ਕੈਲੀਫੋਰਨੀਆ, ਅਮਰੀਕਾ ਵਿੱਚ ਟਰੇਸੀ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕੰਪਲੈਕਸ ਤੋਂ 57 ਸਾਲਾ ਅਵਤਾਰ ਸਿੰਘ (ਮੂਲ ਲੁਧਿਆਣਾ) ਨੂੰ 17 ਫਰਵਰੀ 2026 ਨੂੰ ਦਿਨ ਦਹਾੜੇ ਅਗਵਾ ਕਰਨ ਦੇ ਮਾਮਲੇ ਵਿੱਚ ਇੱਕ ਨਵਾਂ ਮੌੜ ਸਾਹਮਣੇ ਆਇਆ ਹੈ। ਦੈਨਿਕ ਭਾਸਕਰ ਦੀ ਇੱਕ ਖ਼ਬਰ ਦੇ ਮਤਾਬਕ ਅਗਵਾਕਾਰ ਅਵਤਾਰ ਸਿੰਘ ਨੂੰ ਨਹੀਂ ਸਗੋਂ ਕਿਸੇ ਹੋਰ ਨੂੰ ਅਗਵਾ ਕਰਨ ਲਈ ਆਏ ਸਨ। ਜਾਣਕਾਰੀ ਮੁਤਾਬਕ ਅਗਵਾ ਕਰਨ ਤੋਂ ਬਾਅਦ ਜਦੋਂ ਰਸਤੇ ਵਿੱਚ ਅਗਵਾਕਾਰਾਂ ਨੇ ਅਵਤਾਰ ਸਿੰਘ ਤੋਂ ਕੁਝ ਸਵਾਲ ਪੁੱਛੇ, ਪਰ ਉਹ ਉਨ੍ਹਾਂ ਦੇ ਚਾਹੁੰਦੇ ਜਵਾਬ ਨਹੀਂ ਦੇ ਸਕਿਆ ਕਿਉਂਕਿ ਉਹ ਉਸ ਨਿਸ਼ਾਨੇ ਵਿਅਕਤੀ ਨਾਲ ਸਬੰਧਤ ਨਹੀਂ ਸੀ। ਇਸ ਕਾਰਨ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ ਅਤੇ ਲਾਸ਼ ਸੁੱਟ ਦਿੱਤੀ।
ਇਹ ਜਾਣਕਾਰੀ ਪੁਲਿਸ ਜਾਂਚ ਅਤੇ ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਪੈਟ੍ਰਿਕ ਵਿਥਰੋ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ , ਇਹ ਇੱਕ ਯੋਜਨਾਬੱਧ ਅਗਵਾ ਸੀ ਪਰ ਅਵਤਾਰ ਸਿੰਘ ਅਗਵਾਕਾਰਾਂ ਦਾ ਅਸਲ ਨਿਸ਼ਾਨਾ ਨਹੀਂ ਸੀ। ਉਹ ਕਿਸੇ ਹੋਰ ਵਿਅਕਤੀ ਨੂੰ ਚੁੱਕਣ ਆਏ ਸਨ, ਪਰ ਗਲਤ ਪਛਾਣ ਕਾਰਨ ਅਵਤਾਰ ਸਿੰਘ ਨੂੰ ਅਗਵਾ ਕਰ ਲਿਆ।
ਸ਼ੈਰਿਫ਼ ਵਿਥਰੋ ਨੇ ਕਿਹਾ ਕਿ ਇਹ ਰੈਂਡਮ ਘਟਨਾ ਨਹੀਂ ਸੀ, ਸਗੋਂ ਖਾਸ ਇਰਾਦੇ ਨਾਲ ਕੀਤੀ ਗਈ ਸੀ। ਸ਼ੈਰਿਫ਼ ਦਫ਼ਤਰ ਦੀ ਬੁਲਾਰਨ ਹੀਥਰ ਬ੍ਰੈਂਟ ਨੇ ਵੀ ਪੁਸ਼ਟੀ ਕੀਤੀ ਕਿ ਅਵਤਾਰ ਸਿੰਘ ਮੁੱਖ ਨਿਸ਼ਾਨਾ ਨਹੀਂ ਸੀ, ਬਲਕਿ ਗਲਤੀ ਨਾਲ ਉਸ ਨੂੰ ਚੁੱਕ ਲਿਆ ਗਿਆ। ਨਾਪਾ ਕਾਉਂਟੀ ਦੇ ਬੁਲਾਰੇ ਹੈਨਰੀ ਵੌਫੋਰਡ ਨੇ ਦੱਸਿਆ ਕਿ ਮੌਤ ਨਾਪਾ ਕਾਉਂਟੀ ਵਿੱਚ ਨਹੀਂ ਹੋਈ, ਸਗੋਂ ਲਾਸ਼ ਉੱਥੇ ਸੁੱਟੀ ਗਈ ਸੀ।
ਗੁਰਦੁਆਰੇ ਦੇ ਬਾਹਰੋਂ ਅਗਵਾ
17 ਫਰਵਰੀ ਨੂੰ, ਰਾਤ 8:52 ਵਜੇ, ਪੁਲਿਸ ਨੂੰ ਅਵਤਾਰ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਅਤੇ ਉਹ ਗੁਰਦੁਆਰੇ ਦੇ ਅਹਾਤੇ ਵਿੱਚ ਪਹੁੰਚੀ। ਸੀਸੀਟੀਵੀ ਫੁਟੇਜ ਮਿਲੀ, ਜਿਸ ਵਿੱਚ ਕੁਝ ਸ਼ੱਕੀ ਆਦਮੀ ਅਵਤਾਰ ਸਿੰਘ ਨੂੰ ਇੱਕ ਚਿੱਟੀ ਐਸਯੂਵੀ ਵਿੱਚ ਜ਼ਬਰਦਸਤੀ ਬਿਠਾ ਰਹੇ ਸਨ।
20 ਫਰਵਰੀ ਨੂੰ ਮਿਲੀ ਸੀ ਅਵਤਾਰ ਸਿੰਘ ਦੇ ਮ੍ਰਿਤਕ ਦੇਹ
ਅਗਵਾ ਤੋਂ ਤਿੰਨ ਦਿਨ ਬਾਅਦ, 20 ਫਰਵਰੀ ਨੂੰ ਉਸਦੀ ਲਾਸ਼ ਨਾਪਾ ਕਾਉਂਟੀ ਵਿੱਚ ਬੇਰੀਸਾ ਝੀਲ (Lake Berryessa) ਦੇ ਨੇੜੇ ਹਾਈਵੇਅ ਕੰਢੇ ਬਰਾਮਦ ਹੋਈ। ਇਹ ਥਾਂ ਅਗਵਾ ਵਾਲੀ ਜਗ੍ਹਾ ਤੋਂ ਲਗਭਗ ਦੋ ਘੰਟੇ ਦੀ ਦੂਰੀ ‘ਤੇ ਹੈ। ਪੁਲਿਸ ਜਾਂਚ ਅਤੇ ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਪੈਟ੍ਰਿਕ ਵਿਥਰੋ ਦੇ ਬਿਆਨ ਅਨੁਸਾਰਕਿਸੇ ਹੋਰ ਨੂੰ ਕਰਨਾ ਸੀ ਅਗਵਾ
ਅਵਤਾਰ ਸਿੰਘ ਗੁਰਦੁਆਰੇ ਵਿੱਚ 23 ਸਾਲਾਂ ਤੋਂ ਸੇਵਾ ਕਰ ਰਹੇ ਸਨ, ਮੁੱਖ ਤੌਰ ‘ਤੇ ਲੰਗਰ ਅਤੇ ਹੋਰ ਕੰਮਾਂ ਵਿੱਚ। ਉਹ ਆਪਣੀ ਪਤਨੀ ਅਤੇ ਛੇ ਮਹੀਨੇ ਦੇ ਤਿੰਨੇ ਜੁੜਵਾਂ ਬੱਚਿਆਂ (ਤ੍ਰਿਪਲੈਟਸ) ਨਾਲ ਗੁਰਦੁਆਰੇ ਕੰਪਲੈਕਸ ਵਿੱਚ ਰਹਿੰਦੇ ਸਨ। ਬੱਚੇ ਵਿਆਹ ਤੋਂ 20 ਸਾਲ ਬਾਅਦ ਪੈਦਾ ਹੋਏ ਸਨ ਅਤੇ ਹਾਲ ਹੀ ਵਿੱਚ ਹਸਪਤਾਲ ਤੋਂ ਘਰ ਆਏ ਸਨ, ਜਿਸ ‘ਤੇ ਭਾਈਚਾਰੇ ਨੇ ਜਸ਼ਨ ਮਨਾਇਆ ਸੀ। ਹੁਣ ਇਹ ਬੱਚੇ ਪਿਤਾ ਤੋਂ ਬਿਨਾਂ ਰਹਿ ਗਏ ਹਨ, ਜਿਸ ਨਾਲ ਸਿੱਖ ਭਾਈਚਾਰੇ ਵਿੱਚ ਡੂੰਘਾ ਦੁੱਖ ਹੈ। ਗੁਰਦੁਆਰਾ ਪ੍ਰਬੰਧਨ ਅਤੇ ਬਾਬਾ ਧੁੰਮਾ ਸਿੰਘ ਵਰਗੇ ਆਗੂਆਂ ਨੇ ਸੋਸ਼ਲ ਮੀਡੀਆ ‘ਤੇ ਲਾਸ਼ ਮਿਲਣ ਦੀ ਖ਼ਬਰ ਸਾਂਝੀ ਕੀਤੀ ਅਤੇ ਫੰਡਰੇਜ਼ਰ ਸ਼ੁਰੂ ਕੀਤਾ ਹੈ।
ਪੁਲਿਸ ਨੇ ਅਜੇ ਅਗਵਾਕਾਰਾਂ ਦੀ ਪਛਾਣ ਦੀ ਜਾਣਕਾਰੀ ਜਾਰੀ ਨਹੀਂ ਕੀਤੀ, ਪਰ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਜਾਰੀ ਹੈ ਅਤੇ ਜ਼ਿੰਮੇਵਾਰਾਂ ਨੂੰ ਸਖ਼ਤ ਸਜ਼ਾ ਮਿਲੇਗੀ। ਇਸ ਘਟਨਾ ਨੇ ਸਿੱਖ ਭਾਈਚਾਰੇ ਅਤੇ ਟਰੇਸੀ ਵਾਸੀਆਂ ਵਿੱਚ ਡਰ ਅਤੇ ਦਹਿਸ਼ਤ ਫੈਲਾ ਦਿੱਤੀ ਹੈ। ਇਹ ਮਾਮਲਾ ਅਜੇ ਵੀ ਜਾਰੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ।
ਤਿੰਨ ਬੱਚਿਆਂ ਦੇ ਪਿਤਾ ਸਨ ਅਵਤਾਰ ਸਿੰਘ
ਅਵਤਾਰ ਸਿੰਘ ਦੇ ਤਿੰਨ ਬੱਚੇ ਹਨ, ਸਾਰੇ ਲਗਭਗ ਛੇ ਮਹੀਨੇ ਪਹਿਲਾਂ ਇੱਕੋ ਸਮੇਂ ਪੈਦਾ ਹੋਏ ਸਨ। ਰਿਪੋਰਟਾਂ ਅਨੁਸਾਰ, ਇਹ ਬੱਚੇ ਵਿਆਹ ਦੇ 20 ਸਾਲ ਬਾਅਦ ਪੈਦਾ ਹੋਏ ਸਨ। ਹੁਣ, ਇਹ ਤਿੰਨੇ ਬੱਚੇ ਬਿਨਾਂ ਪਿਤਾ ਦੇ ਹਨ।
ਗੁਰਦੁਆਰਾ ਸਾਹਿਬ ਵਿਖੇ ਰਸੋਈਏ ਵਜੋਂ ਕੰਮ ਕਰਦਾ ਸੀ।
ਅਵਤਾਰ ਸਿੰਘ ਕਈ ਸਾਲਾਂ ਤੋਂ ਟਕਸਾਲ-ਨਿਯੰਤਰਿਤ ਗੁਰਦੁਆਰਾ “ਗੁਰੂ ਨਾਨਕ ਪ੍ਰਕਾਸ਼” ਵਿਖੇ ਰਸੋਈਏ ਵਜੋਂ ਸੇਵਾ ਨਿਭਾ ਰਿਹਾ ਸੀ।

