Punjab

ਜਲੰਧਰ ਚੋਣ ਤੋਂ ਪਹਿਲਾਂ ਕਾਂਗਰਸੀ ਵਰਕਰ ਨੂੰ ਧਮਾਕਉਣ ਦੀ ਆਡੀਓ ਵਾਇਰਲ, ਸੁਖਪਾਲ ਖਹਿਰਾ ਨੇ ਕਾਰਵਾਈ ਦੀ ਕੀਤੀ ਮੰਗ

ਜਲੰਧਰ ਪੱਛਮੀ ਸੀਟ ਲਈ ਕੱਲ੍ਹ 10 ਜੁਲਾਈ ਨੂੰ ਵੋਟਾਂ ਪੈਣਗੀਆਂ ਪਰ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਇਕ ਆਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦਾ ਵਿਅਕਤੀ ਸੁਖਵਿੰਦਰ ਸਿੰਘ ਜੋ ਖੁਦ ਨੂੰ ਜਨਰਲ ਸਕੱਤਰ ਕਹਿ ਰਿਹਾ ਹੈ, ਉਹ ਸ਼ਰੇਆਮ ਕਾਂਗਰਸੀ ਵਰਕਰ ਨੂੰ ਮਾਂਵਾਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਹੈ। ਇੱਥੋਂ ਤੱਕ ਕਿ ਉਹ ਇਸ ਆਡੀਓ ਵਿੱਚ ਕਾਂਗਰਸੀ ਵਰਕਰ ਨੂੰ ਚੋਣ ਪ੍ਰਚਾਰ ਵਿੱਚੋਂ ਬਾਹਰ ਨਿਕਲਣ ਦੀ ਗੱਲ ਕਹਿ ਰਿਹਾ ਹੈ ਪਰ ਕਾਂਗਰਸੀ ਵਰਕਰ ਕਹਿ ਰਿਹਾ ਹੈ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਉਨ੍ਹਾਂ ਨੂੰ ਆਪਣੇ ਲੜਕੇ ਦੀ ਤਰ੍ਹਾਂ ਸਮਝਗੀ ਹੈ। ਸੁਰਿੰਦਰ ਕੌਰ ਨੇ ਉਸ ਲਈ ਬਹੁਤ ਕੁਝ ਕੀਤਾ ਹੈ ਇਸ ਕਰਕੇ ਉਹ ਇਸ ਚੋਣ ਵਿੱਚੋਂ ਪਾਸੇ ਨਹੀਂ ਹਟ ਸਕਦਾ।

ਆਮ ਆਦਮੀ ਪਾਰਟੀ ਵੱਲੋਂ ਬੋਲ ਰਿਹਾ ਵਿਅਕਤੀ ਸੁਖਵਿੰਦਰ ਸਿੰਘ ਕਾਂਗਰਸੀ ਵਰਕਰ ਨੂੰ ਕਹਿ ਰਿਹਾ ਹੈ ਕਿ ਜੇਕਰ ਉਸ ਨੇ ਸਾਡੀ ਗੱਲ ਨਾ ਮੰਨੀ ਤਾਂ ਉਸ ਉੱਤੇ ਪਰਚਾ ਵੀ ਦਰਜ ਕਰਵਾਇਆ ਜਾ ਸਕਦਾ ਹੈ। ਉਹ ਕਹਿ ਰਿਹਾ ਹੈ ਕਿ ਸਰਕਾਰ ਤੇ ਪੁਲਿਸ ਸਾਡੀ ਹੈ ਜੇਕਰ ਸਾਡੀ ਗੱਲ ਨਾ ਸੁਣੀ ਤਾਂ ਪਰਚਾ ਦੇ ਦਵਾਂਗੇ।

