The Khalas Tv Blog Punjab 48 ਘੰਟੇ ‘ਚ ਅਰਸ਼ਦੀਪ ਸਿੰਘ ਨੇ ਹਾਰਦਿਕ ਪਾਂਡਿਆ ਦੀ ਚਿਤਾਵਨੀ ਦਾ ਗੇਂਦਬਾਜ਼ੀ ਨਾਲ ਦਿੱਤਾ ਮੂੰਹ ਤੋੜ ਜਵਾਬ !ਤੀਜੇ ਮੈਂਚ ‘ਚ ਬਣੇ ਵਿਲਨ ਤੋਂ ਹੀਰੋ !
Punjab Sports

48 ਘੰਟੇ ‘ਚ ਅਰਸ਼ਦੀਪ ਸਿੰਘ ਨੇ ਹਾਰਦਿਕ ਪਾਂਡਿਆ ਦੀ ਚਿਤਾਵਨੀ ਦਾ ਗੇਂਦਬਾਜ਼ੀ ਨਾਲ ਦਿੱਤਾ ਮੂੰਹ ਤੋੜ ਜਵਾਬ !ਤੀਜੇ ਮੈਂਚ ‘ਚ ਬਣੇ ਵਿਲਨ ਤੋਂ ਹੀਰੋ !

Arsdeep singh come back against sri lanka

ਸ੍ਰੀ ਲੰਕਾ ਦੇ ਖਿਲਾਫ਼ ਸੀਰੀਜ਼ ਦੇ ਫੈਸਲਾਕੁੰਨ ਮੈਚ ਵਿੱਚ ਅਰਸ਼ਦੀਪ ਨੇ 3 ਵਿਕਟਾ ਹਾਸਲ ਕੀਤੀਆਂ

ਬਿਊਰੋ ਰਿਪੋਰਟ : ਭਾਰਤ ਨੇ ਸ਼੍ਰੀ ਲੰਕਾ ਖਿਲਾਫ ਟੀ-20 ਸੀਰੀਜ਼ ‘ਤੇ ਕਬਜ਼ਾ ਕਰ ਲਿਆ ਗਿਆ ਹੈ । ਟੀਮ ਇੰਡੀਆ ਨੇ ਰਾਜਕੋਟ ਵਿੱਚ ਖੇਡੇ ਗਏ ਸੀਰੀਜ਼ ਦੇ ਤੀਜੇ ਅਖੀਰਲੇ ਮੈਚ ਵਿੱਚ 91 ਦੌੜਾਂ ਨਾਲ ਜਿੱਤ ਹਾਸਲ ਕੀਤੀ ਹੈ । ਭਾਰਤ ਦੀ ਜਿੱਤ ਦੇ ਹੀਰੋ ਸੂਰੇਕੁਮਾਰ ਯਾਦਵ ਅਤੇ ਅਰਸ਼ਦੀਪ ਸਿੰਘ ਰਹੇ । ਯਾਦਵ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਟੀ-20 ਵਿੱਚ ਤੀਜੀ ਸੈਂਕੜਾ ਪੂਰਾ ਕੀਤਾ ਅਤੇ ਅਖੀਰ ਤੱਕ ਆਉਟ ਨਹੀਂ ਹੋਏ। ਉਧਰ ਅਰਸ਼ਦੀਪ ਸਿੰਘ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ ਕਪਤਾਨ ਹਾਰਦਿਕ ਪਾਂਡਿਆਂ ਨੂੰ ਪੁਣੇ ਵਿੱਚ ਦਿੱਤੀ ਚਿਤਾਵਨੀ ਦਾ ਜਵਾਬ ਦਿੱਤਾ । 48 ਘੰਟੇ ਦੇ ਅੰਦਰ ਅਰਸ਼ਦੀਪ ਨੇ ਸਾਬਿਤ ਕਰ ਦਿੱਤਾ ਕੀ ਉਹ ਟੀਮ ਇੰਡੀਆ ਦੇ ਵਿਲਨ ਨਹੀਂ ਬਲਕਿ ਹੀਰੋ ਹਨ । ਟੀਮ ਇੰਡੀਆ ਦੇ 20 ਓਵਰ ਵਿੱਚ 5 ਵਿਕਟਾ ਗਵਾ ਕੇ 228 ਦੌੜਾਂ ਬਣਾਇਆ ਸੀ ਜਦਕਿ ਸ੍ਰੀ ਲੰਕਾ ਦੀ ਟੀਮ 16.4 ਓਵਰ ਵਿੱਚ 137 ਦੌੜਾਂ ਦੇ ਆਲ ਆਊਟ ਹੋ ਗਈ ।

ਅਰਸ਼ਦੀਪ ਬਣੇ ਵਿਲਨ ਤੋਂ ਹੀਰੋ

ਪੁਣੇ ਵਿੱਚ ਖੇਡੇ ਗਏ ਸੀਰੀਜ਼ ਦੇ ਦੂਜੇ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਜਿਸ ਤਰ੍ਹਾਂ ਖੁੱਲ੍ਹੇਆਮ ਕਪਤਾਨ ਹਾਰਦਿਕ ਪਾਂਡਿਆਂ ਨੇ ਅਰਸ਼ਦੀਪ ਸਿੰਘ ਨੂੰ ਚਿਤਾਵਨੀ ਦਿੱਤੀ ਸੀ ਉਸ ਨੇ ਤੇਜ਼ ਗੇਂਦਬਾਜ਼ ਨੂੰ ਮੈਚ ਦਾ ਵਿਲਨ ਬਣਾ ਦਿੱਤਾ ਸੀ ਅਤੇ ਟਵਿਟਰ ‘ਤੇ ਹਾਰਦਿਕ ਦਾ ਇਹ ਬਿਆਨ ਟਰੈਂਡ ਕਰਨ ਲੱਗਾ,ਲੋਕ ਅਰਸ਼ਦੀਪ ‘ਤੇ ਸਵਾਲ ਚੁੱਕ ਰਹੇ ਸਨ । ਅਰਸ਼ਦੀਪ ਨੇ ਪੁਣੇ ਮੈਚ ਵਿੱਚ 5 ਨੌ ਬਾਲ ਸੁੱਟਿਆ ਸੀ । ਪਰ ਇਸੇ ਮੈਚ ਵਿੱਚ ਟੀਮ ਇੰਡੀਆ ਦੇ 5 ਬੱਲੇਬਾਜ਼ 50 ਦੌੜਾਂ ‘ਤੇ ਆਉਟ ਹੋ ਗਏ ਇਸ ਨੂੰ ਨਜ਼ਰ ਅੰਦਾਜ਼ ਕਰਦੇ ਹਾਰਦਿਕ ਨੇ ਅਸਿੱਧੇ ਤੌਰੇ ‘ਤੇ ਸਿਰਫ ਅਰਸ਼ਦੀਪ ਨੂੰ ਹਾਰ ਦਾ ਜ਼ਿੰਮੇਵਾਰ ਦੱਸਦੇ ਹੋਏ ਚਿਤਾਵਨੀ ਦਿੱਤੀ ਸੀ ਕੀ ਨੌ-ਬਾਲ ਬਰਦਾਸ਼ਤ ਨਹੀਂ ਕਰਾਂਗਾ । ਹਾਲਾਂਕਿ ਅਰਸ਼ਦੀਪ ਦੇ ਫੈਨਸ ਨੇ ਹਾਰਦਿਕ ਪਾਂਡਿਆ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕੀ ਅਰਸ਼ਦੀਪ ਆਪਣੀ ਗੇਂਦਬਾਜ਼ੀ ਦੇ ਨਾਲ ਜਵਾਬ ਦੇਵੇਗਾ । ਅਗਲੇ ਮੈਚ ਵਿੱਚ ਅਰਸ਼ਦੀਪ ਨੇ ਇਹ ਕਰਕੇ ਵਿਖਾਇਆ । ਉਸ ਨੇ ਰਾਜਕੋਟ ਵਿੱਚ ਖੇਡੇ ਗਏ ਸੀਰੀਜ਼ ਦੇ ਫੈਸਲਾਕੁੰਨ ਮੈਚ ਵਿੱਚ 2.4 ਓਵਰ ਵਿੱਚ 3 ਵਿਕਟਾਂ ਹਾਸਲ ਕਰਕੇ ਸ੍ਰੀ ਲੰਕਾ ਨੂੰ 91 ਦੌੜਾਂ ਨਾਲ ਸ਼ਿਕਤ ਦੇਣ ਵਿੱਚ ਵੱਡਾ ਰੋਲ ਨਿਭਾਇਆ । ਦਬਾਅ ਵਿੱਚ ਅਰਸ਼ਦੀਪ ਨੇ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ ਉਹ ਕਾਬਿਲੇ ਤਾਰੀਫ ਹੈ।

ਇਸ ਤੋਂ ਪਹਿਲਾਂ ਜਦੋਂ ਪਿਛਲੇ ਸਾਲ ਏਸ਼ੀਆ ਕੱਪ ਵਿੱਚ ਅਰਸ਼ਦੀਪ ਸਿੰਘ ਕੋਲੋ ਪਾਕਿਸਤਾਨ ਦੇ ਖਿਲਾਫ਼ ਕੈਚ ਛੁੱਟ ਗਈ ਸੀ ਤਾਂ ਉਸ ਨੂੰ ਕਾਫੀ ਟਰੋਲ ਕੀਤਾ ਗਿਆ ਸੀ । ਪਰ ਉਸ ਨੇ ਏਸ਼ੀਆ ਕੱਪ ਅਤੇ ਵਰਲਡ ਕੱਪ ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਬ ਦਾ ਮੂੰਹ ਬੰਦ ਕਰ ਦਿੱਤਾ ਸੀ । ਹਾਰਦਿਕ ਪਾਂਡਿਆ ਨੇ ਹਾਲਾਂਕਿ ਸੀਰੀਜ਼ ਜਿੱਤਣ ਤੋਂ ਬਾਅਦ ਇਹ ਕਿਹਾ ਕਿ ਉਹ ਆਪਣੇ ਖਿਡਾਰੀਆਂ ਨਾਲ ਖੜੇ ਹਨ ਪਰ ਖੁੱਲ੍ਹੇਆਮ ਖਿਡਾਰੀਆਂ ਅਲੋਚਨਾ ਕਰਨ ਨਾਲ ਕਿਧਰੇ ਨਾ ਕਿਧਰੇ ਖਿਡਾਰੀ ਦੀ ਪ੍ਰਫਾਰਮੈਂਸ ‘ਤੇ ਅਸਰ ਪੈਂਦਾ ਹੈ।

Exit mobile version