ਅਸੀਰ— ਸਾਊਦੀ ਅਰਬ ਦੇ ਆਸੀਰ(saudi arabias asir) ‘ਚ ਸੋਮਵਾਰ ਨੂੰ ਇਕ ਬੱਸ ਹਾਦਸੇ ‘ਚ ਘੱਟ ਤੋਂ ਘੱਟ 20 ਉਮਰਾਹ ਯਾਤਰੀਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਪਵਿੱਤਰ ਸ਼ਹਿਰ ਮੱਕਾ ਜਾਣ ਵਾਲੀ ਬੱਸ ਇੱਕ ਪੁਲ ਨਾਲ ਟਕਰਾ ਕੇ ਪਲਟ ਗਈ ਅਤੇ ਬ੍ਰੇਕ ਫੇਲ ਹੋਣ ਕਾਰਨ ਅੱਗ ਲੱਗ ਗਈ। ਜਿਸ ਕਾਰਨ ਬੱਸ ਵਿੱਚ ਸਵਾਰ 20 ਲੋਕਾਂ ਦੀ ਸੜ ਕੇ ਮੌਤ ਹੋ ਗਈ ਅਤੇ ਬਚੇ ਹੋਏ 29 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ।
ਦੱਖਣੀ ਸੂਬੇ ਅਸੀਰ ਵਿੱਚ ਇਹ ਘਟਨਾ ਰਮਜ਼ਾਨ ਦੇ ਹਫ਼ਤੇ ਦੌਰਾਨ ਵਾਪਰੀ, ਜਦੋਂ ਮੁਸਲਮਾਨ ਉਮਰਾਹ (ਤੀਰਥ ਯਾਤਰਾ) ਲਈ ਜਾਂਦੇ ਹਨ।
https://twitter.com/zoomnewskrd/status/1640569243983855616?s=20
ਜ਼ਿਕਰਯੋਗ ਹੈ ਕਿ ਅਕਤੂਬਰ 2019 ਵਿੱਚ, ਮਦੀਨਾ ਨੇੜੇ ਇੱਕ ਬੱਸ ਦੇ ਇੱਕ ਹੋਰ ਭਾਰੀ ਵਾਹਨ ਨਾਲ ਟਕਰਾਉਣ ਤੋਂ ਬਾਅਦ ਘੱਟੋ-ਘੱਟ 35 ਵਿਦੇਸ਼ੀਆਂ ਦੀ ਮੌਤ ਅਤੇ ਚਾਰ ਹੋਰ ਜ਼ਖਮੀ ਹੋ ਗਏ ਸਨ।