‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਅਤੇ ਰੂਸ ਵਿਚਕਾਰ ਵੱਧ ਰਹੇ ਸੰ ਕਟ ਨੂੰ ਦੇਖਦਿਆਂ ਆਸਟ੍ਰੇਲੀਆ ਨੇ ਯੂਕਰੇਨ ਵਿੱਚ ਆਪਣੇ ਦੂਤਾਵਾਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉੱਥੋਂ ਕੱਢਣ ਦਾ ਫੈਸਲਾ ਕੀਤਾ ਹੈ। ਕੁੱਝ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਰੋਮਾਨੀਆ ਅਤੇ ਪੋਲੈਂਡ ਭੇਜਿਆ ਗਿਆ ਹੈ। ਵਿਦੇਸ਼ ਮੰਤਰੀ ਮੈਰਿਅਮ ਪਾਇਅਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਯੂਕਰੇਨ ਵਿੱਚ ਆਸਟ੍ਰੇਲੀਆਈ ਦੂਤਾਵਾਦ ਅਤੇ ਉੱਥੋਂ ਦਾ ਕੰਮਕਾਜ ਫਿਲਹਾਲ ਬੰਦ ਪਿਆ ਹੈ।
ਯੂਕਰੇਨ ਛੱਡਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆਈ ਲੋਕਾਂ ਦੀ ਮਦਦ ਦੇ ਲਈ ਕਰਮਚਾਰੀਆਂ ਨੂੰ ਰੋਮਾਨੀਆ ਭੇਜਿਆ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਜਾਣਾ ਸਥਾਈ ਨਹੀਂ ਹੈ, ਉਹ ਯੂਕਰੇਨ ਵਿੱਚ ਆਪਣੇ ਕੰਮ ਨੂੰ ਅੱਗੇ ਵੀ ਜਾਰੀ ਰੱਖਣ ਦੇ ਲਈ ਅਤੇ ਐਮਰਜੈਂਸੀ ਕੌਂਸਲਰ ਸਰਵਿਸਜ਼ ਦੇ ਲਈ ਨਿਯਮਿਤ ਤੌਰ ‘ਤੇ ਪਰਤਦੇ ਰਿਹਾ ਕਰਨਗੇ।