ਬਿਉਰੋ ਰਿਪੋਰਟ : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਟਾਰਗੇਟ ਕਿਲਿੰਗ ਦੀ ਨਾਕਾਮ ਸਾਜਿਸ਼ ਤੋਂ ਪਰਦਾ ਉੱਠਣ ਤੋਂ ਬਾਅਦ ਹੁਣ ਅਵਤਾਰ ਸਿੰਘ ਖੰਡਾ ਦੀ ਮੌਤ ਨੂੰ ਲੈਕੇ ਵੀ ਮੁੜ ਤੋਂ ਸਵਾਲ ਚੁੱਕੇ ਜਾਣ ਲੱਗੇ ਹਨ । ਖੰਡਾ ਦੀ ਮਾਂ ਅਤੇ ਭੈਣ ਨੇ ਇੱਕ ਵਿਦੇਸ਼ੀ ਮੀਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਇਸ ਦਾ ਜ਼ਿਕਰ ਕੀਤਾ ਹੈ । ਗਾਡੀਅਨ ਨੇ ਭਾਰਤ ਵਿੱਚ ਖੰਡਾ ਦੀ ਮਾਂ ਚਰਨ ਕੌਰ ਅਤੇ ਭੈਣ ਜਸਪ੍ਰੀਤ ਕੌਰ ਨਾਲ ਗੱਲਬਾਤੀ ਕੀਤੀ । ਮਾਂ ਨੇ ਇਲਜ਼ਾਮ ਲਗਾਇਆ ਹੈ ਕਿ ਖੁਫਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਅਪ੍ਰੈਲ ਵਿੱਚ ਮੋਗਾ ਵਿੱਚ ਉਨ੍ਹਾਂ ਦੇ ਘਰ ਆਈ ਸੀ । ਉਨ੍ਹਾਂ ਨੇ ਦੱਸਿਆ ਕਿ ਤੁਹਾਡੀ ਜਾਂਚ ਚੱਲ ਰਹੀ ਹੈ ।ਪੁਲਿਸ ਨੇ ਅਵਤਾਰ ਸਿੰਘ ਖੰਡਾ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈਕੇ ਵੀ ਪੁੱਛਿਆ ਸੀ ਅਤੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਸੀ। ਉਨ੍ਹਾਂ ਨੇ ਅਵਤਾਰਾ ਸਿੰਘ ਬਾਰੇ ਪੁੱਛ-ਗਿੱਛ ਕੀਤੀ ਅਤੇ ਫਿਰ ਧੀ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਵੀ ਦਿੱਤੀ ਸੀ । ਸਿਰਫ਼ ਇੰਨਾਂ ਹੀ ਨਹੀਂ ਗਾਰਡੀਅਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਖੰਡਾ ਨੇ ਜੂਨ ਵਿੱਚ ਮੌਤ ਤੋਂ ਪਹਿਲਾਂ ਬਰਮਿੰਗਮ ਵਿੱਚ ਸ਼ਿਕਾਇਤ ਕੀਤੀ ਸੀ ਕਿ ਭਾਰਤੀ ਪੁਲਿਸ ਫੋਨ ਕਰਕੇ ਉਸ ਨੂੰ ਮੂੰਹ ਜ਼ਬਾਨੀ ਪਰੇਸ਼ਾਨ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਪਰਿਵਾਰ ਨੂੰ ਧਮਕੀ ਵੀ ਦਿੱਤੀ ਜਾ ਰਹੀ ਹੈ ।
ਉਧਰ ਗਾਡੀਅਨ ਦੀ ਜਾਂਚ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਬ੍ਰਿਟੇਨ ਨੇ ਸਿੱਖ ਸਿਆਸਤਦਾਨਾਂ ਵਿੱਚ ਭਾਰਤ ਦੇ ਕਥਿੱਤ ਦਖਲ ਅੰਦਾਜੀ ਦੇ ਕਾਰਣ ਇਸੇ ਸਾਲ ਦੇ ਸ਼ੁਰੂਆਤ ਵਿੱਚ ਇੱਕ ਭਾਰਤੀ ਖੁਫਿਆ ਅਧਿਕਾਰੀ ਨੂੰ ਬ੍ਰਿਟੇਨ ਤੋਂ ਵਾਪਸ ਭੇਜਿਆ ਸੀ। ਹਾਲਾਂਕਿ ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ਨੇ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ ਸੀ । UK ਮੀਡੀਆ ਦੀ ਇਨਵੈਸਟੀਗੇਸ਼ਨ ਰਿਪੋਟਰ ਵਿੱਚ ਖੰਡਾ ਦੇ ਕਰੀਬੀਆਂ ਦੇ ਇੰਟਰਵਿਊ ਦਾ ਜ਼ਿਕਰ ਕੀਤਾ ਗਿਆ ਹੈ । ਜਿਸ ਵਿੱਚ ਸਾਫ ਹੈ ਕਿ ਖੰਡਾ ਮੌਤ ਤੋਂ ਇੱਕ ਹਫਤੇ ਪਹਿਲਾਂ ਪੂਰੀ ਤਰ੍ਹਾਂ ਠੀਕ ਸੀ ।
ਖੰਡਾ ਦੇ ਹਮਾਇਤੀਆਂ ਨੇ ਚੁੱਕੇ ਸਨ ਸਵਾਲ
ਅਵਤਾਰ ਸਿੰਘ ਖੰਡਾ ਦੇ ਦੋਸਤ ਅਤੇ ਪਰਿਵਾਰ ਦੇ ਮੈਬਰਾਂ ਨੇ ਬ੍ਰਿਟਿਸ਼ ਅਧਿਕਾਰੀਆਂ ਦੇ ਬਿਆਨਾਂ ਦਾ ਖੰਡਨ ਕਰਦੇ ਰਹੇ ਹਨ । ਬਰਮਿੰਘਮ ਵਿੱਚ ਖੰਡਾ ਦੇ ਹਮਾਇਤੀਆਂ ਨੇ ਕਿਹਾ ਸੀ ਕਿ ਵੈਸਟ ਮਿਡਲੈਂਡਸ ਪੁਲਿਸ ਨੇ ਉਸ ਦੀ ਮੌਤ ਦੇ ਬਾਅਦ ਦੋਸਤਾਂ ਅਤੇ ਪਰਿਵਾਰ ਤੋਂ ਬਿਆਨ ਨਹੀਂ ਲਏ ਉਸ ਦੇ ਨਾਲ ਰਹਿਣ ਵਾਲਿਆਂ ਨਾਲ ਗੱਲ ਨਹੀਂ ਕੀਤੀ ਸੀ । ਉਨ੍ਹਾਂ ਨੂੰ ਮਿਲਣ ਵਾਲੀ ਧਮਕੀਆਂ ਦੇ ਬਾਰੇ ਵੀ ਕੋਈ ਕਾਰਵਾਈ ਨਹੀਂ ਕੀਤੀ ਅਤੇ ਜਾਂਚ ਦੇ ਲਈ ਕੋਈ ਕੇਸ ਨੰਬਰ ਵੀ ਜਾਰੀ ਨਹੀਂ ਕੀਤਾ ਗਿਆ ।
ਰਿਪੋਰਟ ਵਿੱਚ ਅਵਤਾਰ ਸਿੰਘ ਖੰਡਾ ਦੀ ਮੌਤ ‘ਤੇ ਸਵਾਲ ਚੁੱਕੇ ਗਏ ਸਨ। ਜਿਸ ਵਿੱਚ ਪਰਿਵਾਰ ਅਤੇ ਦੋਸਤ ਮੌਤ ‘ਤੇ ਸ਼ੱਕ ਜਤਾ ਰਹੇ ਸਨ । ਇਹ ਮੌਤ ਇਸ ਸਾਜਿਸ਼ ਨਾਲ ਮੇਲ ਖਾ ਰਹੀ ਸੀ। ਜਿਸ ਵਿੱਚ ਅਮਰੀਕੀ ਅਧਿਕਾਰੀਆਂ ਨੇ ਵੀ ਇਲਜ਼ਾਮ ਲਗਾਇਆ ਸੀ। ਭਾਰਤੀ ਖੁਫਿਆ ਵਿਭਾਗ ਵਿੱਚ ਕਰੀਬੀ ਸਬੰਧ ਰੱਖਣ ਵਾਲਾ ਇੱਕ ਭਾਰਤੀ ਅਧਿਕਾਰੀ ਕੈਨੇਡਾ,ਅਮਰੀਕਾ ਵਿੱਚ ਸਿੱਖ ਆਗੂਆਂ ਦੇ ਕਤਲ ਦਾ ਹੁਕਮ ਦੇ ਰਿਹਾ ਸੀ ।
ਪੁਲਿਸ ਅਧਿਕਾਰੀਆਂ ਨੇ ਬਲੱਡ ਕੈਂਸਰ ਨੂੰ ਮੌਤ ਦੀ ਵਜ੍ਹਾਾ ਦਸਿਆ ਸੀ
ਬ੍ਰਿਟਿਸ਼ ਅਧਿਕਾਰੀਆਂ ਨੇ ਸਾਫ ਕਿਹਾ ਸੀ ਕਿ ਖੰਡਾ ਦੀ ਮੌਤ ‘ਤੇ ਕੋਈ ਸ਼ੱਕ ਨਹੀਂ ਹੈ,ਉਸ ਦੀ ਮੌਤ ਦਾ ਕਾਰਨ ਬਲੱਡ ਕੈਂਸਰ ਸੀ। ਵੈਸਟ ਮਿਡਲੈਂਡਰਸ ਫੋਰਸ ਦਾ ਕਹਿਣਾ ਸੀ ਕਿ ਮੌਤ ਦੀ ਜਾਂਚ ਕਰਨ ਵਾਲੇ ਅਧਿਕਾਰੀ ਕੋਰੋਨਰ ਨੇ ਇਸ ਦੀ ਪੁਸ਼ਟੀ ਕੀਤੀ ਸੀ ਕਿ ਮੌਤ ਨੂੰ ਲੈਕੇ ਕੋਈ ਸ਼ੱਕ ਨਹੀਂ ਹੈ। ਖੰਡਾ ਦੀ ਮੌਤ ਮਾਇਲਾਇਡ ਲਯੂਕੇਮਿਆ ਦੀ ਵਜ੍ਹਾ ਕਰਕੇ ਹੋਈ ਹੈ।