Punjab

ਤੇਜ਼ ਤੂਫਾਨ ਨੇ ਪੱਤਰਕਾਰ ਦੀ ਲਈ ਜਾਨ, ਸਰਕਾਰ ਨੇ ਮੁਆਵਜ਼ਾ ਦਾ ਦਿੱਤਾ ਭਰੋਸਾ

ਬੀਤੀ ਰਾਤ ਆਏ ਤੇਜ਼ ਤੂਫਾਨ ਕਾਰਨ ਪਟਿਆਲਾ ‘ਚ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਇੱਕ ਨਿਊਜ਼ ਚੈਨਲ ਲਈ ਕੰਮ ਕਰ ਰਹੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਤੇਜ਼ ਹਨੇਰੀ ਦੌਰਾਨ ਬਿਜਲੀ ਦਾ ਖੰਭਾ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਅਵਿਨਾਸ਼ ਕੰਬੋਜ ਆਰੀਆ ਸਮਾਜ ਖੇਤਰ ਨੂੰ ਕਵਰ ਕਰ ਰਹੇ ਸਨ ਜਦੋਂ ਬੁੱਧਵਾਰ ਰਾਤ ਨੂੰ ਤੇਜ਼ ਤੂਫਾਨ ਆਇਆ। ਇਸ ਦੌਰਾਨ ਅਵਿਨਾਸ਼ ਕੰਬੋਜ ਦੇ ਸਿਰ ‘ਤੇ ਬਿਜਲੀ ਦਾ ਖੰਭਾ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਹਾਦਸੇ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ, ਮੰਤਰੀ ਚੇਤਨ ਸਿੰਘ ਜੋੜੇ ਮਾਜਰਾ, ਵਿਧਾਇਕ ਅਭੀ ਪਾਸਿੰਗ ਕੋਹਲੀ ਅਤੇ ਡੀਸੀ ਪਟਿਆਲਾ ਸ਼ੌਕਤ ਅਹਿਮਦ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੌਕੇ ’ਤੇ ਇਕੱਤਰ ਹੋਈਆਂ ਵੱਖ-ਵੱਖ ਪੱਤਰਕਾਰ ਯੂਨੀਅਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ 20 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ –  ਕਿਸਾਨਾਂ ਦਾ ਧਰਨੇ ਨੂੰ ਤੂਫਾਨ ਨੇ ਪਹੁੰਚਾਇਆ ਨੁਕਸਾਨ, ਪੰਧੇਰ ਨੇ ਦਿੱਤੀ ਜਾਣਕਾਰੀ