Punjab

ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਦੀ ਕੋਸ਼ਿਸ਼ – CM ਭਗਵੰਤ ਮਾਨ

ਪੰਜਾਬ-ਹਰਿਆਣਾ ਵਿਚਾਲੇ ਚੱਲ ਰਿਹਾ ਪਾਣੀ ਦਾ ਵਿਵਾਦ ਭੱਖਦਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਮੋਦੀ ਸਰਕਾਰ BBMB ਕੋਲੋਂ ਹਰਿਆਣਾ ਨੂੰ ਪਾਣੀ ਦਵਾਉਂਣਾ ਚਾਹੁੰਦੀ ਹੈ।ਅੱਜ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਵਿਖੇ ਪਹੁੰਚੇ।

ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਬੀ.ਬੀ.ਐਮ.ਬੀ. ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਮਾਨ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਪਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਪਾਣੀ ਬਚਾਉਣ ਵਿੱਚ ਲੱਗੇ ਹੋਏ ਹਾਂ। ਮਾਨ ਨੇ ਕਿਸਾਨਾਂ ਆਗੂਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਲੇ ਤੱਕ ਕਿਸੇ ਵੀ ਕਿਸਾਨ ਆਗੂ ਨੇ ਕੋਈ ਬਿਆਨ ਤੱਕ ਨਹੀਂ ਦਿੱਤਾ। ਮਾਨ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਸਚਾਈ ਲੋਕਾਂ ਸਾਹਮਣੇ ਆ ਗਈ ਹੈ। ਮਾਨ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਕਿਸਾਨ ਆਗੂ ਸਿਰਫ਼ ਹਾਈਵੇਅ ਰੋਕਣ ਲਈ ਹਨ।

ਨੇ। ਮਾਨ ਨੇ ਕਿਹਾ ਕਿ ਕਿਸਾਨ ਕੱਲ੍ਹ ਨੂੰ ਸਾਡੇ ਕੋਲ ਨਾ ਆਉਣ। ਮਾਨ ਨੇ ਕਿਹਾ ਕਿ ਅਸੀਂ ਖੇਤਾਂ ਦਾ ਪਾਣੀ ਬਚਾ ਰਹੇ ਹਾਂ। ਪਤਾ ਨਹੀਂ ਹੁਣ ਕਿੱਥੇ ਨੇ ਸਾਰੇ ਉਹ, ਜਿਹੜੇ ਕਦੇ ਬੁੱਢੇ ਨਾਲੇ ਤੇ ਬਹਿ ਜਾਂਦੇ ਸਨ, ਕਦੇ ਹੋਰ ਕਿਤੇ ਬਹਿ ਜਾਂਦੇ ਸਨ। ਮਾਨ ਨੇ ਕਿਹਾ ਕਿ, ਉਹ ਆਪਣੀਆਂ ਦੁਕਾਨਾਂ ਚਲਾਉਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ (ਕਿਸਾਨ ਜਥੇਬੰਦੀਆਂ) ਵੀ ਹੁਣ ਵਿਰੋਧ ਹੋਵੇਗਾ, ਪਬਲਿਕ ਉਨ੍ਹਾਂ ਦਾ ਵਿਰੋਧ ਕਰੇਗੀ। ਹੁਣ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿੱਥੇ ਖੜਾ ਹੈ, ਇੱਥੇ (ਨੰਗਲ ਡੈਮ) ਏਸੀ ਨਹੀਂ ਹੈ, ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ, ਇਸੇ ਲਈ ਉਹ ਇੱਥੇ ਨਹੀਂ ਆਏ।