India

ਲਾਰੈਂਸ ਨੂੰ ਬਿਸ਼ਨੋਈ ਭਾਈਚਾਰੇ ਨੇ ਦਿੱਤੀ ਵੱਡੀ ਜ਼ਿੰਮੇਵਾਰੀ! ਬਿਸ਼ਨੋਈ ਸਭਾ ਯੁਵਾ ਮੋਰਚਾ ਦਾ ਬਣਾਇਆ ਕੌਮੀ ਪ੍ਰਧਾਨ

ਬਿਉਰੋ ਰਿਪੋਰਟ: ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੰਗਲੀ ਜੀਵ ਪ੍ਰੇਮੀਆਂ ਸਮੇਤ ਬਿਸ਼ਨੋਈ ਭਾਈਚਾਰੇ ਅਤੇ ਸਮਾਜ ਦੇ ਹੋਰ ਅਧਿਕਾਰੀਆਂ ਵੱਲੋਂ ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਯੁਵਾ ਮੋਰਚਾ ਵਿੰਗ ਦਾ ਕੌਮੀ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਇਸਦੇ ਨਾਲ ਹੀ ਹਾਲ ਹੀ ਵਿੱਚ ਲਾਰੈਂਸ ਨੂੰ ਹਿੰਦੂ ਸੈਨਾ ਵੱਲੋਂ ਫ਼ੌਜ ਦਾ ਵੀ ਕੌਮੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਸ ਸਬੰਧੀ ਬੀਤੇ ਦਿਨ ਲਾਰੈਂਸ ਬਿਸ਼ਨੋਈ ਦੇ ਪਿੰਡ ਦੁਤਾਰਾਂਵਾਲੀ ਵਿਖੇ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ। ਇਸ ਸਬੰਧੀ ਅੱਜ ਅਬੋਹਰ ਦੇ ਬਿਸ਼ਨੋਈ ਮੰਦਰ ਵਿੱਚ ਲਾਰੈਂਸ ਬਿਸ਼ਨੋਈ ਦੀ ਨਿਯੁਕਤੀ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਬਿਸ਼ਨੋਈ ਸਮਾਜ ਦੇ ਲੋਕ
ਜਾਣਕਾਰੀ ਦਿੰਦੇ ਹੋਏ ਬਿਸ਼ਨੋਈ ਸਮਾਜ ਦੇ ਲੋਕ

 

ਇਸ ਮੌਕੇ ਇੰਦਰਪਾਲ ਬਿਸ਼ਨੋਈ ਕੌਮੀ ਪ੍ਰਧਾਨ ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ, ਰਮੇਸ਼ ਬਿਸ਼ਨੋਈ ਕੌਮੀ ਮੀਤ ਪ੍ਰਧਾਨ, ਵਿਜੇ ਪਾਲ ਗੋਦਾਰਾ ਪ੍ਰਧਾਨ ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਪੰਜਾਬ, ਹਨੂੰਮਾਨ ਬਿਸ਼ਨੋਈ ਕਾਰਜਕਾਰੀ ਮੈਂਬਰ ਪੰਜਾਬ ਸਭਾ ਤੇ ਹੋਰ ਅਧਿਕਾਰੀ ਹਾਜ਼ਰ ਸਨ |

ਰਮੇਸ਼ ਬਿਸ਼ਨੋਈ ਨੇ ਕਿਹਾ ਕਿ ਜਿਸ ਤਰ੍ਹਾਂ ਲਾਰੈਂਸ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਜੰਗਲੀ ਜਾਨਵਰਾਂ ਤੋਂ ਬਚਾਉਣ ਦਾ ਸੰਦੇਸ਼ ਦੇ ਰਿਹਾ ਹੈ, ਅਜਿਹੇ ’ਚ ਨੌਜਵਾਨਾਂ ਅਤੇ ਬਿਸ਼ਨੋਈ ਭਾਈਚਾਰੇ ਤੋਂ ਇਲਾਵਾ 36 ਭਾਈਚਾਰਿਆਂ ਦੇ ਅਧਿਕਾਰੀਆਂ ਸਮੇਤ ਜੰਗਲੀ ਜੀਵ ਪ੍ਰੇਮੀਆਂ ਨੇ ਵੀ ਲਾਰੈਂਸ ਨੂੰ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਦੀ ਜ਼ਿੰਮੇਵਾਰੀ ਦੇਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅੱਜ ਲਾਰੈਂਸ ਬਿਸ਼ਨੋਈ ਦੀ ਚੋਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।

ਲਾਰੈਂਸ ਬਿਸ਼ਨੋਈ ਲਈ ਜਾਰੀ ਕੀਤਾ ਪੱਤਰ
ਲਾਰੈਂਸ ਬਿਸ਼ਨੋਈ ਲਈ ਜਾਰੀ ਕੀਤਾ ਪੱਤਰ