‘ਦ ਖ਼ਾਲਸ ਬਿਊਰੋ : ਕਿਸੇ ਦਾ ਕਤਲ ਹੋ ਜਾਣਾ ਜਾਂ ਕਿਸੇ ਦਾ ਕ ਤਲ ਕਰ ਦੇਣਾ ਅਤਿਅੰਤ ਬੁਰਾ ਹੈ। ਗੁਰਮਿਤ ਸਿਧਾਂਤਾ ਦੇ ਉਲਟ ਵੀ ਪਰ ਕਤਲ ਜਾਂ ਹੱ ਤਿਆ ਸਿਰਫ ਹਥਿ ਆਰਾਂ ਨਾਲ ਨਹੀਂ ਹੁੰਦੀ ਸਗੋਂ ਹਥਿ ਆਰਾਂ ਦੇ ਗੁਣਗਾਣ ਅਤੇ ਗੰ ਨ ਕਲਚਰ ਸੇਧਤ ਗਾਣ ਗਾਉਣ ਨਾਲ ਵੀ ਹੁੰਦੀ ਹੈ। ਪੀੜੀ ਦੀ ਹੱਤਿਆ, ਸੱਭਿਆਚਾਰ ਦਾ ਕਤ ਲ ਅਤੇ ਆਚਰਨ ਵਿਹਾਰ ਨੂੰ ਮਾ ਰ ਮਕਾ ਉਣਾ ਵੀ ਕ ਤਲ ਹੁੰਦਾ ਹੈ। ਜਿਸ ਮਾਨੀ ਹੱ ਤਿਆ ਨੂੰ ਲੈ ਕੇ ਕੇਸ ਦਰਜ ਹੁੰਦਾ ਹੈ। ਤਫਤੀਸ਼ ਹੁੰਦੀ ਹੈ। ਮੁਕੱਦਮਾ ਚਲਦਾ ਹੈ ਪਰ ਜਵਾਨੀ ਦੇ ਘਾਣ ਦੀ ਕੰਨਸੋਅ ਵੀ ਨਹੀਂ ਨਿਕਲਦੀ। ਮਨੁੱਖ ਦੀ ਰੂਹ ਅਤੇ ਸਮਾਜ ਦੇ ਸਰੀਰ ‘ਤੇ ਲਾਇਲਾਜ ਛਾਲੇ ਜਰੂਰ ਉਭਰ ਆਉਂਦੇ ਹਨ। ਕਿਸੇ ਵੀ ਮਨੁੱਖ ਦੇ ਚਲੇ ਜਾਣ ਜਾਂ ਸਮਾਜ ਦੇ ਗਰਕ ਜਾਣ ‘ਤੇ ਅਫਸੋਸ ਕਰਨਾ ਬਣਦਾ ਹੈ।
ਕਲਾ ਦੇ ਅੰਦਰ ‘ਤੇ ਗਾਇਕੀ ਦਾ ਚਮਕਦੇ ਤਾਰੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਗੈਂ ਗਸ ਟਰਾਂ ਵੱਲੋਂ ਕ ਤਲ ਕਰ ਦਿੱਤਾ ਗਿਆ ਹੈ। ਲਾਂਰਸ ਬਿਸ਼ਨੋਈ ਗਰੁੱਪ ਨੇ ਉਹਦੇ ਕ ਤਲ ਦੇ ਜਿੰਮੇਵਾਰੀ ਲਈ ਹੈ। ਸਿੱਧੂ ਮੂਸੇਵਾਲਾ ਜਿਹਨੇ ਪਿੱਛੇ ਜਿਹੇ ਸਿਆਸਤ ਵਿੱਚ ਪੈਰ ਧਰਿਆ ਸੀ, ਹਥਿ ਆਰਾਂ ਦਾ ਸ਼ੌਕੀਨ ਦੱਸਿਆ ਜਾਂਦਾ ਹੈ। ਅਫਸੋਸ ਉਹਦਾ ਅੰਤ ਵੀ ਬੁਲ ਟ ਦੀਆਂ ਗੋ ਲੀਆਂ ਨਾਲ ਹੋਇਆ। ਇੱਧਰ ਇੰਜੀਨੀਅਰ ਦੀ ਪੜ੍ਹਾਈ ਕਰਕੇ ਉਹ ਸਟੱਡੀ ਵੀਜ਼ੇ ‘ਤੇ ਵਿਦੇਸ਼ ਚਲਾ ਗਿਆ। ਇੱਕ ਤੋਂ ਇੱਕ ਮਗਰੋਂ ਇੱਕ ਗਾਣੇ ਨਾਲ ਚੜਾਈ ਸ਼ੁਰੀ ਹੋਈ ਤਾਂ ਉਹ ਵਤਨ ਪਰਤ ਆਇਆ ਹੈ। ਫਿਰ ਵੀ ਉਹਦੀ ਪ੍ਰਸਿੱਧੀ ਅੰਬਰਾਂ ਨੂੰ ਸ਼ੂਹਣ ਲੱਗੀ। ਉਹਦੇ ਯੂਟਿਊਵ ‘ਤੇ ਫਾਲਅਰਾਂ ਦੀ ਗਿਣਤੀ ਦਸ ਮਿਲੀਅਨ ਅਤੇ ਇੰਸਟਾਗ੍ਰਾਮ ‘ਤੇ ਸੱਤ ਮਿਲੀਅਨ ਨੂੰ ਜਾ ਪੁੱਜੀ। ਉਹਦੇ ਗੰ ਨ ਕਲਚਰ ਨੂੰ ਲੈ ਗਾਏ ਗੀਤ ਹਿੱਟ ਤਾਂ ਹੋਏ ਪਰ ਉਹ ਵਿਵਾਦਾਂ ਵਿੱਚ ਘਿਰਦਾ ਗਿਆ। ਉਹ ਫੇਸਬੁੱਕ ਅਤੇ ਟਵਿਟਰ ‘ਤੇ ਬੰਦੂ ਕਾਂ ਨਾਲ ਤਸਵੀਰਾਂ ਪਾ ਕੇ ਖੁਸ਼ ਹੁੰਦਾ ਸੀ। ਇੱਕ ਵਾਰ ਉਹਦੀ ਕਾਲੀ ਵਰਦੀ ਅਤੇ ਮੂੰਹ ‘ਤੇ ਪੱਟੀ ਬੰਨ ਕੇ ਏਕੇ 47 ਨਾਲ ਪਾਈ ਤਸਵੀਰ ਨੂੰ ਲੈ ਕੇ ਵੱਡਾ ਵਿ ਵਾਦ ਖੜ੍ਹਾ ਹੋਇਆ।
ਗੰ ਨ ਕਲਚਰ ਨੂੰ ਪ੍ਰਫੁਲਤ ਕਰਨ ਦੇ ਦੋ ਸ਼ ਹੇਠ ਉਹਦੇ ਉੱਤੇ ਪਹਿਲੀ ਵਾਰ ਮਾਨਸਾ ‘ਚ ਆਈਪੀਸੀ ਦੀ ਧਾਰਾ 509, 294 ਅਤੇ 149 ਤਹਿਤ ਕੇਸ ਦਰਜ ਹੋਇਆ ਸੀ। ਉਸ ਤੋਂ ਬਾਅਦ ਏਕੇ 47 ਨਾਲ ਪਾਈ ਫੋਟੋ ਕਰਕੇ ਬਰਨਾਲਾ ਵਿੱਚ ਵੀ ਉਹਦੇ ਖ਼ਿ ਲਾਫ਼ ਅਪਰਾ ਧਿਕ ਕੇਸ ਦਰਜ ਕੀਤਾ ਗਿਆ। ਤੀਜੀ ਵਾਰ ਵੀ 2020 ‘ਚ ਉਹਦੇ ਗੀਤ “ਗੱਭਰੂ ਦੇ ਨਾਂ ਨਾਲ 47 ਜੁੜ ਗਈ” ਨੂੰ ਲੈ ਕੇ ਆਈਪੀਸੀ ਦੀ ਧਾਰਾ 188,249 ਅਤੇ 504 ਤਹਿਤ ਕੇਸ ਦਰਜ ਹੋਇਆ। ਇਹ ਉਹ ਦਿਨ ਸਨ ਜਦੋਂ ਉਹ ਗੈਂ ਗਸ ਟਰਾਂ ਦੀਆਂ ਅੱਖਾਂ ਵਿੱਚ ਰੜਕਣ ਲੱਗਾ। ਪਿਛਲੇ ਚਾਰ ਸਾਲਾਂ ਵਿੱਚ ਅੱਠ ਵੱਡੇ ਗੈਂ ਗਸ ਟਰ ਗੋਲੀਆਂ ਦਾ ਸ਼ਿਕਾਰ ਹੋਏ ਹਨ। ਮੂਸੇਵਾਲੇ ਦੀ ਹੱ ਤਿਆ ਨੂੰ ਲੈ ਕੇ ਜਿਵੇਂ ਲਾਰੈਂਸ ਬਿਸ਼ਨੋਈ ਗਰੁੱਪ ਨੇ ਜਿੰਮੇਵਾਰੀ ਲਈ ਹੈ ਅਤੇ ਬੰਬੀਹਾ ਗਰੁੱਪ ਨੇ ਹਫਤੇ ‘ਚ ਬਦਲਾ ਲੈਣ ਦੀ ਬਿਆਨਬਾਜ਼ੀ ਸ਼ੁਰੂ ਕੀਤੀ ਹੈ। ਇਸਨੂੰ ਦੇਖ ਕੇ ਲੱਗਦਾ ਕਿ ਸਰਕਾਰ ਦਾ ਹੱਥ ਕਿਸੇ ਕੰਨੀ ਨੂੰ ਪੈਣ ਵਾਲ ਨਹੀਂ ਹੈ।
ਗੱਲ ਗੋ ਲੀ ਅਤੇ ਗੀਤ ਜਾਂ ਗੀਤਕਾਰਾਂ ਦਾ ਸ਼ਾਝਦਾਰੀ ਦੀ ਕਰੀਏ ਤਾਂ ਅੱਠ ਮਾਰਚ 1988 ਨੂੰ ਅਮਰ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਨੂ ਚਲਦੇ ਅਖਾੜੇ ਵਿੱਚ ਗੋ ਲੀਆਂ ਨਾਲ ਭੁੰ ਨ ਦਿੱਤਾ ਗਿਆ ਸੀ। ਨਾਲ ਦੋ ਸਜ਼ਿੰਦੇ ਵੀ ਮਾ ਰੇ ਗਏ। ਚਮਕੀਲੇ ਦੀ ਉਮਰ ਉਦੋਂ 28 ਸਾਲਾਂ ਦੀ ਸੀ ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਵਿੱਚ ਤੱਤੀਆਂ ਹਵਾਵਾਂ ਵੱਗਦੀਆਂ ਸਨ। ਉਸ ਤੋਂ ਬਾਅਦ ਇੱਕ ਬਦ ਮਾਸ਼ ਬਿਰਤੀ ਵਾਲੇ ਪੰਜਾਬ ਪੁਲਿਸ ਦੇ ਡੀਐਸਪੀ ਸਵਰਨ ਸਿੰਘ ਹੁੰਦਲ ਨੇ ਗਾਇਕ ਦਿਲਸ਼ਾਦ ਅਖਤਰ ਵੱਲ ਉਦੋਂ ਗੋ ਲੀਆਂ ਦਾਗ ਦਿੱਤੀਆਂ ਜਦੋਂ ਉਹ ਵਿਆਹ ਦਾ ਪ੍ਰੋਗਰਾਮ ਗਾ ਰਿਹਾ ਸੀ। ਡੀਐਸਪੀ ਹੁੰਦਲ ਨੇ ਰਿਟਾਇਰ ਹੋਣ ਤੋਂ ਬਾਅਦ ਉਵੇਂ ਹੱ ਤਿਆ ਕਰ ਲਈ ਸੀ ਜਿਵੇਂ ਤਰਨਤਾਰਨ ਦੇ ਐਸਐਸਪੀ ਰਹੇ ਅਜੀਤ ਸਿੰਘ ਸੰਧੂ ਦੇ ਕੰਬਦੇ ਪਾਪਾਂ ਕਾਰਨ ਗੱਡੀ ਥੱਲੇ ਆਪਣੇ ਆਪ ਨੂੰ ਮਾ ਰ ਮੁਕਾ ਇਆ ਸੀ। ਡੀਜੇ ‘ਤੇ ਨੱਚਕੇ ਢਿੱਡ ਨੂੰ ਝੁਲ ਸਣ ਵਾਲੀਆ ਕੁੜੀਆਂ ‘ਤੇ ਵਰਦੀਆਂ ਗੋ ਲੀਆਂ ਕਿਸ ਤੋਂ ਭੁੱਲੀਆਂ ਹਨ।
