ਬਿਉਰੋ ਰਿਪੋਰਟ – ਦਿੱਲੀ ਕਾਂਗਰਸ (Delhi Congress ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ (Arvinder Singh Lovely) ਦੂਜੀ ਵਾਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਲਵਲੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋੇਏ।
ਪਿਛਲੇ ਹਫਤੇ ਉਨ੍ਹਾਂ ਨੇ ਆਪ ਨਾਲ ਗਠਜੋੜ ਹੋਣ ‘ਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਇਲਜ਼ਾਮ ਲਗਾਇਆ ਸੀ ਮੈਨੂੰ ਅਹੁਦੇਦਾਰ ਚੁਣਨ ਦਾ ਅਧਿਕਾਰ ਨਹੀਂ ਹੈ। ਉਮੀਦਵਾਰ ਐਲਾਨੇ ਜਾਣ ਵੇਲੇ ਉਨ੍ਹਾਂ ਤੋਂ ਸਲਾਹ ਨਹੀਂ ਲਈ ਗਈ ਹੈ। ਲਵਲੀ ਦੇ ਨਾਲ ਸਾਬਕਾ ਕਾਂਗਰਸੀ ਵਿਧਾਇਕ ਰਾਜਕੁਮਾਰ ਚੌਹਾਨ, ਨਸੀਬ ਸਿੰਘ, ਅਮਿਤ ਮਲਿਕ ਅਤੇ ਨੀਰਜ ਬਸੋਆ ਵੀ ਬੀਜੇਪੀ ਵਿੱਚ ‘ਚ ਸ਼ਾਮਲ ਹੋ ਗਏ ਹਨ।
Deferred Live: Prominent Personalities are joining BJP in the presence of Union Minister Shri @HardeepSPuri, National General Secretary Shri @TawdeVinod & State President Shri @Virend_Sachdeva https://t.co/JE9ZRk6SIC
— BJP Delhi (@BJP4Delhi) May 4, 2024
ਅਰਵਿੰਦਰ ਸਿੰਘ ਲਵਲੀ ਸੀਲਾ ਦੀਕਸ਼ਿਤ ਸਰਕਾਰ ਵਿੱਚ 10 ਸਾਲ ਤੱਕ ਸਿੱਖਿਆ ਅਤੇ ਟਰਾਂਸਪੋਰਟ ਮੰਤਰੀ ਰਹੇ। ਉਹ ਤਿੰਨ ਵਾਰ ਲਗਾਤਾਰ ਦਿੱਲੀ ਦੀ ਗਾਂਧੀ ਨਗਰ ਸੀਟ ਤੋਂ ਜਿੱਤੇ, ਪਰ 2017 ਵਿੱਚ ਲਵਲੀ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ।
ਪਰ 10 ਮਹੀਨੇ ਬਾਅਦ ਉਨ੍ਹਾਂ ਨੇ ਮੁੜ ਕੋਂ 2018 ਵਿੱਚ ਕਾਂਗਰਸ ਵਿੱਚ ਵਾਪਸੀ ਕੀਤੀ। ਪਾਰਟੀ ਨੇ ਪਿਛਲੇ ਸਾਲ ਉਨ੍ਹਾਂ ਨੂੰ ਦਿੱਲੀ ਕਾਂਗਰਸ ਦੀ ਜ਼ਿੰਮੇਵਾਰੀ ਸੌਂਪੀ ਸੀ। ਪਰ ਪਿਛਲੇ ਹਫਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।