ਬਿਉਰੋ ਰਿਪੋਰਟ : ਕਹਿੰਦੇ ਨੇ ਪਿਆਰ ਅੰਨਾ ਹੁੰਦਾ ਹੈ ਪਰ ਹਰ ਇੱਕ ਦਾ ਦਿਗਾਮ ਤਾਂ ਹੁੰਦਾ ਹੈ । ਇਹ ਨਹੀਂ ਕਿਸੇ ਦੀ ਨਾ ਨੂੰ ਬਰਦਾਸ਼ਤ ਕਰਨ ਦੀ ਤਾਕਤ ਹੀ ਨਾ ਹੋਵੇ ਅਤੇ ਕਿਸੇ ਵੀ ਹੱਦ ਤੱਕ ਜਾਕੇ ਉਸ ਦਾ ਕਤਲ ਕਰ ਦਿੱਤਾ ਜਾਵੇ। ਨਿਊਜ਼ੀਲੈਂਡ ਤੋਂ ਬਾਅਦ ਆਸਟੇਲੀਆਂ ਤੋਂ ਇੱਕ ਹੋਰ ਪੰਜਾਬੀ ਵੱਲੋਂ ਕੁੜੀ ਨਾਲ ਕੀਤੀ ਕਰਤੂਤ ਨੇ ਇਨਸਾਨੀਅਨ ਨੂੰ ਸ਼ਰਮਸਾਰ ਕਰ ਦਿੱਤਾ ਹੈ । ਆਸਟ੍ਰੇਲਿਆ ਵਿੱਚ ਪੜਨ ਵਾਲੀ ਪੰਜਾਬੀ ਵਿਦਿਆਰਥਣ ਜੈਸਮੀਨ ਕੌਰ ਦਾ ਬੇਰਹਮੀ ਨਾਲ ਕਤਲ ਕਰਨ ਵਾਲੇ ਪੰਜਾਬੀ ਨੌਜਵਾਨ ਤਾਰਿਕਜੋਤ ਸਿੰਘ ਧਾਲੀਵਾਲ ਨੂੰ ਅਦਾਲਤ ਨੇ 22 ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਹੈ । ਸਿਰਫ ਇਨ੍ਹਾਂ ਹੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਇੱਕ ਹੋਰ ਸਜ਼ਾ ਦਿੱਤੀ ਜਾਵੇਗੀ ਉਹ ਆਸਟੇਲੀਆ ਵਿੱਚ ਨਹੀਂ ਰਹਿ ਸਕੇਗਾ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ।
ਜਾਣਕਾਰੀ ਦੇ ਮੁਤਾਬਿਕ ਭਵਾਨੀਗੜ੍ਹ ਦੇ ਨਜ਼ਦੀਕ ਪਿੰਡ ਨਰੈਣਗੜ੍ਹ ਦੀ ਰਹਿਣ ਵਾਲੀ ਜੈਸਮੀਨ ਕੌਰ ਆਸਟ੍ਰੇਲੀਆ ਵਿੱਚ ਨਰਸਿੰਗ ਦਾ ਕੋਰਸ ਕਰ ਰਹੀ ਸੀ ਪਰ ਕਾਤਲ ਤਾਰਿਕਜੋਤ ਨੇ ਪਹਿਲਾਂ ਉਸ ਦਾ ਕਤਲ ਕੀਤਾ ਅਤੇ ਫਿਰ ਐਡੀਲੇਡ ਸ਼ਹਿਰ ਵਿੱਚ
ਉਸ ਦੀ ਕਬਰ ਖੋਦ ਕੇ ਉਸ ਨੂੰ ਮਿੱਟੀ ਵਿੱਚ ਦਬ ਦਿੱਤਾ । ਮ੍ਰਿਤਕ ਜੈਸਮੀਨ ਕੌਰ ਅਤੇ ਮੁਲਜ਼ਮ ਤਾਰਿਕਜੋਤ ਇੱਕ ਦੂਜੇ ਨੂੰ ਜਾਣ ਦੇ ਸਨ ਪਰ ਦੋਵਾਂ ਦੋ ਰਿਸ਼ਤੇ ਵਿੱਚ ਤਰੇੜ ਆਉਣ ਤੋਂ ਬਾਅਦ ਜੈਸਮੀਨ ਨੇ ਤਾਰਿਕਜੋਤ ਤੋਂ ਰਿਸ਼ਤਾ ਤੋੜ ਲਿਆ ਸੀ । ਪਰ ਤਾਰਿਕ ਨੂੰ ਇਹ ਬਿਲਕੁਲ ਬਰਦਾਸ਼ਤ ਨਹੀਂ ਹੋ ਰਿਹਾ ਸੀ ।
23 ਸਾਲਾ ਜੈਸਮੀਨ ਕੌਰ ਦਾ ਪਿੱਛਾ ਕਰਦੇ ਹੋਏ ਤਾਰਿਕਜੋਤ 2021 ਵਿੱਚ ਉੱਤਰੀ ਪਲਿਮਪਟਨ ਵਿੱਚ ਉਸ ਦੇ ਕੰਮ ਵਾਲੀ ਥਾਂ ਤੋਂ ਪਿੱਛਾ ਕੀਤਾ ਅਤੇ ਉਸ ਨੂੰ ਅਗਵਾ ਕਰ ਲਿਆ। ਫਿਰ ਉਸ ਨੂੰ ਫਾਲਿੰਡਰਜ਼ ਰੇਂਜ ਵਿੱਚ ਲਿਜਾਇਆ ਗਿਆ ਜਿੱਥੇ ਜੈਸਮੀਨ ਨੂੰ ਬੇਰਹਮੀ ਨਾਲ ਮਾਰਿਆ ਹਾਲਾਂਕਿ ਫਿਰ ਵੀ ਉਹ ਜ਼ਿੰਦਾ ਸੀ । ਇਸ ਦੇ ਬਾਵਜੂਦ ਇੱਕ ਖੋਖਲੀ ਕਬਰ ਵਿੱਚ ਉਸ ਨੂੰ ਦਫਨਾ ਕਰ ਦਿੱਤਾ । ਪੀੜਤ ਦੀ ਮਾਂ ਮੁਤਾਬਿਕ ਤਾਰਿਕਜੋਤ ਉਸ ਦੀ ਧੀ ਦੇ ਪਿੱਛੇ ਪਿਆ ਸੀ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਜੈਸਮੀਨ ਇਹ ਨਹੀਂ ਚਾਹੁੰਦੀ ਸੀ ।
ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਤਾਰਿਕਜੋਤ ਨੇ ਜੈਸਮੀਨ ਨੂੰ 5 ਮਾਰਚ 2021 ਨੂੰ ਕੰਮ ਵਾਲੀ ਥਾਂ ਤੋਂ ਅਗਵਾ ਕੀਤਾ ਅਤੇ ਫਿਰ ਤਸ਼ੱਦਦ ਕੀਤੀ । ਅਦਾਲਤ ਨੂੰ ਦੱਸਿਆ ਗਿਆ ਕਿ ਤਾਰਿਕਜੋਤ ਨੇ ਜੈਸਮੀਨ ਨੂੰ ਕੇਬਲ ਅਤੇ ਟੇਪ ਨਾਲ ਬੰਨ੍ਹ ਦਿੱਤਾ ਫਿਰ ਉਸ ਨੂੰ ਕੁੱਟਿਆ ਜਦੋਂ ਉਹ ਬੇਹੋਸ਼ ਹੋ ਗਈ ਉਸ ਨੂੰ ਜ਼ਿੰਦਾ ਕਬਰ ਵਿੱਚ ਦਫਨ ਕਰ ਦਿੱਤਾ ਗਿਆ । ਤਾਰਿਕਜੋਤ ਨੇ ਆਪਣਾ ਜੁਰਮ ਕਬੂਲ ਦੇ ਹੋਏ ਦੱਸਿਆ ਕਿ ਉਸ ਨੇ ਜੈਸਮੀਨ ਦੇ ਗਲੇ ‘ਤੇ ਡੂੰਗੇ ਕੱਟ ਲਗਾਏ ਪਰ ਉਹ ਉਸ ਦੀ ਮੌਤ ਦਾ ਕਾਰਨ ਨਹੀਂ ਬਣੇ। ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਜੈਸਮੀਨ ਦੀ ਮੌਤ 6 ਮਾਰਚ 2021 ਨੂੰ ਹੋਈ । ਅਦਾਲਤ ਵਿੱਚ ਦੱਸਿਆ ਗਿਆ ਕਿ ਇਹ ਇੱਕ ਕਤਲ ਦੀ ਜੋ ਬਦਲੇ ਦੀ ਕਾਰਵਾਈ ਦੇ ਨਾਲ ਕੀਤਾ ਗਿਆ ।
ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਠੀਕ ਪਹਿਲਾਂ ਤਾਰਿਕਕਜੋਤ ਇੱਕ ਦੁਕਾਨ ਤੋਂ ਦਸਤਾਨੇ,ਕੇਬਲ ਤਾਰ ਦੀ ਖਰੀਦਦਾਰੀ ਕਰਦੇ ਹੋਏ ਸੀਸੀਟੀਵੀ ਵਿੱਚ ਕੈਦ ਹੋਇਆ ਸੀ । ਅਦਾਲਤ ਵਿੱਚ ਦੱਸਿਆ ਕਿ ਉਹ ਆਪਣਾ ਰਿਸ਼ਤਾ ਜੈਸਮੀਨ ਨਾਲ ਟੁੱਟਣ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ। ਪਰ ਜੱਜ ਨੇ ਕਿਹਾ ਜੈਸਮੀਨ ਦੇ ਮਨਾ ਕਰਨ ਤੋਂ ਬਾਅਦ ਤਾਰਇਕਜੋਤ ਉਸ ਨੂੰ ਸਜ਼ਾ ਦੇ ਰਿਹਾ ਸੀ । ਜਸਟਿਸ ਐਡਮ ਨੇ ਕਿਹਾ ਅਜਿਹੀ ਹਰਕਤ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਤਾਰਿਕਜੋਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ । ਇਸ ਦੌਰਾਨ ਤਾਇਕਜੋਤ ਨੰ ਪੈਰੋਲ ਨਹੀਂ ਮਿਲੇਗੀ।