ਗਾਇਕ ਪਰਮੀਸ਼ ਵਰਮਾ ‘ਤੇ ਵੀ ਗੈਂ ਗਸਟਰ ਬਾਬਾ ਦਿਲਪ੍ਰੀਤ ਨੇ ਨਿ ਸ਼ਾਨਾ ਤਾਂ ਲਾਇਆ ਸੀ ਪਰ ਚੰਗੀ ਕਿਸਮਤ ਨੂੰ ਉੱਕ ਗਿਆ। ਗੋ ਲੀ ਉਹਦੀ ਲੱਤ ‘ਤੇ ਵੱਜੀ ਅਤੇ ਉਹਦੀ ਜਾਨ ਬਚ ਗਈ। ਮਾਮਲਾ ਫਿਰੌਤੀ ਦਾ ਦੱਸਿਆ ਜਾਂਦਾ ਹੈ। ਸਿੰਗਰ ਮਨਕੀਰਤ ਔਲਖ ਵੀ ਗੈਂ ਗਸ ਟਰਾਂ ਦੇ ਨਿਸ਼ਾਨੇ ‘ਤੇ ਦੱਸਿਆ ਜਾ ਰਿਹਾ ਹੈ। ਅੱਜ ਉਸਨੂੰ ਨਵੀਂ ਧਮ ਕੀ ਮਿਲੀ ਹੈ। ਅਸਲ ‘ਚ ਸਾਰੀ ਖੇਲ ਪੈਸੇ ਅਤੇ ਸ਼ੋਹਰਤ ਦੀ ਹੈ। ਮੁੰਬਈ ਦੇ ਡਾਨ ਦੀ ਤਰ੍ਹਾਂ ਪੰਜਾਬ ਵਿੱਚ ਗੈਂ ਗਸਟ ਰ ਵੀ ਉਗਰਾਹੀ ‘ਤੇ ਆ ਗਏ ਹਨ। ਗੱਲ ਗੀਤਕਾਰਾਂ ਅਤੇ ਗਾਇਕਾਂ ਵੱਲੋਂ ਪਰੋਸੇ ਜਾ ਰਹੇ ਅਸ਼ ਲੀਲ ਅਤੇ ਹਥਿ ਆ ਰਾਂ ਨੂੰ ਪ੍ਰਫੁੱਲਤ ਕਰਨ ਵਾਲੇ ਗੀਤਾਂ ਦੀ ਕਰੀਏ ਤਾਂ ਕਸੂਰਵਾਰ ਸਿਰਫ ਉਹ ਨਹੀਂ ਸਰੋਤੇ ਵੀ ਹਨ। ਜੇ ਲੱਚਰ ਗੀਤ ਜਾਂ ਫਿਲਮਾਂ ਸਰੋਤੇ ਪਸੰਦ ਨਾ ਕਰਦੇ ਹੋਣ ਤਾਂ ਉਹਨਾਂ ਦੇ ਫਾਲੋਅਰਾਂ ਦੀ ਗਿਣਤੀ ਮਿਲੀਅਨਾਂ ਵਿੱਚ ਕਿਵੇਂ ਹੋਵੇ। ਇੱਕ ਖਾਸ ਵਰਗ ਮੌਜੂਦਾ ਗਾਇਕੀ ਅਤੇ ਵਰਤਾਰੇ ਨੂੰ ਲੈ ਕੇ ਪਰੇਸ਼ਾਨ ਤਾਂ ਹੈ ਹੀ ਲਾਚਾਰ ਵੀ ਦਿਸ ਰਿਹਾ ।
ਸਿੱਧੂ ਮੂਸੇਵਾਲ ਕ ਤਲ ਹੋਇਆ ਪਰ ਉਸਤੋਂ ਇੱਕ ਦਿਨ ਪਹਿਲਾਂ ਹੀ ਉਹਦੀ ਸਿਕਉਰਟੀ ‘ਤੇ ਅੱਦ ਪੁਚਧਾ ਕੱ ਟ ਲਾਇਆ ਗਿਆ ਸੀ। ਨਾ ਜਾਣੇ ਉਹਨੂੰ ਉਹਦਾ ਕਾਲ ਘੇਰ ਕੇ ਲੈ ਗਿਆ ਜਾਂ ਉਹ ਆਪਣੀ ਹੋਣੀ ਕੋਲ ਆਪ ਜਾ ਪੁੱਜਾ। ਉਸ ਦਿਨ ਉਹਦੇ ਦੋ ਗੰ ਨਮੈਨ ਘਰ ਵਿੱਚ ਮੌਜੂਦ ਸਨ ਵੇਹੜੇ ਵਿੱਚ ਬੂਲੇਟ ਪਰੂਫ ਖੜ੍ਹੀ ਸੀ ਪਰ ਉਹ ਥਾਰ ਨੂੰ ਸਲਫ ਮਾ ਰ ਕੇ ਨਿਕਲ ਗਿਆ। ਹਮ ਲਾ ਵਾਰਾਂ ਨੇ ਮੂਹਰੇ ਤੋਂ ਘੇਰ ਕੇ ਗੋ ਲੀਆਂ ਮਾ ਰੀਆਂ। ਉਹਦੀ ਡਬ ‘ਚ ਪਏ ਰਿਵਾ ਲਵਰ ਨੂੰ ਹੱਥ ਪਾਉਣ ਦਾ ਮੌਕਾ ਨਾ ਮਿਲਿਆ।
