‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਦੇ ਸਪੋਸਕਪਰਸਨ ਅਵਧੂਤ ਵਾਗ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿੱਚ ਉੱਠੇ ਸੁਰੱਖਿਆ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਿਆ ਹੈ। ਵਾਗ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ “ਪੰਜਾਬ ਦੇ ਸੀਐੱਮ ਨੂੰ ਮੌਤ ਹੋਣ ਤੱਕ ਫਾਂਸੀ ਲਾ ਕੇ ਰੱਖੋ।” ਹਾਲਾਂਕਿ, ਵਾਗ ਨੇ ਬਾਅਦ ਵਿੱਚ ਲੋਕਾਂ ਦੇ ਵਿਰੋਧ ਕਾਰਨ ਇਹ ਟਵੀਟ ਡਿਲੀਟ ਕਰ ਦਿੱਤਾ ਹੈ।
ਵਾਗ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਕਿ “ਜਿਸ ਤਰ੍ਹਾਂ ਕਾਂਗਰਸ ਨੇ ਪੀਐੱਮ ਦੇ ਕਤ ਲ ਦੀ ਯੋਜਨਾ ਬਣਾਈ ਸੀ, ਹੋ ਸਕਦਾ ਹੈ ਕਿ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਵੇਲੇ ਵੀ ਇਵੇਂ ਹੀ ਕੁੱਝ ਕੀਤਾ ਹੋ ਸਕਦਾ ਹੈ।” ਵਾਗ ਨੇ ਲਿਖਿਆ ਕਿ ਸਮੇਂ ਨੇ ਦੁਬਾਰਾ ਸਾਬਿਤ ਕਰ ਦਿੱਤਾ ਕਿ ਕਾਂਗਰਸ ਹੀ ਕਲੰਕ ਹੈ।
ਵਾਗ ਦੇ ਟਵੀਟ ਹੇਠਾਂ ਲੋਕਾਂ ਨੇ ਆਪਣੇ-ਆਪਣੇ ਪ੍ਰਤੀਕਰਮ ਵੀ ਦਿੱਤੇ ਹਨ। ਇੱਕ ਵਿਅਕਤੀ ਨੇ ਲਿਖਿਆ ਕਿ ਕੀ ਇਹ ਮਹਿਜ਼ ਇਤਫਾਕ ਜਾਂ ਸੰਜੋਗ ਸੀ ਕਿ ਪੀਐੱਮ ਦੀ ਸੁਰੱਖਿਆ ਵਿੱਚ ਚੂਕ ਦੇ ਦੌਰਾਨ ਉਨ੍ਹਾਂ ਦੇ ਨਾਲ ਨਾ ਸੀਐੱਮ, ਨਾ ਮੁੱਖ ਸਕੱਤਰ ਅਤੇ ਨਾ ਹੀ ਸੂਬੇ ਦੀ ਡੀਜੀਪੀ ਸੀ ਜੋ ਕਿ ਆਮ ਤੌਰ ‘ਤੇ ਨਾਲ ਮੌਜੂਦ ਰਹਿੰਦੇ ਹਨ।
ਇੱਕ ਹੋਰ ਨੇ ਲਿਖਿਆ ਕਿ ਪੀਐੱਮ ਮੋਦੀ ਜ਼ਿੰਦਾ ਹੈ, ਕਾਂਗਰਸ ਅਤੇ ਗਾਂਧੀ ਪਰਿਵਾਰ ਸ਼ਰਮਿੰਦਾ ਹੈ।