Punjab

ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ :ਦਲਜੀਤ ਚੀਮਾ

‘ਦ ਖ਼ਾਲਸ ਬਿਊਰੋ :ਸ਼੍ਰੋਮਣੀ ਅਕਾਲੀ ਦਲ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫ੍ਰੰਸ ਦੋਰਾਨ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਚ ਫ਼ਸੇ ਬੱਚਿਆਂ ਦੀ ਉਥੋਂ ਨਿਕਲਣ ਵਿੱਚ ਮਦਦ ਕਰੇ। ਇਸ ਸਮੇਂ ਯੂਕਰੇਨ ਵਿੱਚ ਪੰਜਾਬ ਦੇ ਕਈ ਵਿਦਿਆਰਥੀ ਫ਼ਸੇ ਹੋਏ ਹਨ ਤੇ ਉਹਨਾਂ ਦੇ ਮਾਪਿਆਂ ਤੇ ਪਰਿਵਾਰਾਂ ਦੀ ਹਾਲਤ ਬਹੁਤ ਖਰਾਬ ਹੈ ਪਰ ਸਰਕਾਰ ਇਸ ਵੇਲੇ ਕੋਈ ਵੀ ਸੁਣਵਾਈ ਨਹੀਂ ਕਰ ਰਹੀ।ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪਾਰਟੀ ਪੱਧਰ ਤੇ ਕੋਸ਼ਿਸ਼ਾਂ ਜਾਰੀ ਹਨ।

ਹੋਰ ਬੋਲਦਿਆਂ ਉਹਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਦੀ ਹਿਸੇਦਾਰੀ ਘਟਾਈ ਜਾ ਰਹੀ ਹੈ ਹਾਲਾਕਿ ਉਸ ਤੇ ਪੰਜਾਬ ਦਾ ਹੱਕ ਜਿਆਦਾ ਹੈ ਕਿਉਂਕਿ ਪੰਜਾਬ ਦੇ ਕਈ ਪਿੰਡ ਉਜਾੜ ਕੇ ਚੰਡੀਗੜ੍ਹ ਦੀ ਨੀਂਹ ਰਖੀ ਗਈ ਸੀ ਪਰ ਹੁਣ ਇਥੇ ਨੋਕਰੀਆਂ ਵਿੱਚ ਪੰਜਾਬ ਤੇ ਹਰਿਆਣਾ ਦੀ ਹਿਸੇਦਾਰੀ ਦੇ  60-40 ਦੇ ਅਨੁਪਾਤ ਨੂੰ ਪਰ ਹੀਲੇ ਖਤਮ ਕਰਨ ਦੀਆਂ ਕੋਸਿਸ਼ਾਂ ਜਾਰੀ ਹਨ ਤੇ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੂੰ ਇਹ ਹਿਸੇਦਾਰੀ ਤੈਅ ਕਰਨ ਦਾ ਹੱਕ ਨਹੀਂ ਹੈ।

ਉਹਨਾਂ ਦਾਅਵਾ ਕੀਤਾ ਕਿ ਚੰਡੀਗੜ ਵਿੱਚ ਪੰਜਾਬ ਦੇ ਅਧਿਆਪਕਾਂ ਤੇ ਡਾਕਟਰਾਂ ਨਾਲ ਧੱਕਾ ਹੋ ਰਿਹਾ ਹੈ ਤੇ ਉਹਨਾਂ ਨੂੰ ਮਾਨਸਿਕ ਤੋਰ ਤੇ ਪਰੇਸ਼ਾਨ ਵੀ ਕੀਤਾ ਜਾਂਦਾ ਹੈ। ਇਹ ਵਿਤਕਰਾ ਸਿਰਫ ਇਹਨਾਂ ਨਾਲ ਹੀ ਨਹੀਂ,ਹਰਿਆਣੇ ਤੇ ਪੰਜਾਬ ਕੈਡਰ ਦੇ ਪੁਲਿਸ ਅਧਿਕਾਰੀਆਂ ਨਾਲ ਵੀ ਹੁੰਦਾ ਹੈ।ਭਾਖੜਾ-ਬਿਆਸ ਮੈਨੇਜਮੈਂਟ ਵਿੱਚ ਪੰਜਾਬ ਦੀ ਹਿਸੇਦਾਰੀ ਨੂੰ ਖਤਮ ਕਰਨ ਦੇ ਮਸਲੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਪੰਜਾਬ ਨਾਲ ਸਭ ਤੋਂ ਵੱਡਾ ਧੱਕਾ ਹੈ।  ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਨਾਲ ਜੇਲ ਵਿੱਚ ਆਪਣੀ ਮੁਲਾਕਾਤ ਦਾ ਹਵਾਲਾ ਦੇ ਕੇ ਉਹਨਾਂ ਦਸਿਆ ਕਿ ਕਾਫ਼ੀ ਸਮੇਂ ਤੋਂ ਕੋਵਿਡ ਨਿਯਮਾਂ ਦਾ ਹਵਾਲਾ ਦੇ ਕੇ ਜੇਲ ਵਿੱਚ ਬੰਦ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਨਾਲ ਮਿਲਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਰਹੀ ।