ਬਿਊਰੋ ਰਿਪੋਰਟ : ਕੈਨੇਡਾ ਤੋਂ ਬਾਅਦ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਆਸਟ੍ਰੇਲੀਆ ਦਾ ਰੁਖ ਕਰ ਰਹੇ ਹਨ । ਪਰ ਰੋਜ਼ਾਨਾ ਮਿਲ ਰਹੀਆਂ ਦਰਦਨਾਕ ਖਬਰਾਂ ਨੇ 7 ਸਮੁੰਦਰ ਪਾਰ ਬੈਠੇ ਮਾਪਿਆਂ ਨੂੰ ਹਿੱਲਾ ਦਿੱਤਾ ਹੈ । ਆਸਟ੍ਰੇਲੀਆ ਤੋਂ ਹੀ ਇੱਕ ਹੋਰ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਹੁਸ਼ਿਆਰਪੁਰ ਦਾ ਰਹਿਣ ਵਾਲਾ 21 ਸਾਲ ਦਾ ਕੁਨਾਲ ਚੌਪੜਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ । ਕੁਨਾਲ ਦੀ ਭਿਆਨਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਉਸ ਦੀ ਕਾਰ ਟਰੱਕ ਨਾਲ ਇਸ ਕਦਰ ਟਕਰਾਈ ਕਿ ਗੱਡੀ ਦੇ ਪਰਖੱਚੇ ਉੱਡ ਗਏ । ਕੁਨਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੁਰਘਟਨਾ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਹੈ ਕਿ ਕੁਨਾਲ ਦੀ ਲਾਪਰਵਾਈ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਹੈ । ਇਸ ਤੋਂ ਪਹਿਲਾਂ ਵੀ 4 ਪੰਜਾਬੀ ਲੋਕਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਸੀ । ਭਾਰਤੀ ਹਾਈਕਮਿਸ਼ਨ ਨੇ ਭਾਰਤੀਆਂ ਨੂੰ ਅਹਿਮ ਸਲਾਹ ਦਿੱਤੀ ਹੈ ।
ਇਸ ਵਜ੍ਹਾ ਨਾਲ ਕੁਨਾਲ ਦੀ ਹਾਦਸੇ ਦਾ ਸ਼ਿਕਾਰ ਹੋਇਆ
ਖਬਰਾਂ ਮੁਤਾਬਿਕ ਕੁਨਾਲ ਪਿਛਲੇ ਸਾਲ ਫਰਵਰੀ ਵਿੱਚ ਆਸਟ੍ਰੇਲੀਆ ਆਇਆ ਸੀ । ਉਸ ਕੋਲ ਸਟੂਡੈਂਟ ਵੀਜ਼ਾ ਸੀ ਅਤੇ ਉਹ ਆਸਟ੍ਰੇਲੀਆ ਵਿੱਚ ਪਾਰਟ ਟਾਈਮ ਕੰਮ ਵੀ ਕਰਦਾ ਸੀ । ਜਿਸ ਦਿਨ ਵੇਲੇ ਹਾਦਸਾ ਹੋਇਆ ਉਹ ਸਵੇਰੇ 7 ਵਜੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਕੈਨਬੇਰਾ ਦੇ ਨਜ਼ਦੀਕ ਉਸ ਦੀ ਕਾਰ ਵੱਡੇ ਟਰੱਕ ਨਾਲ ਜਾਕੇ ਟਕਰਾਈ,ਪੁਲਿਸ ਨੇ ਆਪਣੀ ਜਾਂਚ ਵਿੱਚ ਦੱਸਿਆ ਹੈ ਕਿ ਕੁਨਾਲ ਸੜਕ ਦੇ ਗਲਤ ਪਾਸੇ ਤੋਂ ਆ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਹਾਦਸਾ ਵਾਪਰਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਕੁਨਾਲ ਦੇ ਚਾਚੇ ਦਾ ਭਰਾ ਹੰਨੀ ਮਲਹੋਤਰਾ ਵੀ ਉਸ ਦੇ ਨਾਲ ਹੀ ਰਹਿੰਦਾ ਹੈ। ਉਸ ਨੇ ਦੱਸਿਆ ਕਿ ਪਰਿਵਾਰ ਨੂੰ ਜਦੋਂ ਉਸ ਦੀ ਖ਼ਬਰ ਦੱਸੀ ਤਾਂ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ। ਮਾਪਿਆਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਪੁੱਤ ਛੋਟੇ ਉਮਰੇ ਉਨ੍ਹਾਂ ਨੂੰ ਛੱਡ ਕੇ ਚੱਲਾ ਗਿਆ ਹੈ । ਹੰਨੀ ਹੁਣ ਕੁਨਾਲ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ ਉਸ ਦੇ ਨਾਲ ਕਈ ਭਾਰਤੀ ਲੋਕ ਵੀ ਉਸ ਦੀ ਮਦਦ ਕਰ ਰਹੇ ਹਨ ।
ਕੁਨਾਲ ਦਾ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਕੋਸ਼ਿਸ਼
ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਨੇ ਜਦੋਂ ਕੁਨਾਲ ਦੇ ਮੌਤ ਦੀ ਖ਼ਬਰ ਸੁਣੀ ਤਾਂ ਉਹ ਕਾਫੀ ਪਰੇਸ਼ਾਨ ਹੋ ਗਏ । ਕਿਉਂਕ ਕੁਨਾਲ ਦੀ ਮੌਤ ਤੋਂ ਇੱਕ ਦਿਨ ਪਹਿਲਾਂ 4 ਭਾਰਤੀਆਂ ਦੀ ਸੜਕ ਦੁਰਘਟਨਾ ਵਿੱਚ ਮੌਤ ਦੀ ਖ਼ਬਰ ਆਈ ਸੀ । ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਲਗਾਤਾਰ 2 ਘਟਨਾਵਾਂ ਨੇ ਭਾਰਤੀਆਂ ਦੇ ਦਿਲਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ । ਗਿੱਲ ਨੇ ਕਿਹਾ ਕਿ ਉਹ ਭਾਰਤੀ ਹਾਈਕਮਿਸ਼ਨ ਨਾਲ ਗੱਲ ਕਰ ਰਹੇ ਹਨ ਅਤੇ ਪੂਰੀ ਕੋਸ਼ਿਸ਼ ਹੈ ਕਿ ਕੁਨਾਲ ਦੇ ਮਾਤਾ-ਪਿਤਾ ਇੱਕ ਵਾਰ ਆਪਣੇ ਬੱਚੇ ਨੂੰ ਜ਼ਰੂਰ ਵੇਖਣ। ਉਧਰ ਭਾਰਤੀ ਹਾਈ ਕਮਿਸ਼ਨ ਨੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੜਕ ‘ਤੇ ਗੱਡੀ ਚਲਾਉਣ ਵੇਲੇ ਨਿਯਮਾਂ ਦਾ ਪਾਲਨ ਜ਼ਰੂਰ ਕਰਨ। ਕਿਉਂਕਿ ਜਿਸ ਉਮੀਦ ਨਾਲ ਉਹ ਆਸਟ੍ਰੇਲੀਆ ਵਿੱਚ ਆਪਣਾ ਸੁਪਣਾ ਪੂਰਾ ਕਰਨ ਆਏ ਹਨ ਉਹ ਜ਼ਰੂਰ ਪੂਰਾ ਹੋ ਸਕੇ ।