ਬਿਊਰੋ ਰਿਪੋਰਟ : ਭਗਵੰਤ ਮਾਨ ਸਰਕਾਰ ਨੂੰ 9 ਮਹੀਨੇ ਹੋ ਗਏ ਹਨ । ਹੁਣ ਸਰਕਾਰ ਅਤੇ ਪਾਰਟੀ ਦੇ ਵਿਧਾਇਕਾਂ ਦਾ ਹਨੀਮੂਨ ਦਾ ਸਮਾਂ ਵੀ ਖ਼ਤਮ ਹੋ ਗਿਆ ਹੈ । ਹੁਣ ਵਾਰੀ ਹੈ ਉਨ੍ਹਾਂ ਵਾਅਦਿਆਂ ਦਾ ਜਵਾਬ ਦੇਣ ਦੀ ਜਿਸ ਦੀ ਬਦੌਲਤ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹੂੰਝਾਫੇਰ ਜਿੱਤ ਦਿਵਾਈ ਸੀ । ਲੱਗ ਦਾ ਹੈ ਜਨਤਾ ਨੇ ਹੁਣ ਇਸ ਦੀ ਤਿਆਰੀ ਸ਼ੁਰੂ ਕਰ ਲਈ ਹੈ । ਅਟਾਰੀ ਤੋਂ ਆਪ ਵਿਧਾਇਕ ਜਸਵਿੰਦਰ ਸਿੰਘ ਤੋਂ ਇਸ ਦੀ ਸ਼ੁਰੂ ਹੋ ਗਈ ਹੈ । ਅਟਾਰੀ ਦੇ ਪਿੰਡ ਮਾਲੂਵਾਲ ਪਹੁੰਚੇ ਆਪ ਦੇ ਵਿਧਾਇਕ ਜਸਵਿੰਦਰ ਸਿੰਘ ਦੀ ਲੋਕਾਂ ਨੇ ਨਸ਼ੇ ਅਤੇ ਬੇਅਦਬੀ ਦੇ ਮੁੱਦੇ ‘ਤੇ ਚੰਗੀ ਕਲਾਸ ਲਈ ਹੈ।
ਆਪ ਵਿਧਾਇਕ ਦੀ ਲਗਾਈ ਲੋਕਾਂ ਨੇ ਕਲਾਸ
ਜਿਵੇਂ ਹੀ ਅਟਾਰੀ ਤੋਂ ਆਮ ਆਦਮੀ ਦੇ ਵਿਧਾਇਕ ਜਸਵਿੰਦਰ ਸਿੰਘ ਪਿੰਡ ਮਾਲੂਵਾਲ ਵਿੱਚ ਦਾਖਲ ਹੋਏ ਤਾਂ ਸਭ ਤੋਂ ਜਨਤਾ ਨੇ ਉਨ੍ਹਾਂ ਤੋਂ ਲੇਟ ਆਉਣ ‘ਤੇ ਸਵਾਲ ਪੁੱਛਿਆ, ਜਨਤਾ ਨੇ ਕਿਹਾ ਉਹ ਕੰਮ-ਕਾਜੀ ਹਨ ਇਸ ਲਈ ਵਿਧਾਇਕ ਸਾਹਿਬ ਨੂੰ ਸਮੇਂ ‘ਤੇ ਆਉਣਾ ਚਾਹੀਦਾ ਹੈ । ਜਿਸ ਤੋਂ ਬਾਅਦ ਇਲਾਕੇ ਵਿੱਚ ਨਸ਼ੇ ਦੀ ਹਾਲਤ ਨੂੰ ਲੈਕੇ ਲੋਕਾਂ ਨੇ ਵਿਧਾਇਕ ਜਸਵਿੰਦਰ ਨੂੰ ਤਿੱਖੇ ਸਵਾਲ ਕੀਤੇ । ਜਨਤਾ ਨੇ ਕਿਹਾ ਆਮ ਆਦਮੀ ਪਾਰਟੀ ਨੇ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਹੋਰ ਵੱਧ ਗਿਆ ਹੈ। ਲੋਕਾਂ ਨੇ ਕਿਹਾ ਨਸ਼ਾ ਸਮਗਲਰਾਂ ਨੂੰ ਅਗਲੇ ਦਿਨ ਹੀ ਪੁਲਿਸ ਛੱਡ ਦਿੰਦੀ ਹੈ ਕੋਈ ਕਾਰਵਾਈ ਨਹੀਂ ਕਰਦੀ ਹੈ। ਤਾਂ ਵਿਧਾਇਕ ਸਾਹਿਬ ਨੇ ਲੋਕਾਂ ਤੋਂ ਨਸ਼ਾ ਵੇਚਣ ਵਾਲਿਆਂ ਦੇ ਨਾਂ ਮੰਗੇ ਤਾਂ ਇੱਕ ਸ਼ਖ਼ਸ ਨੇ ਕਿਹਾ’ਅਸੀਂ ਕਿੱਧਾ ਦੱਸ ਦੇਇਏ ਉਹ ਸਾਨੂੰ ਠੋਕਣਗੇ’ ਸਾਡੀ ਸੁਰੱਖਿਆ ਕੌਣ ਕਰੇਗਾ ? ਫਿਰ ਜਨਤਾ ਦੇ ਵਿੱਚੋਂ ਇੱਕ ਸ਼ਖ਼ਸ ਉੱਠ ਕੇ ਕਹਿੰਦਾ ਹੈ ਕਿ ਉਸ ਨੇ 2 ਨਸ਼ਾ ਸਮੱਗਲਰਾਂ ਨੂੰ ਫੜਾਇਆ ਸੀ ਪਰ ਕੋਈ ਪਰਚਾ ਨਹੀਂ ਹੋਇਆ। ਫਿਰ ਪਿੰਡ ਦੇ ਇੱਕ ਨੌਜਵਾਨ ਨੇ ਕਿਹਾ ਨਸ਼ਾ ਅਤੇ ਬੇਅਦਬੀ ਦਾ ਇਨਸਾਫ਼ ਦੇਣ ਲਈ ਅਸੀਂ ਤੁਹਾਨੂੰ ਵੋਟ ਪਾਏ ਸਨ ਪਰ ਦੋਵਾਂ ਵਿੱਚੋਂ ਕੁਝ ਵੀ ਨਹੀਂ ਮਿਲਿਆ ਹੈ । ਸਿਰਫ਼ ਇੰਨਾਂ ਹੀ ਨਹੀਂ ਲੋਕਾਂ ਨੇ ਕਿਹਾ ਸਾਨੂੰ ਨਵੀਆਂ ਗਲੀਆਂ ਨਹੀਂ ਚਾਹੀਦੀਆਂ ਹਨ ਸਾਡੇ ਇਲਾਕੇ ਤੋਂ ਨਸ਼ਾ ਖ਼ਤਮ ਹੋਣਾ ਚਾਹੀਦਾ ਅਤੇ ਬੇਅਦਬੀ ਦਾ ਇਨਸਾਫ਼ ਮਿਲਣਾ ਚਾਹੀਦਾ ਹੈ ।
ADC ਰਹਿ ਚੁੱਕੇ ਹਨ ਵਿਧਾਇਕ ਜਸਵਿੰਦਰ ਸਿੰਘ
66 ਸਾਲ ਦੇ ਆਪ ਦੇ ਵਿਧਾਇਕ ਜਸਵਿੰਦਰ ਗੁਰਦਾਸਪੁਰ ਦੇ ADC ਰਹਿ ਚੁੱਕੇ ਹਨ ਅਤੇ ਉਹ 2010 ਦਸੰਬਰ ਵਿੱਚ ਰਿਟਾਇਰ ਹੋਏ ਸਨ । ਅਕਤੂਬਰ 2020 ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਪਹਿਲਾਂ ਉਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿਸਾਨ ਸੈੱਲ ਦੇ ਉੱਪ ਪ੍ਰਧਾਨ ਵੀ ਸਨ । ਉਨ੍ਹਾਂ ਨੇ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਅਟਾਰੀ ਤੋਂ ਅਕਾਲੀ ਦਲ ਦੇ ਸਭ ਤੋਂ ਮਜਬੂਤ ਉਮੀਦਵਾਰ ਗੁਲਜ਼ਾਰ ਸਿੰਘ ਰਾਣੀਕੇ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ । ਰਾਣੀਕੇ ਅਕਾਲੀ ਦਲ ਦੇ 4 ਵਾਰ ਦੇ ਵਿਧਾਇਕ ਸਨ ।