ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਦਿਹਾਤੀ ਖੇਤਰ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਸੱਤ ਕਥਿਤ ਤਸਕਰਾਂ ਦੀ 4.11 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਫ੍ਰੀਜ਼ (ਜ਼ਬਤ) ਕਰ ਲਈ ਹੈ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਇਹ ਕਾਰਵਾਈ ਜਾਰੀ ਰਹੇਗੀ।
ਬੀਐੱਸਐੱਫ ਤੇ ਪੰਜਾਬ ਪੁਲਿਸ ਦੀ ਜੁਆਇੰਟ ਸਰਚ ਦੌਰਾਨ ਪਾਕਿ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਤਿੰਨ ਦਿਨਾਂ ਵਿਚ ਇਹ ਤੀਜੀ ਸਫਲਤਾ ਹੈ। ਜਦੋਂ ਜੁਆਇੰਟ ਆਪ੍ਰੇਸ਼ਨ ਦੌਰਾਨ ਹੈਰੋਇਨ ਦੀ ਖੇਪ ਜ਼ਬਤ ਕੀਤੀ ਗਈ ਹੈ। ਇਹ ਸਫਲਤਾ ਤਰਨਤਾਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਵਿਚ ਮਿਲੀ ਹੈ।ਇਸ ਖੇਪ ਨੂੰ ਵੀ ਤਸਕਰਾਂ ਨੇ ਡਰੋਨ ਦੀ ਮਦਦ ਨਾਲ ਹੀ ਸੁੱਟਿਆ ਹੈ।
BSF ਮੁਤਾਬਕ ਤਰਨਤਾਰਨ ਦੇ ਸਰਹੱਦੀ ਪਿੰਡ ਵਿਚ ਰਾਤ ਸਮੇਂ ਡ੍ਰੋਨ ਦੇ ਆਉਣ ਦੀ ਖਬਰ ਮਿਲੀ ਸੀ, ਜਿਸ ਦੇ ਬਾਅਦ ਪੰਜਾਬ ਪੁਲਿਸ ਨਾਲ ਮਿਲ ਕੇ ਸਰਹੱਦੀ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਪਿੰਡ ਮਹਿੰਦੀਪੁਰ ਦੇ ਖੇਤਰਾਂ ਵਿਚ ਇਕ ਥੈਲੀ ਮਿਲੀ ਜਿਸ ਨੂੰ ਜ਼ਬਤ ਕਰ ਲਿਆ ਗਿਆ।
ਜਦੋਂ ਥੈਲੀ ਨੂੰ ਖੋਲ੍ਹਿਆ ਗਿਆ ਤਾਂ ਇਸ ਵਿਚ ਤਿੰਨ ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ ਜਿਸ ਵਿਚ ਜਾਂਚ ਲਈ ਫੋਰੈਂਸਿੰਕ ਲੈਬ ਭੇਜਿਆ ਜਾ ਰਿਹਾ ਹੈ।
ਇਸ ਖੇਪ ਨੂੰ ਵੀ ਡ੍ਰੋਨ ਦੀ ਮਦਦ ਨਾਲ ਹੀ ਸੁੱਟਿਆ ਗਿਆ। ਸਫੈਦ ਰੰਗ ਦੀ ਕੱਪੜੇ ਦੀ ਪੋਟਲੀ ‘ਤੇ ਇਕ ਲੋਹੇ ਦਾ ਰਿੰਗ ਲੱਗਾ ਹੋਇਆ ਹੈ ਤਾਂ ਕਿ ਡ੍ਰੋਨ ਨਾਲ ਇਸਨੂੰ ਬੰਨ੍ਹਿਆ ਜਾ ਸਕੇ। ਇਸ ਖੇਪ ਦੇ ਨਾਲ ਦੋ ਬਲਿੰਕਰ ਲਗਾਏ ਗਏ ਸਨ। ਇਹ ਹਾਈਪਰ ਸੈਂਸੇਟਿਵ ਬਲਿੰਕਰ ਹੁੰਦੇ ਹਨ ਤਾਂ ਕਿ ਹੇਠਾਂ ਡਿੱਗੇ ਹੀ ਬਲਿੰਕ ਕਰਨ ਤੇ ਤਸਕਰ ਨੂੰ ਖੇਪ ਦਾ ਪਤਾ ਲੱਗ ਸਕੇ।