ਵੀ ਸਵਾਲ ਹਨ ਪੂਰੇ ਸਿਸਟਮ ਉੱਤੇ ।

ਉਧਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਝੰਡਾ ਫਹਿਰਾਉਣ ਦੀ ਰਸਤ ਦੀ ਅਦਾਇਗੀ ਕੀਤੀ । ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਹੋਇਆ,ਜਿੱਥੇ ਵੱਖ-ਵੱਖ ਸਕੂਲਾਂ ਵੱਲੋਂ ਸਭਿਆਚਾਰ ਨੂੰ ਲੈਕੇ ਪੇਸ਼ਕਾਰੀਆਂ ਕੀਤੀਆਂ ਗਈਆਂ । ਇਸ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਧਨਸ਼ਾਮ ਥੋਰੀ ਵੀ ਮੌਜੂਦ ਰਹੇ ।ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ,NCC ਦੇ ਬੱਚਿਆਂ ਦੇ ਬੈਂਡ ਦੀਆਂ ਟੀਮਾਂ ਨੇ ਵੀ ਪਰੇਡ ਵਿੱਚ ਹਿੱਸਾ ਲਿਆ । ਪਰੇਡ ਕਮਾਂਡਰ ਮਨਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।