International

ਆਸਟ੍ਰੀਆ ਨੇ ਭਾਰਤੀ ਵਿਦਿਆਰਥੀਆਂ ਦੇ ਸੰਮੇਲਨ ‘ਚ ਸ਼ਾਮਲ ਹੋਣ ‘ਤੇ ਲਗਾਈ ਪਾਬੰਦੀ

‘ਦ ਖਾਲਸ ਬਿਊਰੋ:ਆਸਟਰੀਆ ਦੀ ਰਾਜਧਾਨੀ ਵਿਆਨਾ ਵਿੱਚ ਯੂਰਪੀਅਨ ਜਿਓਸਾਇੰਸ ਯੂਨੀਅਨ ਦੀ ਇੱਕ ਕਾਨਫਰੰਸ ਵਿੱਚ ਭਾਰਤੀ ਵਿਦਿਆਰਥੀਆਂ ਦੇ ਸ਼ਾਮਿਲ ਹੋਣ ਤੇ ਪਾਬੰਦੀ ਲੱਗ ਗਈ ਹੈ। ਜਨਰਲ ਅਸੈਂਬਲੀ ਦੇ ਨਾਮ ਨਾਲ ਜਾਣੀ ਜਾਂਦੀ ਇਹ ਕਾਨਫਰੰਸ ਹਰ ਸਾਲ ਹੁੰਦੀ ਹੈ।ਜਿਸ ਵਿੱਚ ਭੂ-ਵਿਗਿਆਨ, ਜਲ ਸਰੋਤ, ਜਲਵਾਯੂ ਪਰਿਵਰਤਨ ਵਿਗਿਆਨ ਵਰਗੇ ਖੇਤਰਾਂ ਦੇ ਹਜ਼ਾਰਾਂ ਖੋਜ ਵਿਦਵਾਨ ਹਿੱਸਾ ਲੈਂਦੇ ਹਨ।

ਭਾਰਤ ਵਿੱਚ ਆਈਆਈਟੀ, ਐਨਆਈਟੀ, ਆਈਆਈਐਸਸੀ ਵਰਗੀਆਂ ਮਸ਼ਹੂਰ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਸ ਕਾਨਫਰੰਸ ਦਾ ਬੜਾ ਇੰਤਜ਼ਾਰ ਰਹਿੰਦਾ ਹੈ ਤੇ ਕਈ ਭਾਰਤੀ ਵਿਦਿਆਰਥੀ ਇਸ ਕਾਨਫਰੰਸ ਵਿੱਚ ਸ਼ਾਮਲ ਵੀ ਹੁੰਦੇ ਹਨ ਪਰ ਇਸ ਵਾਰ ਉਹਨਾਂ ਨੂੰ  ਨਿਰਾਸ਼ਾ ਹੋਏਗੀ ਕਿਉਂਕਿ ਆਸਟਰੀਆ ਨੇ ਭਾਰਤੀ ਵਿਦਿਆਰਥੀਆਂ ਦੇ  ਇਸ ਕਾਨਫਰੰਸ ਵਿੱਚ ਹਿੱਸਾ ਲੈਣ ਤੇ ਪਾਬੰਦੀ ਲਗਾ ਦਿੱਤੀ ਹੈ।

ਯੂਰਪੀਅਨ ਯੂਨੀਅਨ ਦੇ ਮੈਂਬਰ ਆਸਟ੍ਰੀਆ ਅਨੁਸਾਰ ਕੋਵਸ਼ੀਲਡ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਤਾਂ ਹੈ, ਪਰ ਉਹ ਕਿਸੇ ਵੀ ਸਮਾਗਮ ਵਿਚ ਹਿੱਸਾ ਨਹੀਂ ਲੈ ਸਕਦਾ। ਆਸਟਰੀਆ ਨੇ ਇਸ ਪਿੱਛੇ ਯੂਰਪੀਅਨ ਮੈਡੀਸਨ ਏਜੰਸੀ ਦਾ ਹਵਾਲਾ ਦਿੱਤਾ ਹੈ।ਕਿਉਂਕਿ ਯੂਰਪੀਅਨ ਮੈਡੀਸਨ ਏਜੰਸੀ ਨੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿੱਚ ਕੋਰੋਨਾ ਦੇ ਸਿਰਫ ਪੰਜ ਟੀਕਿਆਂ ਨੂੰ ਮਾਨਤਾ ਦਿੱਤੀ ਹੈ। ਜਿਸ ਵਿੱਚਭਾਰਤ ਵਿੱਚ ਬਣੀ ਕੋਵੈਕਸੀਨ ਅਤੇ ਕੋਵਿਸ਼ੀਲਡ ਸ਼ਾਮਿਲ ਨਹੀਂ ਹੈ।