‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹ ਮਲੇ ਦਾ ਅੱਜ 15ਵਾਂ ਦਿਨ ਹੈ। ਰੂਸ ਵੱਲੋਂ ਯੂਕਰੇਨ ਦੇ ਡਨੀਪਰੋ ਅਤੇ ਲੁਸਕਤ ਸ਼ਹਿਰਾਂ ਵਿੱਚ ਹਵਾ ਈ ਹਮ ਲੇ ਕੀਤੇ ਗਏ। ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ਦੀ ਇੱਕ ਕਿੰਡਰਗਾਰਟਨ ਅਤੇ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਤਿੰਨ ਵਾਰ ਹਵਾਈ ਹ ਮਲੇ ਕੀਤੇ ਗਏ ਹਨ। ਲੁਸਤਕ ਦੇ ਮੇਅਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹਾ ਕਿ ਰੂਸੀ ਹਮਲੇ ਸ਼ਹਿਰ ਦੇ ਏਅਰਫੀਲਡ ਦੇ ਨੇੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਡਨੀਪੁਰੋ ਦੀ ਬਿਲਡਿੰਗ ਨੂੰ ਲੱਗੀ ਅੱ ਗ ਦੇ ਕਾਰਨ ਇੱਕ ਵਿਅਕਤੀ ਦੀ ਮੌ ਤ ਹੋ ਗਈ ਹੈ।
ਉਨ੍ਹਾਂ ਨੇ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ, “ਸਾਰੇ ਸ਼ੈਲਟਰ ਵਿੱਚ ਜਾਓ!” ਉਨ੍ਹਾਂ ਸਥਾਨਕ ਨਿਵਾਸੀਆਂ ਨੂੰ ਕੋਈ ਵੀ ਫੋਟੋਆਂ, ਪਤੇ ਜਾਂ ਕੋਆਰਡੀਨੇਟ ਪ੍ਰਕਾਸ਼ਤ ਨਾ ਕਰਨ ਦੀ ਅਪੀਲ ਵੀ ਕੀਤੀ।”