‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪ੍ਰਸਤਾਵ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਦੋ ਬੱਚਿਆਂ ਦੀ ਨੀਤੀ ਰਾਜ ਸਰਕਾਰ ਦੀਆਂ ਖਾਸ ਯੋਜਨਾਵਾਂ ਦੇ ਲਾਭ ਲਈ ਲਾਗੂ ਕੀਤੀ ਜਾਵੇਗੀ।
ਅਸਾਮ ਦੀ ਸਾਬਕਾ ਬੀਜੇਪੀ ਸਰਕਾਰ ਨੇ ਜਨਸੰਖਿਆਂ ਅਤੇ ਮਹਿਲਾ ਸਸ਼ਕਤੀਕਰਨ ਨੀਤੀ ਤਹਿਤ ਅਸਾਮ ਵਿੱਚ ਜਿਸ ਵੀ ਵਿਅਕਸੀ ਦੇ ਦੋ ਤੋਂ ਜਿਆਦਾ ਬੱਚੇ ਹਨ, ਉਨ੍ਹਾਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਉਨ੍ਹਾਂ ਦੀ ਪੰਚਾਇਤ ਅਤੇ ਸਥਾਨਕ ਚੋਣ ਲੜਨ ਉੱਤੇ ਰੋਕ ਲਗਾ ਦਿੱਤੀ ਹੈ।ਇਹ ਨੀਤੀ ਇਸੇ ਸਾਲ ਇਕ ਜਨਵਰੀ ਤੋਂ ਲਾਗੂ ਕੀਤੀ ਗਈ ਸੀ।
ਇੰਡੀਅਨ ਐਕਸਪ੍ਰੈੱਸ ਦੇ ਅਨੁਸਾਰ ਮੁੱਖ ਮੰਤਰੀ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਹੌਲੀ ਹੌਲੀ ਸਰਕਾਰੀ ਯੋਜਨਾਵਾਂ ਲਈ ਜਨਸੰਖਿਆਂ ਨਿਯਮ ਲਾਗੂ ਕਰਾਂਗੇ।ਉਨ੍ਹਾਂ ਕਿਹਾ ਕਿ ਕੁੱਝ ਯੋਜਨਾਵਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਅਸੀਂ ਦੋ ਬੱਚਿਆਂ ਦੀ ਨੀਤੀ ਲਾਗੂ ਨਹੀਂ ਕਰ ਸਕਦੇ, ਜਿਵੇਂ ਕਿ ਸਕੂਲਾਂ, ਕਾਲਜਾਂ ਵਿੱਚ ਮੁਫਤ ਦਾਖਿਲਾ ਜਾਂ ਫਿਰ ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਘਰ ਦੇਣਾ।