The Khalas Tv Blog Punjab ਐਮਪੀ ਰਵਨੀਤ ਬਿੱਟੂ ਦੇ PA ‘ਤੇ ਹ ਮਲਾ, ਹਾਲਤ ਗੰਭੀਰ
Punjab

ਐਮਪੀ ਰਵਨੀਤ ਬਿੱਟੂ ਦੇ PA ‘ਤੇ ਹ ਮਲਾ, ਹਾਲਤ ਗੰਭੀਰ

‘ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ਤੇ ਅਯਾਲੀ ਚੌਕ ਦੇ ਕੋਲ ਕੁੱਝ ਲੋਕਾਂ ਨੇ ਹਮ ਲਾ ਕਰ ਦਿੱਤਾ। ਇਸ ਹਮ ਲੇ ਵਿਚ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਏ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਢੀਂਡਸਾ ਆਪਣੇ ਪਿੰਡ ਥਰੀਕੇ ਤੋਂ ਇਯਾਲੀ ਚੌਕ ਤੋਂ ਜਾ ਰਹੇ ਸਨ ਤਾਂ ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾੰ ’ਤੇ ਹ ਮਲਾ ਕਰ ਦਿੱਤਾ। ਤਲ ਵਾਰਾਂ ਅਤੇ ਤੇਜ਼ ਧਾਰ ਹਥਿ ਆਰਾਂ ਨਾਲ ਲੈਸ ਹਮ ਲਾ ਵਰ ਕਰੀਬ 5 ਮਿੰਟ ਤੱਕ ਉਨ੍ਹਾਂ ‘ਤੇ ਹਮ ਲਾ ਕਰਦੇ ਰਹੇ।ਇਸ ਹ ਮਲੇ ‘ਚ ਹਰਜਿੰਦਰ ਸਿੰਘ ਦੇ ਸਿਰ ‘ਤੇ ਡੂੰਘੇ ਜ਼ਖ ਮੀ ਹੋਏ ਹਨ ।  

 

ਉਨਾਂ ਨੂੰ ਜ਼ਖ ਮੀ ਹਾਲਤ ‘ਚ ਫਿਰੋਜ਼ਪੁਰ ਰੋਡ ‘ਤੇ ਸਥਿਤ ਮੈਡੀਵੇਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।  ਇਸ ਮਾਮਲੇ ‘ਚ ਥਾਣਾ ਸਰਾਭਾ ਨਗਰ ਦੇ ਇੰਚਾਰਜ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲ ੜਾਈ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ  ਖੰਗਾਲ ਰਹੀ ਹੈ।

ਇੱਕ ਨਿੱਜੀ ਚੈਨਲ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਰਵਨੀਤ ਬਿੱਟੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪੀਏ ‘ਤੇ ਤਲ ਵਾਰ ਨਾਲ ਹ ਮਲਾ ਕੀਤਾ ਗਿਆ ਤਾਂ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ‘ਤੇ ਲਗਾਤਾਰ ਤਲ ਵਾਰਾਂ ਨਾਲ ਹਮਲਾ ਕੀਤਾ ਜਾ ਰਿਹਾ ਸੀ। ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਕੌਣ ਹਨ।ਪੰਜਾਬ ਸਰਕਾਰ ‘ਤੇ ਨਿਸ਼ਾਨਾਂ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਹੱਥੋਂ ਕਾਨੂੰਨ ਕਾਇਦਾ ਨਿਕਲਦਾ ਜਾ ਰਿਹਾ ਹੈ।

Exit mobile version