Punjab

ਰੋਡ ਸ਼ੋਅ ਦੌਰਾਨ ਅਕਾਲੀ ਸਮਰਥਕ ਦਾ ਕਤ ਲ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਵਿਧਾਨ ਸਭਾ ਹਲਕੇ ਫਤਿਹਗੜ੍ਹ ਚੂੜੀਆਂ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਚੋਣ ਰੰਜਿ ਸ਼ ਵਿੱਚ ਕਤ ਲ ਦੀ ਘਟਨਾ ਹੋਣ ਦੀ ਗੱਲ ਸਾਹਮਣੇ ਆਈ ਹੈ। ਇੱਥੇ ਇੱਕ ਰੋਡ ਸ਼ੋਅ ਦੌਰਾਨ ਇੱਕ ਅਕਾਲੀ ਸਮਰਥਕ ਦਾ ਕ ਤਲ ਕਰ ਦਿੱਤਾ ਗਿਆ।
ਇਸ ਇਲਾਕੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੇ ਰੋਡ ਸ਼ੋਅ ਚੱਲ਼ ਰਿਹਾ ਸੀ ।ਜਿਸ ਦੌਰਾਨ ਦੌਰਾਨ ਅਕਾਲੀ-ਕਾਂਗਰਸੀ ਸਮਰਥਕਾਂ ਆਪਸ ਵਿੱਚ ਬਹਿ ਸ ਪਏ ਤੇ ਕਾਂਗਰਸੀ ਸਮਰਥਕਾਂ ਨੇ ਕਰਮਜੀਤ ਨਾਮਕ ਵਰਕਰ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਹਸਪਤਾਲ ਜਾ ਕੇ ਉਸ ਦੀ ਮੌ ਤ ਹੋ ਗਈ।
ਬਟਾਲਾ ਪੁਲੀਸ ਅਨੁਸਾਰ ਚੋਣ ਪ੍ਰਚਾਰ ਦੇ ਆਖਰੀ ਦਿਨ ਬਟਾਲਾ ਦੇ ਦੋ ਕਾਂਗਰਸੀ ਸਰਪੰਚਾਂ ਨੇ ਬਹਿਸ ਤੋਂ ਮਗਰੋਂ ਅਕਾਲੀ ਸਮਰਥਕ ਕਰਮਜੀਤ ਸਿੰਘ ਦੇ ਸਿਰ ਤੇ ਬੇਸਬਾਲ ਨਾਲ ਹਮ ਲਾ ਕਰ ਦਿੱਤਾ। ਪੁਲਸ ਵੱਲੋਂ ਦੋਵਾਂ ਦੋ ਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।