Punjab

ਅਟਾਰੀ ਸਰਹੱਦ ‘ਤੇ ਰੀਟ੍ਰੀਟ ਸੈਰਾਮਨੀ ਦੇ ਸਮੇਂ ਵਿੱਚ ਬਦਲਾਅ !

ਬਿਉਰੋ ਰਿਪੋਰਟ : ਅਟਾਰੀ-ਵਾਘਾ ਸਰਹੱਦ ‘ਤੇ ਰੀਟ੍ਰੀਟ ਸੈਰਾਮਨੀ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ । ਮੌਸਮ ਵਿੱਚ ਬਦਲਾਅ ਨੂੰ ਵੇਖ ਦੇ ਹੋਏ ਹੁਣ ਸਮਾਂ ਸਾਢੇ ਚਾਰ ਕਰ ਦਿੱਤਾ ਗਿਆ ਹੈ । ਪਹਿਲਾਂ ਇਹ ਸੈਰਾਮਨੀ ਸ਼ਾਮ 5 ਵਜੇ ਸ਼ੁਰੂ ਹੁੰਦੀ ਸੀ । ਦੋਵਾਂ ਦੇਸ਼ਾਂ ਦੇ ਵਿਚਾਲੇ ਤਿੰਨ ਥਾਵਾਂ ‘ਤੇ ਰੀਟ੍ਰੀਟ ਸੈਰਾਮਨੀ ਹੁੰਦੀ ਹੈ। ਜਿਸ ਵਿੱਚ ਭਾਰਤ ਵੱਲੋਂ BSF ਦੇ ਜਵਾਨ ਅਤੇ ਪਾਕਿਸਤਾਨ ਰੇਂਜਰ ਮਿਲ ਕੇ ਹਿੱਸਾ ਲੈਂਦੇ ਹਨ।

ਇਹ ਰੀਟ੍ਰੀਟ ਸੈਰਾਮਨੀ ਅੰਮ੍ਰਿਤਸਰ ਦੇ ਅਟਾਰੀ,ਫਾਜ਼ਿਲਕਾ ਦੀ ਸੈਦੇਕੇ ਚੌਕੀ ਅਤੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ ‘ਤੇ ਹੰਦੀ ਹੈ । ਇਸ ਰੀਟ੍ਰੀਟ ਸੈਮਾਮਨੀ ਨੂੰ ਵੇਖਣ ਦੇ ਲਈ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ । ਤਕਰੀਬਨ 40 ਮਿੰਟ ਤੱਕ ਹੋਣ ਵਾਲੀ ਇਸ ਰੀਟ੍ਰੀਟ ਸੈਰਾਮਨੀ ਦੇ ਦੌਰਾਨ ਪੂਰਾ ਮਹੌਲ ਗਰਮਾਇਆ ਹੁੰਦਾ ਹੈ । ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਨਾਗਰਿਕ ਆਪੋ ਆਪਣੇ ਦੇਸ਼ ਲਈ ਨਾਰੇ ਲਗਾਉਂਦੇ ਹਨ । ਲੋਕ ਦੇਸ਼ ਭਗਤੀ ਦੇ ਗਾਣਿਆਂ ‘ਤੇ ਨੱਚ ਦੇ ਹਨ ।

40 ਮਿੰਟ ਤੱਕ ਹੋਵੇਗੀ ਰੀਟ੍ਰੀਟ ਸੈਰਾਮਨੀ

ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸਮਾਰਕ ਵੀ ਹੁਸੈਨੀਵਾਲਾ ਸਰਹੱਦ ਦੇ ਨਜ਼ਦੀਕ ਹਨ । 1962 ਤੱਕ ਇਹ ਖੇਤਰ ਪਾਕਿਸਤਾਨ ਦੇ ਕੋਲ ਰਿਹਾ । ਉਨ੍ਹਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕੋਈ ਸਮਾਰਕ ਨਹੀਂ ਬਣਾਇਆ ਗਿਆ ਸੀ ਜਿੰਨਾਂ ਨੇ ਦੇਸ਼ ਦੀ ਅਜ਼ਾਦੀ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ । 1962 ਵਿੱਚ ਭਾਰਤ ਨੇ ਸੁਲੇਮਾਨਕੀ ਫਾਜ਼ਿਲਕਾ ਦੇ ਕੋਲ 12 ਪਿੰਡ ਪਾਕਿਸਤਾਨ ਨੂੰ ਦਿੱਤੇ ਸਨ ਜਿਸ ਦੇ ਬਦਲੇ ਸ਼ਹੀਦ ਸਮਾਰਗ ਦੀ ਜਮੀਨ ਮਿਲੀ ਸੀ ।