ਬਿਉਰੋ ਰਿਪੋਰਟ : ਪੰਜਾਬੀ ਅਦਾਕਾਰ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ 88 ਸਾਲ ਦੀ ਉਮਰ ਵਿੱਚ ਆਪਣਾ ਨਾਂ ਬਦਲ ਲਿਆ ਹੈ । ਇਸ ਗੱਲ ਦਾ ਖੁਲਾਸਾ 9 ਫਰਵਰੀ ਨੂੰ ਸ਼ਾਇਦ ਕਪੂਰ ਅਤੇ ਕ੍ਰਿਤੀ ਸੇਨਨ ਦੇ ਨਾਲ ਧਰਮਿੰਦਰ ਦੀ ਆਈ ਫਿਲਮ ‘ਤੇਰੀ ਬਾਤੋ ਮੇ ਏਸਾ ਉਲਝ ਗਿਆ’ ਤੋਂ ਹੋਇਆ ਹੈ ।
ਫਿਲਮ ਦੇ ਸ਼ੁਰੂਆਤ ਵਿੱਚ ਜਦੋਂ ਕਰੈਡਿਟ ਲਾਈਨ ਹੁੰਦੀ ਹੈ ਤਾਂ ਫਿਲਮ ਦੇ ਕਲਾਕਾਰਾਂ ਦੇ ਅਸਲੀ ਨਾਂ ਦੱਸੇ ਜਾਂਦੇ ਹਨ ਉੱਥੇ ਧਰਮਿੰਦਰ ਨੇ ਆਪਣੇ ਜਨਮ ਦੇ ਸਮੇਂ ਦਿੱਤੇ ਗਏ ਮਿਡਲ ਨੇਮ ਅਤੇ ਸਰਨੇਮ ਨੂੰ ਆਪਣਾ ਨਾਂ ਨਾਲ ਜੋੜਿਆ ਹੈ । ਫਿਲਮ ਦੇ ਕਰੈਡਿਟ ਵਿੱਚ ਉਨ੍ਹਾਂ ਦਾ ਨਾਂ ‘ਧਰਮਿੰਦਰ ਸਿੰਘ ਦਿਓਲ’ ਲਿਖਿਆ ਸੀ । ਇਸ ਤੋਂ ਪਹਿਲਾਂ ਹੁਣ ਤੱਕ ਜਿੰਨੀ ਵੀ ਫਿਲਮਾਂ ਧਰਮਿੰਦਰ ਨੇ ਕੀਤੀਆਂ ਹਨ ਉਨ੍ਹਾਂ ਨੇ ਆਪਣੇ ਨਾਂ ਦੇ ਪਿੱਛੇ ਨਾ ਸਿੰਘ ਲਗਾਇਆ ਨਾ ਹੀ ਦਿਓਲ । ਹਾਲਾਂਕਿ ਹੁਣ ਤੱਕ ਉਨ੍ਹਾਂ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਹੈ । ਫਿਲਹਾਲ ਉਨ੍ਹਾਂ ਦਾ ਹਰ ਥਾਂ ਨਾਂ ਧਰਮਿੰਦਰ ਹੀ ਲਿਖਿਆ ਜਾ ਰਿਹਾ ਹੈ ।
ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਹੋਇਆ ਸੀ । ਉਨ੍ਹਾਂ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਦਿਓਲ ਸੀ ਅਤੇ ਮਾਂ ਦਾ ਨਾਂ ਸਤਵੰਤ ਕੌਰ ਸੀ । ਉਹ ਲੁਧਿਆਣਾ ਦੇ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਸਨ । ਧਰਮਿੰਦਰ ਦੀ ਬਾਲੀਵੁੱਡ ਵਿੱਚ ਪਹਿਲੀ ਫਿਲਮ ਸੀ ‘ਦਿਲ ਵੀ ਤੇਰਾ ਹਮ ਵੀ ਤੇਰੇ’ ਜਿਸ ਦੇ ਲਈ ਉਨ੍ਹਾਂ ਨੂੰ ਸਿਰਫ਼ 51 ਰੁਪਏ ਮਿਲੇ ਸਨ । ਇੱਕ ਵਕਤ ਅਜਿਹਾ ਵੀ ਆਇਆ ਸੀ ਜਦੋਂ ਧਰਮਿੰਦਰ ਨੂੰ 2 ਸਮੇਂ ਦਾ ਖਾਣਾ ਵੀ ਨਸੀਬ ਨਹੀਂ ਸੀ। ਇੱਕ ਵਾਰ ਅਦਾਕਾਰ ਸ਼ਸ਼ੀ ਕਪੂਰ ਨੇ ਉਨ੍ਹਾਂ ਨੂੰ ਆਪਣੇ ਘਰ ਖਾਣਾ ਖਵਾਇਆ ਸੀ। ਰਹਿਣ ਲਈ ਘਰ ਨਹੀਂ ਸੀ ਤਾਂ ਪ੍ਰੋਡੂਸਰ ਅਰਜੁਨ ਹਿੰਗੋਰਾਨੀ ਦੇ ਗੈਰੇਜ ਵਿੱਚ ਰਹਿਣ ਲੱਗੇ ।
ਧਰਮਿੰਦਰ ਦੇ ਵਿਆਹ ਦੇ ਵਕਤ ਹੇਮਾ ਮਾਾਲਿਨੀ ਦੀ ਉਮਰ 6 ਸਾਲ ਸੀ
ਜਦੋਂ ਧਰਮਿੰਦਰ ਨੇ ਪ੍ਰਕਾਸ਼ ਕੌਰ ਨਾਲ 1954 ਵਿੱਚ ਵਿਆਹ ਕੀਤਾ ਸੀ ਤਾਂ ਹੇਮਾਾ ਮਾਲਿਨੀ ਦੀ ਉਮਰ 6 ਸਾਲ ਦੀ ਸੀ । ਬਾਅਦ ਵਿੱਚੋ ਹੋਮਾ ਨੇ ਉਨ੍ਹਾਂ ਨਾਲ 1980 ਵਿੱਚ ਵਿਆਹ ਕੀਤਾ ਸੀ । ਇਹ ਧਰਮਿੰਦਰ ਦਾ ਦੂਜਾ ਵਿਆਹ ਸੀ । ਹੇਮਾ ਮਾਲਿਨੀ ਤੋਂ ਉਨ੍ਹਾਂ ਦੀ 2 ਧੀਆਂ ਵੀ ਹਨ । ਜਦਕਿ ਪਹਿਲੀ ਪਤਨੀ ਪ੍ਰਕਾਾਸ਼ ਕੌਰ ਤੋਂ ਧਰਮਿੰਦਰ ਦੇ 4 ਬੱਚੇ ਹਨ,ਸੰਨੀ ਅਤੇ ਬਾਬੀ ਤੋਂ ਇਲਾਵਾ ਧੀ ਵਿਜੇਤਾ ਅਤੇ ਅਜੇਤਾ ਦਿਓਲ ।