The Khalas Tv Blog International ਜਵਾਲਾਮੁਖੀ ਫਟਣ ਤੋਂ ਬਾਅਦ ਪੈਦਾ ਹੋਇਆ ਸੁਨਾਮੀ ਦਾ ਖ਼ਤਰਾ ਟਲਿਆ ਪਰ…
International

ਜਵਾਲਾਮੁਖੀ ਫਟਣ ਤੋਂ ਬਾਅਦ ਪੈਦਾ ਹੋਇਆ ਸੁਨਾਮੀ ਦਾ ਖ਼ਤਰਾ ਟਲਿਆ ਪਰ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਤੇ ਦਿਨੀਂ ਪ੍ਰਸ਼ਾਂਤ ਸਾਗਰ ਵਿੱਚ ਟੋਂਗਾ ਦੇ ਕੋਲ ਸਮੁੰਦਰ ਵਿੱਚ ਇੱਕ ਵਿਸ਼ਾਲ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਪੈਦਾ ਹੋਇਆ ਸੁਨਾਮੀ ਦਾ ਖ਼ਤਰਾ ਹੁਣ ਟਲ ਗਿਆ ਹੈ। ਇਹ ਦਾਅਵਾ ਇੱਕ ਮਾਨਿਟਰਿੰਗ ਗਰੁੱਪ ਨੇ ਕੀਤਾ ਹੈ। ਅੱਜ ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਕਿਹਾ ਕਿ ਖ਼ਤਰਾ ਹੁਣ ਘੱਟ ਹੋ ਗਿਆ ਹੈ ਪਰ ਸਮੁੰਦਰੀ ਤੱਟ ਦੇ ਨੇੜੇ ਦੇ ਇਲਾਕਿਆਂ ਲਈ ਹੁਣ ਵੀ ਖ਼ਤਰਾ ਬਣਿਆ ਹੋਇਆ ਹੈ। ਇੱਥੇ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਅਤੇ ਕੁੱਝ ਜਗ੍ਹਾਵਾਂ ‘ਤੇ ਪਾਣੀ ਭਰ ਸਕਦਾ ਹੈ।

ਇਸ ਤੋਂ ਪਹਿਲਾਂ ਜਪਾਨ ਅਤੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਮੁੰਦਰੀ ਤੱਟਾਂ ਦੇ ਨੇੜੇ ਇਲਾਕਿਆਂ ਨੂੰ ਦੂਰ ਜਾਣ ਦੀ ਸਲਾਹ ਦਿੱਤੀ ਸੀ। ਸੁਨਾਮੀ ਵਾਰਨਿੰਗ ਸੈਂਟਰ ਨੇ ਕਿਹਾ ਹੈ ਕਿ ਜਵਾਲਾਮੁਖੀ ਫਟਣ ਦੇ ਨਾਲ ਟੋਂਗਾ ਵਿੱਚ ਵੱਡੇ ਪੈਮਾਨੇ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਅੱਜ ਕਿਹਾ ਕਿ ਟੋਂਗਾ ਦੀ ਰਾਜਧਾਨੀ ਨੁਕੁਓਲੋਫਾ ਵਿੱਚਚ ਸਮੁੰਦਰ ਦੀ ਤੇਜ਼ ਲਹਿਰਾਂ ਨੇ ਬੇੜੀਆਂ ਅਤੇ ਵੱਡੇ ਪੱਥਰ ਸਮੁੰਦਰ ਦੇ ਕਿਨਾਰੇ ਵੱਲ ਸੁੱਟ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਨੁਕੁਓਲੋਫਾ ਵਿੱਚ ਸਮੁੰਦਰ ਦੇ ਕਿਨਾਰੇ ਜਵਾਲਾਮੁਖੀ ਤੋਂ ਨਿਕਲੀ ਧੂੜ ਦੀ ਇੱਕ ਮੋਟੀ ਪਰਤ ਜੰਮ ਗਈ ਹੈ, ਪਰ ਸਥਿਤੀ ਸ਼ਾਂਤੀਪੂਰਨ ਅਤੇ ਕੰਟਰੋਲ ਵਿੱਚ ਹੈ।

ਨੁਕੁਓਲੋਫਾ ਹੁੰਗਾ ਟੋਂਗਾ-ਹੁੰਗਾ ਹਾਪਾਈ ਜਵਾਲਾਮੁਖੀ ਤੋਂ ਕਰੀਬ 65 ਕਿਲੋਮੀਟਰ ਦੀ ਦੂਰੀ ‘ਤੇ ਹੈ। ਅਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ 1.2 ਮੀਟਰ ਉੱਚੀ ਸੁਨਾਮੀ ਦਰਜ ਕੀਤੀ ਗਈ ਹੈ। ਹੁਣ ਤੱਕ ਟੋਂਗਾ ਵਿੱਚ ਕਿਸੇ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਟੋਂਗਾ ਦੇ ਭੂ-ਵਿਗਿਆਨ ਵਿਭਾਗ ਨੇ ਦੱਸਿਆ ਹੈ ਕਿ ਜਵਾਲਾਮੁਖੀ ਤੋਂ ਨਿਕਲ ਰਹੀ ਗੈਸ, ਧੂੰਆਂ ਅਤੇ ਬੱਦਲ ਅਸਮਾਨ ਵਿੱਚ 20 ਕਿਲੋਮੀਟਰ ਦੀ ਉੱਚਾਈ ਤੱਕ ਪਹੁੰਚ ਗਏ ਸੀ।

ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ, ਫਿਜ਼ੀ ਅਤੇ ਟੋਂਗਾ ਸਮੇਤ ਕਈ ਦੇਸ਼ਾਂ ਵਿੱਚ ਬੀਤੇ ਦਿਨੀਂ ਇੱਕ ਵਿਸ਼ਾਲ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਇਹ ਜਵਾਲਾਮੁਖੀ ਪਾਣੀ ਦੇ ਹੇਠਾਂ ਫਟ ਗਿਆ ਹੈ। ਟੋਂਗਾ ਤੋਂ ਸੋਸ਼ਲ ਮੀਡੀਆ ‘ਤੇ ਆ ਰਹੀਆਂ ਤਸਵੀਰਾਂ ‘ਚ ਪਾਣੀ ਦੀਆਂ ਲਹਿਰਾਂ ਚਰਚ ਅਤੇ ਕਈ ਘਰਾਂ ਦੇ ਉੱਪਰੋਂ ਲੰਘਦੀਆਂ ਦਿਖਾਈ ਦੇ ਰਹੀਆਂ ਸਨ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਟੋਂਗਾ ਦੀ ਰਾਜਧਾਨੀ ਨੁਕੁਆਲੋਫਾ ‘ਤੇ ਜਵਾਲਾਮੁਖੀ ਦੀ ਸੁਆਹ ਹਰ ਪਾਸੇ ਡਿੱਗ ਰਹੀ ਸੀ। ਹੁੰਗਾ ਟੋਂਗਾ-ਹੁੰਗਾ ਹਾਪਾਈ ਜਵਾਲਾਮੁਖੀ ਤੋਂ 2300 ਕਿਲੋਮੀਟਰ ਦੂਰ ਸਥਿਤ ਨਿਊਜ਼ੀਲੈਂਡ ‘ਚ ਵੀ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।

Exit mobile version