‘ਦ ਖ਼ਾਲਸ ਬਿਊਰੋ : ਲਖੀਮਪੁਰ ਖੀਰੀ ਕੇਸ ਦੇ ਗਵਾਹ ਦਿਲਬਾਗ ਸਿੰਘ ‘ਤੇ ਮੰਗਲਵਾਰ ਸ਼ਾਮ ਨੂੰ ਹ ਮਲਾ ਹੋਇਆ ਹੈ।ਇਹ ਹ ਮਲਾ ਉਦੋਂ ਕੀਤਾ ਗਿਆ ਜਦੋਂ ਉਹ ਮੰਗਲਵਾਰ ਸ਼ਾਮ ਨੂੰ ਘਰ ਪਰਤ ਰਹੇ ਸਨ। ਦਿਲਬਾਗ ਸਿੰਘ ਅਨੁਸਾਰ ਹ ਮਲੇ ਸਮੇਂ ਉਸ ਦਾ ਪੁਲਸ ਗਾਰਡ ਛੁੱਟੀ ‘ਤੇ ਸੀ ਕਿਉਂਕਿ ਉਸ ਦਾ ਪੁੱਤਰ ਬਿਮਾਰ ਸੀ। ਹਮ ਲਾਵਰਾਂ ਨੇ ਉਹਨਾਂ ਦੀ ਗੱਡੀ ‘ਤੇ ਤਿੰਨ ਵਾਰ ਗੋ ਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ। ਉਸਨੇ ਦੱਸਿਆ ਕਿ ਹਮ ਲਾਵਰਾਂ ਨੇ ਉਹਨਾਂ ਦੀ ਗੱਡੀ ‘ਤੇ ਗੋ ਲੀਬਾਰੀ ਕੀਤੀ, ਜਿਸ ਨਾਲ ਉਸਦਾ ਇੱਕ ਟਾਇਰ ਪੰਕਚਰ ਹੋ ਗਿਆ।
ਤਿੰਨ ਗੋ ਲੀਆਂ ਗੱਡੀ ਨੂੰ ਲੱਗੀਆਂ ਅਤੇ ਹਮ ਲਾ ਵਰਾਂ ਨੇ ਕਾਰ ਦੀ ਖਿੜਕੀ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ।ਵਾਹਨ ‘ਤੇ ਕਈ ਗੋ ਲੀਆਂ ਚਲਾਉਣ ਤੋਂ ਬਾਅਦ, ਹਮ ਲਾਵਰ ਫਰਾਰ ਹੋ ਗਏ। ਇਸ ਸੰਬੰਧੀ ਉਹਨਾਂ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਵੀ ਇਸ ਗੱਲ ਨੂੰ ਤਸਦੀਕ ਕੀਤਾ ਹੈ ਕਿ ਬਾਈਕ ‘ਤੇ ਸਵਾਰ ਦੋ ਅਣਪਛਾਤੇ ਹਥਿ ਆ ਰਬੰਦ ਵਿਅਕਤੀਆਂ ਨੇ ਬੀਕੇਯੂ ਦੇ ਲਖੀਮਪੁਰ ਖੇੜੀ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ, ਦੀ ਗੱਡੀ ਨੂੰ ਰੋਕਿਆ ਅਤੇ ਉਸ ‘ਤੇ ਗੋ ਲੀ ਬਾਰੀ ਕੀਤੀ।