Punjab

ਸੋਹਾਣਾ ਵਿਖੇ ਨਰਸ ਕਤਲ ਮਾਮਲੇ ਵਿੱਚ ਮੁਲਜ਼ਮ ਏਐਸਆਈ ਰਸ਼ਪ੍ਰੀਤ ਸਿੰਘ ਆਇਆ ਪੁਲਿਸ ਅੜਿੱਕੇ

ਮੁਹਾਲੀ : ਸੋਹਾਣਾ ਵਿੱਖੇ ਨਰਸ ਕਤਲ ਮਾਮਲੇ ਵਿੱਚ ਮੁਲਜ਼ਮ ਠਹਿਰਾਏ ਗਏ ਬਰਖਾਸਤ ਏਐਸਆਈ ਰਸ਼ਪ੍ਰੀਤ ਸਿੰਘ ਨੂੰ ਆਖਰਕਾਰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਹਾਲੀ ਦੇ ਸੈਕਟਰ 67 ਤੋਂ ਇਹ ਗ੍ਰਿਫਤਾਰੀ ਹੋਈ ਹੈ।

ਮੁਲਜ਼ਮ ਰਸ਼ਪ੍ਰੀਤ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਪਰਿਵਾਰ ਸਣੇ ਫਰਾਰ ਸੀ।ਪੁਲਿਸ ਹੁਣ ਇਸ ਨੂੰ ਗ੍ਰਿਫਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲਵੇਗੀ।

ਦੱਸਣ ਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਸੋਹਾਣਾ ਦੇ ਇੱਕ ਗੰਦੇ ਟੋਭੇ ਕੋਲ ਇੱਕ ਨੋਜਵਾਨ ਕੁੱੜੀ ਦੀ ਲਾਸ਼ ਮਿਲੀ ਸੀ,ਜਿਸ ਦੀ ਪਛਾਣ ਅਬੋਹਰ ਵਾਸੀ ਨਸੀਬ ਕੌਰ ਵਜੋਂਹੋਈ ਸੀ ਤੇ ਉਹ ਸੋਹਾਣਾ ਵਿੱਖੇ ਇੱਕ ਪੀਜੀ ਵਿੱਚ ਰਹਿ ਰਹੀ ਸੀ ਤੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਦਾ ਕੰਮ ਕਰ ਰਹੀ ਸੀ।

ਇਸ ਦੌਰਾਨ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਵਿਅਕਤੀ ਇੱਕ ਸਕੂਟਰੀ ‘ਤੇ ਆ ਕੇ ਇਸ ਲਾਸ਼ ਨੂੰ ਇਥੇ ਸੁੱਟ ਕੇ ਜਾਂਦਾ ਹੈ। ਇਸ ਦੌਰਾਨ ਪੁਲਿਸ ਦੀ ਤਫਤੀਸ਼ ਦੇ ਦੌਰਾਨ ਕੁੜੀ ਦੀ ਆਖਰੀ ਲੋਕੇਸ਼ਨ 86 ਸੈਕਟਰ ਦੀ ਆ ਰਹੀ ਸੀ।

ਤਫਤੀਸ਼ ਦੇ ਦੌਰਾਨ ਹੋਰ ਵੀ ਸਬੂਤ ਮਿਲੇ ਤੇ ਪੁਲੀਸ ਵੱਲੋਂ ਪ੍ਰਾਪਤ ਕਾਲ ਡਿਟੇਲ ਰਿਕਾਰਡ ਅਨੁਸਾਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਰਸ਼ਪ੍ਰੀਤ ਕਤਲ ਵਿੱਚ ਸ਼ਾਮਲ ਸੀ,ਜਿਸ ਦਾ ਘਰ ਵੀ 86 ਸੈਕਟਰ ਵਿੱਚ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਰਸ ਦਾ ਉਸ ਨਾਲ ਝੱਗੜਾ ਹੋਇਆ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਸੀ ਕੀ ਮੌਤ ਤੋਂ ਪਹਿਲਾਂ ਮ੍ਰਿਤਕ ਨਸੀਬ ਕੌਰ ਕਿਸ ਦੇ ਸੰਪਰਕ ਵਿੱਚ ਸੀ ? ਅਤੇ ਅਖੀਰਲੀ ਵਾਰ ਉਸ ਨੇ ਕਿਸ ਦੇ ਨਾਲ ਗੱਲ ਕੀਤੀ ਸੀ ?

ਮ੍ਰਿਤਕਾ ਦੀ ਪੋਸਟ ਮਾਰਟਮ ਰਿਪੋਰਟ ਨੇ ਵੀ ਕਈ ਖੁਲਾਸੇ ਕੀਤੇ।ਜਿਸ ਵਿੱਚ ਸਾਫ਼ ਹੋ ਗਿਆ ਕਿ ਕੁੜੀ ਦਾ ਕਤਲ ਗੱਲ ਘੁੱਟ ਕੇ ਕੀਤਾ ਗਿਆ ਹੈ ਤੇ ਉਸ ਦੀ ਗਰਦਨ ਦੀ ਪਿਛਲੀ ਹੱਡੀ ਵੀ ਟੁਟੀ ਹੋਈ ਪਾਈ ਗਈ ਸੀ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸਆਈ ਆਪਣੇ ਪਰਿਵਾਰ ਸਣੇ ਫਰਾਰ ਸੀ ਤੇ ਉਸ ਦੇ ਮੁਹਾਲੀ ਵਾਲੇ ਘਰ ਤੇ ਨਾਲ ਨਾਲ ਹੋਰ ਜਗਾਵਾਂ ਤੇ ਵੀ ਛਾਪੇ ਮਾਰੇ ਜਾ ਰਹੇ ਸਨ ਤੇ ਆਖਰਕਾਰ ਸੈਕਟਰ 67 ਤੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।