The Khalas Tv Blog Punjab ਜੇਲ੍ਹ ‘ਚ ਨ ਸ਼ਾ ਸਪਲਾਈ ਕਰਨ ਵਾਲਾ ਪੁਲਿਸ ਮੁਲਾਜ਼ਮ ਗ੍ਰਿਫਤਾਰ
Punjab

ਜੇਲ੍ਹ ‘ਚ ਨ ਸ਼ਾ ਸਪਲਾਈ ਕਰਨ ਵਾਲਾ ਪੁਲਿਸ ਮੁਲਾਜ਼ਮ ਗ੍ਰਿਫਤਾਰ

ASI who was supplying drugs inside the jail was arrested

ਜੇਲ੍ਹ 'ਚ ਨਸ਼ਾ ਸਪਲਾਈ ਕਰਨ ਵਾਲਾ ਪੁਲਿਸ ਮੁਲਾਜ਼ਮ ਗ੍ਰਿਫਤਾਰ

‘ਦ ਖ਼ਾਲਸ ਬਿਊਰੋ :  ਲੁਧਿਆਣਾ ਕੇਂਦਰੀ ਜੇਲ੍ਹ (Ludhiana Central Jail) ਅੰਦਰ ਨਸ਼ੀਲੀ ਗੋਲੀਆਂ ਤੇ ਹੈਰੋਇਨ ਸਪਲਾਈ(drug supply) ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਐੱਸਟੀਐੱਫ ਦੀ ਟੀਮ ਵੱਲੋਂ 1 ਏਐਸਆਈ ਅਤੇ 1 ਚਾਹ ਵਾਲਾ ਵੀ ਕਾਬੂ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਐੱਸਟੀਐੱਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੇਂਦਰੀ ਜੇਲ੍ਹ ਅੰਦਰੋਂ ਬੰਦ ਹਵਾਲਾਤੀ ਕੋਲੋਂ 600 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਿਸ ਤੋਂ ਬਾਅਦ ਉਕਤ ਦੋਸ਼ੀ ਨੂੰ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਨੈਕਸਸ ਇਕ ਪੁਲਿਸ ਮੁਲਾਜ਼ਮ ਜੋ ਏਐਸਆਈ ਦੇ ਅਹੁਦੇ ਤੇ ਤੈਨਾਤ ਹੈ ਵੱਲੋਂ ਇਕ ਚਾਹ ਵਾਲੇ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਦੋਸ਼ੀ ਮੁਲਾਜ਼ਮ ਅਤੇ ਚਾਹ ਵਾਲੇ ਨੂੰ ਕਾਬੂ ਕਰ ਲਿਆ ਗਿਆ।

ਮੁਲਜ਼ਮਾਂ ਦੀ ਪਛਾਣ ਬਲਬੀਰ ਸਿੰਘ ਅਤੇ ਮਹੁੰਮਦਅਨਵਾਰਾਊਲ ਉਰਫ ਰਾਜੂ ਚਾਹ  ਵਾਲਾ ਵਜੋਂ ਹੋਈ ਹੈ। ਰਾਜੂ ਚਾਹ  ਵਾਲਾ ਘਰ ਵਿੱਚ ਪੁਲਿਸ ਨੇ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਏਆਈਜੀ ਐਸਟੀਐਫ ਸਨੇਹਦੀਪ ਸ਼ਰਮਾ ਅਤੇ ਡੀਐਸਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ 15 ਸਤੰਬਰ ਨੂੰ ਜੇਲ੍ਹ ਤੋਂ ਬੰਟੀ ਕੁਮਾਰ ਨੂੰ ਜੇਲ੍ਹ ਪ੍ਰਬੰਧਕਾਂ ਨੇ 600 ਨਸ਼ੀਲੀ ਗੋਲੀਆਂ ਦੇ ਨਾਲ  ਫੜਿਆ ਸੀ।

ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਅੰਦਰ ਨਸ਼ੀਲੀ ਗੋਲੀਆਂ ਅਤੇ ਹੈਰੋਇਨ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਕ ਸਹਾਇਕ ਥਾਣੇਦਾਰ ਅਤੇ ਇਕ ਚਾਹ ਵਾਲੇ ਨੂੰ ਨੂੰ ਕਾਬੂ ਕੀਤਾ ਹੈ ਜਦਕਿ ਚਾਹ ਵਾਲੇ ਦਾ ਇੱਕ ਸਾਥੀ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਹਵਾਲਾਤੀ ਕੋਰਟ ‘ਚ ਪੇਸ਼ੀ ਲਈ ਆਉਂਦੇ ਸਨ ਤਾਂ ਰਾਜੂ ਚਾਹ ਵਾਲੇ ਦੀ ਮਦਦ ਨਾਲ ਇਹ ਨਸ਼ਾ ਹਵਾਲਾਤੀ ਦੇ ਹੱਥ ਉਹ ਕੇਂਦਰੀ ਜੇਲ੍ਹ ਤੱਕ ਪਹੁੰਚਾਇਆ ਜਾਂਦਾ ਸੀ।

ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਐਸਟੀਐਪ ਉਸਨੂੰ ਪ੍ਰੋਟੈਕਸ਼ਨ ਵਾਰੰਟ ‘ਤੇ ਲਿਆਈ ਤਾਂ ਉਸਨੇ ਇਹ ਕਬੂਲ ਕੀਤਾ ਕਿ ਉਕਤ ਨਸ਼ੀਲੀ ਗੋਲੀਆਂ ਮੁਲਜ਼ਮ ਰਾਜੂ ਦੇ ਜ਼ਰੀਏ ਜੇਲ੍ਹ ‘ਚ ਬੰਦ ਹਵਾਲਾਤੀ ਆਕਾਸ਼ ਕੁਮਾਰ ਦੇ ਲਈ ਮੰਗਵਾਈਆਂ ਸੀ। ਜਿਸ ਤੋਂ ਬਾਅਦ ਐਸਟੀਐਫ ਨੇ ਉਨ੍ਹਾਂ ਦੋਵਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਸੀ।  ਏਆਈਜੀ ਐਸਟੀਐਫ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਜਦੋਂ ਮੁਲਜ਼ਮ ਰਾਜੂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਏਐਸਆਈ ਬਲਬੀਰ ਸਿੰਘ ਜੇਲ੍ਹ ਵਿੱਚ ਨਸ਼ਾ ਲਿਆਉਣ ਲਈ ਉਸਦੀ ਮਦਦ ਕਰਦਾ ਸੀ।

ਅਧਿਕਾਰੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਰਾਜੂ ਦੇ ਘਰ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਉਸਦੇ ਘਰ ਵਿੱਚੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਪੁੱਛਗਿਛ ਦੌਰਾਨ ਰਾਜੂ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਕੋਰਟ ਦੇ ਬਾਹਰ ਚਾਹ ਦੀ ਦੁਕਾਨ ਹੈ ਅਤੇ ਉਹ ਬਾਹਰ ਤੋਂ ਨਸ਼ੀਲੀ ਗੋਲੀਆਂ , ਹੈਰੋਇਨ ਅਤੇ ਬਾਕੀ ਨਸ਼ੀਲੇ ਪਦਾਰਥ  ਮੰਗਵਾਉਦਾ ਸੀ, ਜਿਸ ਤੋਂ ਬਾਅਦ ਉਹ ਪਲਾਸਟਿਕ ਦੇ ਕਾਗਜ਼ਾ ਵਿੱਚ ਨਸ਼ਾ ਲਪੇਟ ਕੇ ਏਐਸਆਈ ਨੂੰ ਦੇ ਦਿੰਦਾ ਸੀ।

ਦੱਸ ਦਈਏ ਕਿ ਮੁਲਜ਼ਮ ਏਐਸਆਈ  ਜਿਸ ਛੇ ਮਹੀਨੇ ਤੋਂ ਪੁਲਿਸ ਲਾਈਨ ਵਿੱਚ ਤਾਇਨਾਤ ਹੈ ਜਿਸ ਨੂੰ ਪਹਿਲਾਂ ਕਦੇ- ਕਦੇ ਜੇਲ੍ਹ ਡਿਉਟੀ ਦੇ ਲਈ ਭੇਜਿਆ ਜਾਂਦਾ ਸੀ ਪਰ ਤਿੰਨ ਮਹੀਨੇ ਪਹਿਲਾਂ ਤੋਂ ਉਹ ਲਗਾਤਾਰ ਜੇਲ੍ਹ ਦੇ ਹਵਾਲਾਤੀਆਂ ਲਿਆਉਣ ਅਤੇ ਲੈਜਾਣ ਦਾ ਕੰਮ ਕਰ ਰਿਹਾ ਸੀ।

 

Exit mobile version