‘ਦ ਖ਼ਾਲਸ ਬਿਊਰੋ :-ਆਸਟ੍ਰੇਲੀਆ ਤੇ ਨਿਊਜ਼ੀਲੈਂਡ ਅਜੀਹੇ ਮੁਲਕ ਹਨ, ਜਿਨ੍ਹਾਂ ਨੇ ਕੋਵਿਡ-19 ਦੀ ਮਹਾਂਮਾਰੀ ‘ਤੇ ਬਾਕੀ ਮੁਲਕਾਂ ਦੇ ਮੁਕਾਬਲੇ ਛੇਤੀ ਕਾਬੂ ਪਾਇਆ। ਪਰ ਫਿਰ ਵੀ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ 6 ਲੱਖ ਨੌਕਰੀਆਂ ਖੁੱਸ ਜਾਣ ਦਾ ਅੰਦਾਜ਼ਾ ਲਗਾਇਆ ਹੈ।

ਆਸਟ੍ਰੇਲੀਆ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ 5.2 ਤੋਂ ਵਧ ਕੇ 6.2 ਫ਼ੀਸਦੀ ਹੋ ਗਈ ਹੈ। ਜਦਕਿ ਇਹ ਅਰਥਸ਼ਾਸਤਰੀਆਂ ਦੇ 8.3 ਦੇ ਕਿਆਸ ਤੋਂ ਘੱਟ ਹੈ। ਅਤੇ ਬੇਰੁਜ਼ਗਾਰੀ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੁਨੀਆਂ ਦੇ ਹੋਰ ਦੇਸ਼ਾਂ ਜਿੰਨਾ ਪ੍ਰਭਾਵਿਤ ਨਹੀਂ ਹੋਇਆ ਹੈ।

ਹਾਲਾਂਕਿ ਵਿਸ਼ਲੇਸ਼ਕਾਂ ਮੁਤਾਬਕ ਇਸ ਨਾਲ ਆਰਥਿਕਤਾ ਨੂੰ ਪਹੁੰਚੇ ਅਸਲੀ ਨੁਕਸਾਨ ਦਾ ਪਤਾ ਨਹੀਂ ਚਲਦਾ। ਇਸ ਦੀ ਵਜ੍ਹਾ ਹੈ ਸਰਕਾਰ ਦੀਆਂ ਭਲਾਈ ਸਕੀਮਾਂ। ਇੱਥੇ 60 ਲੱਖ ਨਾਗਰਿਕਾਂ ਨੂੰ ਸਰਕਾਰ ਵੱਲੋਂ ਪੇ ਸਬਸਿਡੀ ਮਿਲ ਰਹੀ ਹੈ। ਬੇਰੁਜ਼ਗਾਰੀ ਭੱਤੇ ਲਈ 10 ਲੱਖ ਅਰਜੀਆਂ ਆਈਆਂ ਹੋਈਆਂ ਹਨ। ਅਤੇ ਦੋਵਾਂ ਨੂੰ ਮਿਲਾ ਦੇਈਏ ਤਾਂ ਇਹ ਦੇਸ਼ ਦੀ ਕਾਰਜ ਸ਼ਕਤੀ ਦਾ 40 ਫ਼ੀਸਦੀ ਬਣਦਾ ਹੈ।

ਆਸਟ੍ਰੇਲੀਆ ਦੇ ਵਿੱਚ ਹੁਣ ਤੱਕ 6,975 ਤੋਂ ਵੱਧ ਪਾਜ਼ਿਟਿਵ ਕੇੇੇਸ ਹਨ।