‘ਦ ਖਾਲਸ ਬਿਊਰੋ:ਦੇਸ਼ ਦੀ ਰਾਜਧਾਨੀ ਵਿੱਚ ਅੱਜ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਆਟੋ, ਟੈਕਸੀ ਅਤੇ ਮਿੰਨੀ ਬੱਸ ਡਰਾਈਵਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਤੋਂ ਹ ੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਵੱਖ-ਵੱਖ ਯੂਨੀਅਨਾਂ ਕਿਰਾਇਆ ਦਰਾਂ ਵਿੱਚ ਵਾਧੇ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਕਟੌਤੀ ਦੀ ਮੰਗ ਕਰ ਰਹੀਆਂ ਹਨ।
ਜ਼ਿਆਦਾਤਰ ਸੰਗਠਨ ਜਿਥੇ ਇੱਕ ਦਿਨ ਦੀ ਹੜਤਾਲ ਦੇ ਪੱਖ ਵਿੱਚ ਹਨ ,ਉਥੇ ਸਰਵੋਦਿਆ ਡਰਾਈਵਰ ਐਸੋਸੀਏਸ਼ਨ ਦਿੱਲੀ ਨੇ ਕਿਹਾ ਕਿ ਉਹ ਅੱਜ ਤੋਂ “ਅਣਮਿੱਥੇ ਸਮੇਂ ਲਈ” ਹੜਤਾਲ ‘ਤੇ ਜਾਣਗੇ।
ਸੈਂਕੜੇ ਆਟੋ, ਟੈਕਸੀ ਅਤੇ ਕੈਬ ਡਰਾਈਵਰਾਂ ਨੇ ਹਾਲ ਹੀ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਸਬਸਿਡੀ ਦੀ ਮੰਗ ਨੂੰ ਲੈ ਕੇ ਦਿੱਲੀ ਸਕੱਤਰੇਤ ਵਿੱਚ ਪ੍ਰਦਰਸ਼ਨ ਕੀਤਾ ਸੀ ਤੇ ਇਸ ਸੰਬੰਧ ਵਿੱਚ ਭਾਵੇਂ ਦਿੱਲੀ ਸਰਕਾਰ ਨੇ ਕਿਰਾਇਆ ਸੋਧ ‘ਤੇ ਵਿਚਾਰ ਕਰਨ ਲਈ ਕਮੇਟੀ ਦੇ ਗਠਨ ਦੇ ਐਲਾਨ ਵੀ ਕੀਤਾ ਹੈ ਪਰ ਇਸ ਦੇ ਬਾਵਜੂਦ ਜਥੇਬੰਦੀਆਂ ਹ ੜਤਾਲ ‘ਤੇ ਜਾਣ ਦੇ ਫ਼ੈਸਲੇ ਬਜ਼ਿਦ ਹਨ।