ਪਟਿਆਲਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸਰਪੰਚ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਤੇ ਹਮਲਾ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਪਟਿਆਲਾ ਦੇ ਪਿੰਡ ਰਾਜਪੁਰਾ ਬਲਾਕ ਭਾਦਸੋਂ ਅਬਾਦ ਕਾਰ ਕਿਸਾਨ 1947 ਤੋ ਵੀ ਪਹਿਲਾ ਤੇ ਜ਼ਮੀਨਾਂ ਅਬਾਦ ਕਰ ਕੇ ਖੇਤੀ ਕਰਦੇ ਹਨ।
ਪੰਜਾਬ ਸਰਕਾਰ ਨੇ ਪੰਚਾਇਤ ਜ਼ਮੀਨਾਂ ਛਡਾਉਣ ਦੇ ਨਾ ਤੇ ਅਬਾਦ ਕਾਰ ਤੇ ਛੋਟੇ ਕਿਸਾਨਾਂ ਤੋ ਜ਼ਮੀਨਾਂ ਖੋਹਣ ਦੀ ਮੁਹਿੰਮ ਚਲਾਈ ਹੋਈ ਹੈ । ਅਬਾਦ ਕਾਰਾ ਦੀਆ ਜ਼ਮੀਨ ਨੂੰ ਖੋਹਣ ਲਈ ਪੰਚਾਇਤ ਖਾਤੇ ਵਿੱਚ ਪਾ ਦਿੱਤਾ ਜਾ ਦਾ । ਅਬਾਦ ਕਾਰ ਕਿਸਾਨ ਨੂੰ ਕਹਿੰਦੇ ਹਨ ਇਹ ਜ਼ਮੀਨ ਪੰਚਾਇਤ ਵਿਭਾਗ ਪੰਜਾਬ ਦੀ ਹੈ ਤੁਸੀਂ ਨਜਾਇਜ਼ ਕਬਜ਼ੇ ਕੀਤੇ ਹਨ ਇਸ ਨੂੰ ਛੱਡੋ । ਉਸੇ ਤਹਿਤ ਹੀ ਪਿੰਡ ਰਾਮਪੁਰਾ ਦੀ ਅਬਾਦ ਕਾਰਾ ਦੀ ਜ਼ਮੀਨ ਨੂੰ ਪਹਿਲਾ ਪੰਚਾਇਤ ਖਾਤੇ ਪਾਇਆ ਗਿਆ।
2 ਨਵੰਬਰ ਨੂੰ ਭਾਰੀ ਜ਼ਿਲ੍ਹਾ ਪਟਿਆਲੇ ਦੇ ਸਿਵਲ ਪ੍ਰਸ਼ਾਸਨ ਨੇ ਪੁਲਿਸ ਫੋਰਸ ਤਾਇਨਾਤ ਕਰ ਕੇ ਜ਼ਮੀਨ ਤੇ ਕਬਜ਼ਾ ਕਰ ਲਿਆ ਗਿਆ ਸੀ। ਅਬਾਦ ਕਾਰ ਕਿਸਾਨਾਂ ਤੋ ਜ਼ਮੀਨ ਖੋਹਣ ਲਈ ਸੀ । ਕਿਸਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕੋਲ ਆਏ ,ਸਾਡੀ ਜ਼ਮੀਨ ਬਚਾਓ। ਪਿਛਲੇ ਸਾਲ ਜਦੋਂ ਅਬਾਦ ਕਾਰ ਕਿਸਾਨ ਦੀਆ ਜ਼ਮੀਨਾਂ ਛਡਾਉਣ ਦੀ ਮੁਹਿੰਮ ਸਰਕਾਰ ਨੇ ਸ਼ੁਰੂ ਕੀਤੀ ਸੀ ਉਦੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਪਟਿਆਲਾ ,ਫ਼ਿਰੋਜਪੁਰ, ਫ਼ਾਜ਼ਿਲਕਾ ਵਿੱਚ ਸਰਕਾਰ ਦੀ ਅਬਾਦ ਕਾਰ ਕਿਸਾਨ ਦੀਆ ਜ਼ਮੀਨਾਂ ਖੋਹਣ ਦੀ ਮੁਹਿੰਮ ਰੋਕਿਆ ਸੀ। ਵੱਡੀ ਪੱਧਰ 2000 ਏਕੜ ਦੇ ਕਰੀਬ ਕਿਸਾਨਾਂ ਦੀਆ ਪੰਚਾਇਤ ਖਾਤੇ ਪਾਕੇ ਖੋਹਣ ਜ਼ਮੀਨਾਂ ਖੋਹਣ ਤੋ ਬਚਾਇਆ ਸਨ ।
ਕੱਲ੍ਹ ਸ਼ਾਮ 4 ਨਵੰਬਰ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ,ਜ਼ਿਲ੍ਹਾ ਖ਼ਜ਼ਾਨਚੀ ਹਰਮੇਲ ਸਿੰਘ ਤੁੰਗਾਂ , ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਤੁਲੇਵਾਲ ਦੀ ਅਗਵਾਈ ਵਿੱਚ ਪਿੰਡ ਰਾਮਪੁਰਾ ਦੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ ।
ਇਸੇ ਦੌਰਾਨ ਹੀ ਪਟਿਆਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਪਿੰਡ ਰਾਮਪੁਰਾ ਦੇ ਸਰਪੰਚ ਨੇ ਹਮਲਾ ਕਰਾ ਦਿੱਤਾ ,ਜਿਸ ਵਿੱਚ ਦਰਜਨ ਦੇ ਕਰੀਬ ਕਿਸਾਨ ਜ਼ਖ਼ਮੀ ਹੋਏ ਹਨ। ਹਮਲਾ ਕਰਾਉਣ ਵਿੱਚ ਪ੍ਰਸ਼ਾਸਨ ਤੇ ਪੰਚਾਇਤ ਅਫ਼ਸਰ ਮਿਲੀ ਭੁਗਤ ਹੈ । ਕਿਸਾਨ ਜਥੇਬੰਦੀ ਤੇ ਹਮਲਾ ਕਰਨ ਲਈ ਪਿੰਡ ਦੇ ਲੋਕ ਹੀ ਜਥੇਬੰਦ ਕੀਤੇ ਹੋਏ ਸਨ।