‘ਦ ਖ਼ਾਲਸ ਬਿਊਰੋ : ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮਨਾਉਣ ਤੋਂ ਬਾਅਦ ਪਟਨਾ ਤੋਂ ਪੰਜਾਬ ਨੂੰ ਵਾਪਸ ਪਰਤ ਰਹੇ ਸਿੱਖ ਸ਼ਰਧਾਲੂਆਂ ‘ਤੇ ਅਨਜਾਣ ਨੌਜਵਾਨਾਂ ਵੱਲੋਂ ਹਮ ਲਾ ਕੀਤਾ ਗਿਆ ਹੈ। ਪੰਜਾਬ ਪਰਤਣ ਸਮੇਂ ਸਿੱਖ ਸ਼ਰਧਾਲੂਆਂ ‘ਤੇ ਭੋਜਪੁਰ ਜ਼ਿਲ੍ਹੇ ਦੇ ਆਰਾ-ਸਾਸਾਰਾਮ ਰਾਜ ਮਾਰਗ ‘ਤੇ ਚਾਰਪੋਖੜੀ ਨੇੜੇ ਹਮ ਲਾ ਕਰ ਦਿੱਤਾ ਗਿਆ। ਇਸ ਹਮ ਲੇ ਦੌਰਾਨ ਪੱਥ ਰਬਾਜ਼ੀ ਵਿੱਚ ਅੱਧੀ ਦਰਜਨ ਸਿੱਖ ਸ਼ਰਧਾਲੂ ਜ਼ਖ਼ ਮੀ ਹੋ ਗਏ। ਹਮ ਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਸਥਾਨਕ ਪੁਲਿਸ ਉੱਥੇ ਪਹੁੰਚ ਗਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਹਮ ਲੇ ਵਿੱਚ ਜ਼ਖ਼ ਮੀ ਹੋਏ ਸ਼ਰਧਾਲੂ ਮੁਹਾਲੀ ਜਿਲ੍ਹੇ ਦੇ ਰਹਿਣ ਵਾਲੇ ਸਨ।
ਇਸ ਘਟ ਨਾ ਵਿੱਚ ਜ਼ਖ ਮੀ ਹੋਏ ਤਜਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਸ਼ਰਧਾਲੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਚ ਸ਼ਾਮਲ ਹੋਣ ਲਈ ਪਟਨਾ ਸਾਹਿਬ ਆਏ ਹੋਏ ਸਨ। ਤਿਉਹਾਰ ਦੀ ਸਮਾਪਤੀ ਤੋਂ ਬਾਅਦ ਸਾਰੇ 60 ਲੋਕ ਪਟਨਾ ਸਾਹਿਬ ਤੋਂ ਟਰੱਕ ‘ਤੇ ਸਵਾਰ ਹੋ ਕੇ ਪੰਜਾਬ ਵਾਪਸ ਆ ਰਹੇ ਸਨ। ਟਰੱਕ ‘ਚ ਕੁੱਲ 20 ਔਰਤਾਂ ਅਤੇ 40 ਪੁਰਸ਼ ਸਵਾਰ ਸਨ। ਇਸੇ ਦੌਰਾਨ ਚਾਰਪੋਖਰੀ ਥਾਣਾ ਖੇਤਰ ਦੇ ਪਿੰਡ ਧਿਆਨ ਟੋਲਾ ਨੇੜੇ ਕੁੱਝ ਨੌਜਵਾਨਾਂ ਨੇ ਉਸ ਦੇ ਟਰੱਕ ਨੂੰ ਰੋਕ ਲਿਆ, ਜਿੱਥੇ ਤਿੰਨ-ਚਾਰ ਦਰਜਨ ਵਿਅਕਤੀ ਮੌਜੂਦ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਯੱਗ ਦੇ ਨਾਂ ‘ਤੇ ਟਰੱਕ ਦੇ ਡਰਾਈਵਰ ਤੋਂ ਚੰਦਾ ਮੰਗਣਾ ਸ਼ੁਰੂ ਕਰ ਦਿੱਤਾ। ਅਜਿਹੇ ‘ਚ ਜਦੋਂ ਸ਼ਰਧਾਲੂਆਂ ਨੇ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਵੱਲੋਂ ਟਰੱਕ ‘ਤੇ ਇੱਟਾਂ-ਪੱਥਰਾਂ ਨਾਲ ਹਮ ਲਾ ਕਰ ਦਿੱਤਾ ਗਿਆ।