ਝਾਰਖੰਡ (Jharkhand) ਵਿੱਚ ਐਂਟੀ ਟੈਰਰਿਸਟ ਸਕੁਐਡ ਨੇ 14 ਥਾਵਾਂ ‘ਤੇ ਛਾਪੇਮਾਰੀ ਕਰਕੇ ਅਲਕਾਇਦਾ ਦੇ ਇਕ ਭਾਰਤੀ ਉਪ ਮਹਾਂਦੀਪ ਦੇ ਸਲੀਪਰ ਸੈੱਲ ਨੂੰ ਗ੍ਰਿਫਤਾਰ ਕੀਤਾ ਹੈ। ਐਂਟੀ ਟੈਰਰਿਸਟ ਸਕੁਐਡ ਨੇ ਝਾਰਖੰਡ ਦੇ ਤਿੰਨ ਜ਼ਿਲ੍ਹਿਆਂ ਹਜ਼ਾਰੀਬਾਗ, ਰਾਂਚੀ ਅਤੇ ਲੋਹਰਦਗਾ ਵਿੱਚ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਰਾਂਚੀ ਵਿੱਚ ਡਾਕਟਰ ਇਸ਼ਤਿਆਕ ਦਾ ਸਰਗਨਾ ਮੌਜੂਦ ਸੀ, ਜੋ ਦੇਸ਼ ਵਿੱਚ ਅਤਿਵਾਦੀ ਹਮਲਿਆਂ ਦੀ ਸਾਜਿਸ਼ ਰਚ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਅਤਿਵਾਦੀ ਮਾਡਿਊਲ ਦੇ ਮੈਂਬਰਾਂ ਨੂੰ ਵੀ ਹਥਿਆਰਾਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਟਰੇਨਿੰਗ ਮੌਕੇ ਰਾਜਸਥਾਨ ਤੋਂ 6 ਅਤੇ ਝਾਰਖੰਡ ਅਤੇ ਉੱਤਰ ਪ੍ਰਦੇਸ਼ ਤੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਝਾਰਖੰਡ ਪੁਲਿਸ ਅਤੇ ਆਈਬੀ ਨੂੰ ਜਾਣਕਾਰੀ ਮਿਲੀ ਸੀ ਕਿ ਅਲਕਾਇਦਾ ਝਾਰਖੰਡ ਵਿੱਚ ਨੈਟਵਰਕ ਕਾਇਮ ਕਰ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਣਕਾਰੀ ਏਟੀਆਸ ਨਾਲ ਸਾਂਝੀ ਕੀਤੀ। ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਕਾਰਵਾਈ ਕਰਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ – ਲੇਹ ‘ਚ ਬੱਸ ਹੋਈ ਹਾਦਸਾ ਗ੍ਰਸਤ! ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