ਤਰਨਤਾਰਨ ਤੋਂ ਬਹੁਤ ਹੀ ਦੁਖਦਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਏਐੱਸਆਈ ਪਿਤਾ ਵੱਲੋਂ ਅਚਾਨਕ ਗੋਲੀ ਚੱਲਣ ਨਾਲ ਉਸ ਦੇ ਆਪਣੇ ਹੀ ਜਵਾਨ ਪੁੱਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵਿਚ ਤਾਇਨਾਤ ASI ਭੁਪਿੰਦਰ ਸਿੰਘ ਦੀ ਸਰਵਿਸ ਰਿਵਾਲਵਰ ਵਿਚੋਂ ਅਚਾਨਕ ਗੋਲੀ ਚੱਲ ਗਈ ਤੇ ਇਹ ਗੋਲੀ ਉਸ ਦੇ ਜਵਾਨ ਪੁੱਤ ਨੂੰ ਜਾ ਲੱਗੀ ਜਿਸ ਕਾਰਨ ਉਸ ਦੀ ਜਾਨ ਚਲੀ ਗਈ।
ਮ੍ਰਿਤਕ ਦੀ ਪਛਾਣ ਸਨਮਦੀਪ ਸਿੰਘ ਵਜੋਂ ਹੋਈ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਡਿਊਟੀ ਉੱਤੇ ਜਾਣ ਲਈ ਤਿਆਰ ਹੋ ਰਿਹਾ ਸੀ ਤੇ ਉਸ ਦਾ ਸਰਵਿਸ ਰਿਵਾਲਵਰ ਹੇਠਾਂ ਡਿੱਗ ਗਿਆ ਤੇ ਅਚਾਨਕ ਉਸ ਵਿਚੋਂ ਗੋਲੀ ਚੱਲ ਗਈ ਜੋ ਬੈੱਡ ‘ਤੇ ਬੈਠੇ ਉਸ ਦੇ ਜਵਾਨ ਪੁੱਤ ਨੂੰ ਜਾ ਲੱਗੀ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੀ ਉਮਰ ਸਿਰਫ 22 ਸਾਲ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਚਾਨਕ ਹੋਈ ਇਸ ਮੌਤ ਨਾਲ ਪੂਰੇ ਪਰਿਵਾਰ ਦਾ ਮਾਹੌਲ ਗਮਗੀਨ ਹੈ। ਸਨਮਦੀਪ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਿਹਾ ਸੀ|