Punjab

ਸੁਪਰ ਲੇਡੀ ਕਾਪ ਨਾਲ ਮਸ਼ਹੂਰ ਪੁਲਿਸ ਅਫ਼ਸਰ ਨਾਲ ਹੋਇਆ ਇਹ ਕੰਮ !

ਬਿਊਰੋ ਰਿਪੋਰਟ : ਸਿਆਸਤਦਾਨਾਂ ਦੀ ਧਮਕੀ ਤੋਂ ਨਾ ਡਰਨ ਵਾਲੀ ਅਤੇ ਆਪਣੇ ਹੀ ਮੰਗੇਤਰ ਨੂੰ ਜੇਲ੍ਹ ਭੇਜਣ ਵਾਲੀ ਅਸਾਮ ਦੀ ਸੁਪਰ ਲੇਡੀ ਕਾਪ ਜੁਨਮਣੀ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ । ਹਾਲਾਂਕਿ ਪਰਿਵਾਰ ਇਸ ਨੂੰ ਕਤਲ ਦੱਸ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਰ ਦੀ ਸਿੱਧੀ ਟੱਕਰ ਟਰੱਕ ਨਾਲ ਹੋਈ ਸੀ ਅਤੇ ਗੱਡੀ ਦਾ ਬੁਰਾ ਹਾਲ ਹੋ ਗਿਆ । ਕਾਰ ਆਪ ਜੁਨਮਣੀ ਰਾਭਾ ਹੀ ਚੱਲਾ ਰਹੀ ਸੀ, ਜੁਨਮਣੀ ਨੂੰ ਅਸਾਮ ਵਿੱਚ ਦਬੰਗ ਪੁਲਿਸ ਅਫਸਰ ਦੇ ਨਾਲ ਜਾਣਿਆ ਜਾਂਦਾ ਹੈ । ਉਨ੍ਹਾਂ ਆਪਣੇ ਮੰਗੇਤਰ ਨੂੰ ਭ੍ਰਿਸ਼ਟਾਚਾਰਾ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ।

ਜੁਨਮਣੀ ਰਾਭਾ ਨੌ ਪਿੰਡ ਜ਼ਿਲ੍ਹੇ ਦੀ ਇੱਕ ਪੁਲਿਸ ਅਫਸਰ ਸੀ, ਉਨ੍ਹਾਂ ਨੇ ਜਿਸ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੇ ਮੰਗੇਤਰ ਨੂੰ ਗ੍ਰਿਫਤਾਰ ਕੀਤਾ ਸੀ, ਉਸੇ ਇਲਜ਼ਾਮ ਵਿੱਚ ਅਸਮ ਪੁਲਿਸ ਨੇ ਜੂਮਣੀ ਨੂੰ ਵੀ ਗ੍ਰਿਫਤਾਰ ਕੀਤਾ ਸੀ,ਬਾਅਦ ਵਿੱਚੋ ਸੈਸ਼ਨ ਕੋਰਟ ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ । ਜਨੁਮਣੀ ਕਿਸੇ ਤੋਂ ਡਰ ਕੇ ਕੰਮ ਕਰਨ ਵਾਲੀ ਅਫਸਰ ਨਹੀਂ ਸੀ ਕਿਸੇ ਦੇ ਦਬਾਅ ਅਧੀਨ ਕੰਮ ਕਰਨਾ ਉਹ ਪਸੰਦ ਨਹੀਂ ਕਰਦੀ ਸੀ,ਇੱਕ ਵਾਰ ਇੱਕ ਵਿਧਾਇਕ ਨੇ ਉਨ੍ਹਾਂ ਨੂੰ ਫੋਨ ‘ਤੇ ਧਮਕੀ ਦਿੱਤੀ ਸੀ,ਜਿਸ ਦਾ ਆਡੀਓ ਵੀ ਵਾਇਰਲ ਹੋਇਆ ਸੀ,ਜੁਨਮਣੀ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਵਾਲੇ ਗੰਭੀਰ ਇਲਜ਼ਾਮ ਲੱਗਾ ਰਹੇ ਹਨ।

ਪਰਿਵਾਰ ਦਾ ਕਹਿਣਾ ਹੈ ਇਹ ਦੁਰਘਟਨਾ ਨਹੀਂ ਹੈ ਬਲਕਿ ਸੋਚੀ ਸਮਝੀ ਸਾਜਿਸ਼ ਦੇ ਤਹਿਤ ਜੁਨਮਣੀ ਦਾ ਕਤਲ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਿਕ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਅਸਮ ਪੁਲਿਸ ਨੇ ਸਸਪੈਂਡ ਪੁਲਿਸ ਅਫਸਰ ਜੁਨਮਣੀ ਨੂੰ ਮੰਗਵਾਰ ਦੇ ਲਈ ਸਮਨ ਕੀਤਾ ਸੀ, ਕਾਂਗਰਸ ਨੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ।