ਦੇਸ਼ ਵਿੱਚ ਘੱਟ ਗਿਣਤੀ ਵਰਗ ਨੂੰ ਪਿਛਲੇ ਕੁਝ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਤਾਜ਼ਾ ਉਦਾਹਰਨ ਪਹਿਲਾਂ ਹਰਿਆਣਾ ਦੇ ਕੈਥਲ ਤੋਂ ਸਾਹਮਣੇ ਸੀ, ਜਿਸ ਦੀ ਪੀੜ ਅਜੇ ਸਿੱਖਾਂ ਦੇ ਮਨਾ ਵਿੱਚੋਂ ਖਤਮ ਵੀ ਨਹੀਂ ਹੋਈ ਸੀ ਪਰ ਹੁਣ ਇਕ ਵਾਰ ਫਿਰ ਬਿਹਾਰ ਦੇ ਜ਼ਿਲ੍ਹੇ ਬਕਸਰ ਵਿੱਚ ਸਿੱਖ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਹੈ। ਪੀੜਤ ਦੇਪੇਂਦਰ ਸਿੰਘ ਕਾਕਾ ‘ਤੇ ਤਿੰਨ ਹਮਲਾਵਰਾਂ ਨੇ ਹਮਲਾ ਕਰਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਦੇਪੇਂਦਰ ਸਿੰਘ ਕਾਕਾ ਦੇ ਸਿਰ ਵਿੱਚ ਪੱਥਰ ਮਾਰ-ਮਾਰ ਕੇ ਉਸ ਦਾ ਸਿਰ ਪਾੜ ਦਿੱਤਾ ਗਿਆ। ਇਸ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਸ ਨੂੰ ਪੰਜ ਟਾਂਕੇ ਲਗਵਾਉਣੇ ਪਏ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਤਾਂ ਕਰ ਲਿਆ ਗਿਆ ਹੈ ਪਰ ਹਮਲਾਵਰਾਂ ਵੱਲੋਂ ਪੀੜਤ ‘ਤੇ ਰਾਜੀਨਾਮੇ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਪੀੜਤ ਦੇਪੇਂਦਰ ਸਿੰਘ ਕਾਕਾ ਨੇ ਦੱਸਿਆ ਕੇ ਉਸ ‘ਤੇ ਤਿੰਨ ਲੜਕਿਆਂ ਵੱਲੋਂ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਧਮਕੀਆਂ ਦਿੰਦੇ ਹੋਏ ਉਸ ਤੇ ਹਮਲਾ ਕਰ ਦਿੱਤਾ। ਪੀੜਤ ਨੇ ਤਿੰਨੇ ਹਮਲਾਵਰਾਂ ਦੇ ਨਾਮ ਪੁਲਿਸ ਨੂੰ ਲਿਖ ਕੇ ਦਿੱਤੇ ਹਨ, ਜਿਸ ਤੋਂ ਬਾਅਦ ਮਾਮਲਾ ਦਰਜ ਹੋ ਗਿਆ। ਪੀੜਤ ਨੇ ਕਿਹਾ ਕਿ ਪਹਿਲਾਂ ਵੀ ਉਸ ਤੇ ਇੰਨਾਂ ਹਮਲਾਵਰਾਂ ਨੇ ਹਮਲਾ ਕੀਤਾ ਹੈ ਅਤੇ ਫਿਰ ਜ਼ਬਰੀ ਰਾਜੀਨਾਮਾ ਕਰਵਾ ਲੈਂਦੇ ਹਨ। ਇਸ ਵਾਰ ਉਸ ਨੇ ਸਮਝੌਤਾ ਕਰਨ ਤੋਂ ਮਨਾ ਕਰ ਦਿੱਤਾ ਹੈ। ਉਸ ਨੇ ਹਮਲਾਵਰਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ – ਹਿਸਾਰ ਹਵਾਈ ਅੱਡੇ ਦਾ ਦੁਬਾਰਾ ਹੋਵੇਗਾ ਉਦਘਾਟਨ, ਪਹਿਲਾ ਵੀ ਪੰਜ ਵਾਰ ਹੋ ਚੁੱਕਾ ਉਦਘਾਟਨ