ਚੋਣਾਂ ਖਤਮ ਹੁੰਦੇ ਹੀ ਸਰਕਾਰਾਂ ਨੇ ਲੋਕਾਂ ਉਪਰ ਨਵੇਂ ਵਿਤੀ ਭਾਰ ਪਾਉਣੇ ਸ਼ੁਰੂ ਕਰ ਦਿਤੇ ਗਏ ਹਨ। ਪੰਜਾਬ ’ਚ ਵੇਰਕਾ ਦੁੱਧ ਅਤੇ ਟੋਲ ਪਲਾਜ਼ਿਆਂ ਦੇ ਰੇਟਾਂ ’ਚ 3 ਜੂਨ ਤੋਂ ਵਾਧਾ ਲਾਗੂ ਹੋ ਰਿਹਾ ਹੈ। ਵਰਕਾਂ ਮਿਲਕ ਪਲਾਂਟ ਵਲੋਂ ਦੁੱਧ ਦੇ ਰੇਟ ਵਿਚ 2 ਰੁਪਏ ਪ੍ਰਤੀ ਪੈਕਟ ਵਾਧਾ ਲਾਗੂ ਕੀਤਾ ਗਿਆ ਹੈ।
ਮਿਲਕ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈ ਰਹੀ ਸਖ਼ਤ ਗਰਮੀ ਕਾਰਨ ਦੁੱਧ ਦੀ ਖ਼ਰੀਦ ਦੇ ਰੇਟ ਵਧਣ ਕਾਰਨ ਮਿਲਕ ਪਲਾਂਟ ਦੇ ਲਾਗਤ ਖ਼ਰਚੇ ਵੀ ਵਧੇ ਹਨ, ਜਿਸ ਕਰ ਕੇ ਲੋਕਾਂ ਦੀ ਮੰਗ ਅਨੁਸਾਰ ਪੂਰਾ ਉਤਪਾਦਨ ਕਰਨ ਲਈ ਰੇਟਾਂ ਵਿਚ ਵਾਧਾ ਜ਼ਰੂਰੀ ਹੋ ਗਿਆ ਸੀ। ਇਸੇ ਤਰ੍ਹਾਂ ਪੰਜਾਬ ਵਿਚ 3 ਜੂਨ ਤੋਂ ਤੋਲ ਦੇ ਰੇਟ ਵੀ 3 ਤੋਂ 5 ਫ਼ੀ ਸਦੀ ਤਕ ਵੱਧ ਜਾਣਗੇ।
ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀ ਨੇ ਪ੍ਰਵਾਨਗੀ ਦੇਣ ਤੋਂ ਬਾਅਦ ਟੋਲ ਕੰਪਨੀਆਂ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਜ਼ਿਕਰਯੋਗ ਹੈ ਕਿ ਇਹ ਰੇਟ ਪਹਿਲਾਂ ਚੋਣਾਂ ਦੇ ਚਲਦੇ ਲਾਗੂ ਕੀਤੇ ਜਾਣੇ ਸਨ ਪਰ ਚੋਣ ਕਮਿਸ਼ਨ ਨੇ ਵੋਟਾਂ ਦਾ ਕੰਮ ਪੂਰਾ ਹੋਣ ਤਕ ਇਸ ਉਤੇ ਰੋਕ ਲਗਾ ਦਿਤੀ ਸੀ।
ਜ਼ਿਕਰਯੋਗ ਹੈ ਕਿ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਇਸ ਦੇ ਨਾਲ ਹੀ ਦੁੱਧ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਨੂੰ ਲੋਕਾਂ ਦੀਆਂ ਜੇਬਾਂ ‘ਤੇ ਵੱਡਾ ਬੋਝ ਮੰਨਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਅਜਿਹੇ ਵਿੱਚ ਜੇਕਰ ਇੱਕ ਵਾਰ ਫਿਰ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਇਸ ਦਾ ਆਮ ਲੋਕਾਂ ਦੀ ਜ਼ਿੰਦਗੀ ‘ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ ਅਤੇ ਲੋਕਾਂ ਨੂੰ ਹੋਰ ਪੈਸੇ ਖਰਚ ਕਰਨੇ ਪੈਣਗੇ।
ਇਸ ਤੋਂ ਪਹਿਲਾਂ ਹੀ ਅੱਜ ਮੂਲ ਅਤੇ ਮਦਰ ਡਾਇਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF), ਜੋ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਉਤਪਾਦ ਵੇਚਦੀ ਹੈ, ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਮਦਰ ਡੇਅਰੀ ਨੇ ਵੀ ਚੋਣ ਨਤੀਜਿਆਂ ਤੋਂ ਠੀਕ ਪਹਿਲਾਂ ਸੋਮਵਾਰ ਨੂੰ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਕਾਰਨ ਪਿਛਲੇ 15 ਮਹੀਨਿਆਂ ਵਿੱਚ ਲਾਗਤਾਂ ਵਿੱਚ ਵਾਧਾ ਦੱਸਿਆ ਗਿਆ ਹੈ।