ਆਮ ਆਦਮੀ ਪਾਰਟੀ ਵੱਲੋਂ ਬੋਲ ਰਿਹਾ ਵਿਅਕਤੀ ਸੁਖਵਿੰਦਰ ਸਿੰਘ ਕਾਂਗਰਸੀ ਵਰਕਰ ਨੂੰ ਸ਼ਰੇਆਮ ਧਮਕੀ ਦੇ ਰੂਪ ਵਿੱਚ ਕਾਂਗਰਸ ਦੇ ਝੰਡੇ ਉਤਾਰਨ ਦੀ ਗੱਲ਼ ਕਹਿ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਜਿੱਤਣਾ ਮੁੱਖ ਮੰਤਰੀ ਦੇ ਨੱਕ ਦਾ ਸਵਾਲ ਹੈ। ਸਾਡੀ ਇਸੇ ਕੰਮ ਕਰਕੇ ਮੁੱਖ ਮੰਤਰੀ ਵੱਲੋਂ ਡਿਊਟੀ ਲਗਾਈ ਗਈ ਹੈ।

ਕਾਂਗਰਸੀ ਵਰਕਰ ਇਸ ਆਡੀਓ ਵਿੱਚ ਕਹਿ ਰਿਹਾ ਹੈ ਉਸ ਦਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਉਸ ਦਾ ਦਾਦਾ ਵੀ ਕਾਂਗਰਸ ਨਾਲ ਜੁੜਿਆ ਹੋਇਆ ਸੀ, ਜਿਸ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦਾ ਵਰਕਰ ਕਹਿ ਰਿਹਾ ਹੈ ਕਿ ਤੇਰਾ ਦਾਦਾ ਤਾਂ ਲੰਬੇ ਸਮੇਂ ਤੋਂ ਤੁਰ ਗਿਆ ਹੈ ਪਰ ਤੂੰ ਹਾਲੇ ਤੱਕ ਕਿਉਂ ਜੁੜਿਆ ਹੋਇਆ ਹੈ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਤਰਫੋਂ ਬੋਲ ਰਿਹਾ ਵਿਅਕਤੀ ਸ਼ਰੇਆਮ ਕਾਂਗਰਸੀ ਵਰਕਰ ਨੂੰ ਗਾਲਾਂ ਦੇਣ ਦੇ ਨਾਲ-ਨਾਲ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਹਰ ਹਾਲ ਵਿੱਚ ਇਹ ਸੀਟ ਜਿੱਤਣੀ ਹੈ। ਉਹ ਕਾਂਗਰਸੀ ਵਰਕਰ ਨੂੰ ਕਹਿ ਰਿਹਾ ਹੈ ਕਿ ਜੇਕਰ ਪੈਸੇ ਜਾਂ ਸ਼ਰਾਬ ਚਾਹੀਦੀ ਹੈ ਤਾਂ ਉਹ ਉਸ ਨੂੰ ਦੇਣ ਲਈ ਵੀ ਤਿਆਰ ਹਨ। ਇਸ ਦੇ ਨਾਲ ਹੀ ਕਾਂਗਰਸੀ ਵਰਕਰ ਨੂੰ 10 ਦਿਨਾਂ ਲਈ ਕੀਤੇ ਹੋਰ ਜਾਣ ਲਈ ਵੀ ਕਹਿ ਰਿਹਾ ਹੈ।

ਇਸ ਬਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਆਡੀਓ ਜੇਕਰ ਇਹ ਸੱਚੀ ਪਾਈ ਜਾਂਦੀ ਹੈ ਤਾਂ ਇਸ ਆਡੀਓ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ‘ਆਪ’ ਦੇ ਇਸ ਗੁੰਡੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ –  ਕੱਲ੍ਹ ਪੈਣਗੀਆਂ ਜਲੰਧਰ ਪੱਛਮੀ ਸੀਟ ‘ਤੇ ਵੋਟਾਂ, ਪ੍ਰਸਾਸ਼ਨ ਨੇ ਤਿਆਰਿਆਂ ਕੀਤੀਆਂ ਮੁਕੰਮਲ