ਉਂਝ ਹੈਰਾਨੀ ਦੀ ਗੱਲ ਇਹ ਕਿ ਸਿੱਧੂ ਮੂਸੇਵਾਲੇ ਨੇ ਜਿਹੜਾ ਆਖਰੀ ਗੀਤ ਗਾਇਆ ਹੈ ਉਹ ਸਬੱਬ ਸੀ ਜਾਂ ਉਸਦੀ ਅਗਾਂਊ ਇੰਨਟਿਊਸ਼ਨ । ਅੱਜ ਹਰੇਕ ਬੁੱਲ ‘ਤੇ ਉਹਦੇ ਬੋਲ “ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ, ਇਹਦਾ ਉੱਠੂਗਾ ਜਵਾਨੀ ‘ਚ ਜਨਾਜ਼ਾ ਬੱਲੀਏ“ । ਇਹ ਉਸੇ ਤਰ੍ਹਾਂ ਦੀ ਗੱਲ ਹੈ ਮਰਹੂਮ ਸੁਰਜੀਤ ਬਿੰਦਰਖੀਏ ਨੇ “ ਮੈਂ ਤਿੜਕੇ ਘੜੇ ਦਾ ਪਾਣੀ, ਕੱਲ੍ਹ ਤੱਕ ਨਹੀਂ ਰਹਿਣਾ” ਬੋਲ ਦਿੱਤੇ ਸਨ। ਯੁੱਗ ਕਵੀ ਸ਼ਿਵ ਕੁਮਾਰ ਨੇ ਵੀ ਲਿਖ ਦਿੱਤਾ ਸੀ “ ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸੀਂ ਭਰੇ ਭਰਾਏ ਕਰ ਹੁਸਨ ਤੇਰੇ ਦੀ ਪਰਕਰਮਾ” । ਉਹਨੇ ਤਾਂ ਹੇਰ ਵੀ ਕਿਹਾ ਸੀ ਕਿ ਜੋਵਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਿਕ ਮ ਰਦੇ ਜਾਂ ਕੋਈ ਕਰਮਾ ਵਾਲਾ।
ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕਿ ਪੰਜਾਬ ਸੁੰਨ ਹੈ। ਜੇ ਕੋਈ ਚੀਕ ਰਿਹਾ ਹੈ ਤਾਂ ਉਹਦੇ ਜਾਣ ਨੂੰ ਲੈ ਕੇ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਕਾਹਲ ਵਿੱਚ ਛਾਂਗੀ ਜਾ ਰਹੀ ਸੁਰੱਖਿਆ ਉੱਤੇ । ਇੱਕ ਖਾਸ ਵਰਗ ਦਾ ਮਤ ਹੈ ਕਿ ਸੁਰੱਖਿਆ ਕੱਟ ਵਾਲੀਆਂ ਸ਼ਖਸ਼ਿਅਤਾਂ ਦੇ ਨਾਂ ‘ਤੇ ਪਰਦਾ ਰੱਖ ਲਿਆ ਜਾਂਦਾ ਤਾਂ ਸ਼ਾਇਦ ਹੋਣੀ ਟਲ ਜਾਂਦੀ।