India

ਆਸ਼ੀਸ ਮਿਸ਼ਰਾ ਦੀ ਜ਼ਮਾ ਨਤ ਰੱਦ ਨੂੰ ਲੈ ਕੇ ਸੁਪਰੀਮ ਕਰੋਟ ‘ਚ ਸੁਣਵਾਈ 11 ਮਾਰਚ ਨੂੰ

ਦ ਖ਼ਾਲਸ ਬਿਊਰੋ : ਲਖੀਮਪੁਰ ਖੀਰੀ ਹਿੰ ਸਾ ਮਾਮਲੇ ਦੇ ਮੁੱਖ ਮੁਲ ਜ਼ਮ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਨੂੰ ਲੈ ਕੇ ਅਰਜੀ ਤੇ ਸੁਣਵਾਈ ਭਾਰਤ ਦੀ ਉੱਚ ਅਦਾ ਲਤ ਸੁਪਰੀਮ ਕੋਰਟ 11 ਮਾਰਚ ਨੂੰ ਕਰੇਗੀ। ਅਪੀਲਕਰਤਾ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਆਸ਼ੀਸ਼ ਦੀ ਜ਼ਮਾਨਤ ਤੋਂ ਬਾਅਦ ਮਾਮਲੇ ਵਿਚ ਦੂਸਰੇ ਮੁਲਜ਼ਮ ਵੀ ਹਾਈਕੋਰਟ ਦੇ ਫੈਸਲੇ ਨੂੰ ਆਧਾਰ ਬਣਾਕੇ ਜ਼ਮਾਨਤ ਲਈ ਕੋਰਟ ਜਾਣ ਦੀ ਤਿਆਰੀ ਕਰ ਰਹੇ ਹਨ।  ਇਸ ਲਈ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ।

ਦੱਸ ਦਈਏ ਕਿ  ਲਖੀਮਪੁਰ ਖੀਰੀ ਘ ਟਨਾ ਦੇ ਪੀ ੜਤ ਪਰਿਵਾਰਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਕੇ ਅਸ਼ੀਸ਼ ਮਿਸ਼ਰਾ ਦੀ ਜ਼ਮਾ ਨਤ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨਰਾਂ ਨੇ ਅਦਾਲਤ ਵਿੱਚ ਦਾਇਰ ਕੇ ਸ ਵਿੱਚ ਮੁਲ ਜ਼ਮ ਦੀ ਜ਼ਮਾ ਨਤ ਰੱਦ ਕਰਨ ਦੀ ਮੰਗ ਕੀਤੀ ਸੀ। ਇਲਾਹਾਬਾਦ ਹਾਈਕੋਰਟ ਵੱਲੋਂ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ 10 ਫਰਵਰੀ ਨੂੰ ਜ਼ਮਾ ਨਤ ਦੇ ਦਿੱਤੀ ਗਈ ਸੀ। ਮੁਲ ਜ਼ਮ ਸ਼ਾਂਤਮਈ ਕਿਸਾਨਾਂ ਨੂੰ ਆਪਣੀ ਥਾਰ ਜੀਪ ਰਾਹੀਂ ਕੁਚ ਲਣ ਦੇ ਦੋ ਸ਼ਾਂ ਤਹਿਤ ਜੇ ਲ੍ਹ ਵਿੱਚ ਬੰਦ ਸੀ। ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੀ ਤਿੰਨ ਅਕਤੂਬਰ ਦੀ ਰੈਲੀ ਵਿੱਚ ਮੁਲ ਜ਼ਮ ਨੇ ਲੰਘ ਰਹੇ ਚਾਰ ਕਿਸਾਨਾਂ ਦੇ ਉੱਪਰ ਪਿੱਛਿਉਂ ਜੀਪ ਚੜਾ ਕੇ ਉਨ੍ਹਾਂ ਨੂੰ ਦਰੜ ਦਿੱਤਾ ਸੀ। ਮੁਲ ਜ਼ਮ ਅਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈਕੋਰਟ ਵੱਲੋਂ ਜ਼ਮਾਨ ਤ ਦੇ ਦਿੱਤੀ ਗਈ ਸੀ ਪਰ ਜੇ ਲ੍ਹ ਤੋਂ ਰਿਹਾਅ 15 ਫਰਵਰੀ ਨੂੰ ਹੋਇਆ ਸੀ।