India

‘ਕੇਜਰੀਵਾਲ ਜੇਲ੍ਹ ਤੋਂ ਸਰਕਾਰ ਚਲਾਉਣਗੇ’ ! ਕੈਬਨਿਟ ਮੀਟਿੰਗ ਵੀ ਜੇਲ੍ਹ ਅੰਦਰ ਹੀ ਹੋਵੇਗੀ !

ਬਿਉਰੋ ਰਿਪੋਰਟ : ਜੇਕਰ ਈਡੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਕਿ ਕੇਜਰੀਵਾਲ ਜੇਲ੍ਹ ਤੋਂ ਮੁੱਖ ਮੰਤਰੀ ਦਾ ਕੰਮਕਾਜ ਕਰ ਸਕਦੇ ਹਨ ? ED ਵੱਲੋਂ ਚੁੱਕੇ ਜਾਣ ਵਾਲੇ ਇਸ ਸੰਭਾਵੀ ਕਦਮ ‘ਤੇ ਚਰਚਾਵਾਂ ਦੇ ਲਈ ਸੋਮਵਾਰ ਨੂੰ 62 ਵਿਧਾਇਕਾਂ ਦੇ ਨਾਲ ਕੇਜਰੀਵਾਲ ਦੀ ਐਮਰਜੈਂਸੀ ਮੀਟਿੰਗ ਹੋਈ । ਸਾਰੇ ਵਿਧਾਇਕਾਂ ਨੇ ਇੱਕ ਹੀ ਸੁਰ ਵਿੱਚ ਕਿਹਾ ਜੇਕਰ ਈਡੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਹ ਜੇਲ੍ਹ ਤੋਂ ਹੀ ਕੰਮ ਕਰਨ । ਵਿਧਾਇਕਾਂ ਨੇ ਕਿਹਾ ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਚੁਣਿਆ ਹੈ ।

ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਜੇਕਰ ਅਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰੀ ਕੀਤਾ ਤਾਂ ਅਸੀਂ ਜੇਲ੍ਹ ਤੋਂ ਕੰਮ ਕਰਨ ਦੇ ਲਈ ਅਦਾਲਤ ਦਾ ਰੁੱਖ ਕਰਾਂਗੇ । ਆਤਿਸ਼ੀ ਨੇ ਕਿਹਾ ਅਸੀਂ ਕੋਰਟ ਤੋਂ ਇਜਾਜ਼ਤ ਮੰਗਾਗੇ ਕਿ ਕੈਬਨਿਟ ਮੀਟਿੰਗ ਜੇਲ੍ਹ ਦੇ ਅੰਦਰ ਹੋ ਸਕੇ। ਅਸੀਂ ਜੇਲ੍ਹ ਦੇ ਅੰਦਰ ਕੈਬਨਿਟ ਦੀ ਫਾਈਲਾਂ ਲਿਜਾਉਣ ਦੇ ਲਈ ਅਦਾਲਤ ਤੋਂ ਇਜਾਜ਼ਤ ਲਵਾਂਗੇ । ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਚਲਾਉਣਗੇ ।

ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਨੇ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਹਾਲਾਤ ਅਜਿਹੇ ਲੱਗ ਰਹੇ ਹਨ ਕਿ ਅਸੀਂ ਵੀ ਜਲਦ ਹੀ ਜੇਲ੍ਹ ਜਾਵਾਂਗੇ । ਹੋ ਸਕਦਾ ਹੈ ਕਿ ਆਤਿਸ਼ੀ ਨੂੰ ਜੇਲ੍ਹ ਨੰਬਰ 2 ਵਿੱਚ ਰੱਖਿਆ ਜਾਵੇ ਅਤੇ ਮੈਨੂੰ ਜੇਲ੍ਹ ਨੰਬਰ 1 ਵਿੱਚ ਅਸੀਂ ਕੈਬਨਿਟ ਦੀ ਬੈਠਕ ਜੇਲ੍ਹ ਦੇ ਅੰਦਰ ਹੀ ਕਰੀਏ ।

ED ਦੇ ਸਾਹਮਣੇ ਪੇਸ਼ ਨਹੀਂ ਹੋਏ ਕੇਜਰੀਵਾਲ

ਅਰਵਿੰਦ ਕੇਜਰੀਵਾਲ ਕਥਿੱਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਪੁੱਛ-ਗਿੱਛ ਦੇ ਲਈ 2 ਨਵੰਬਰ ਨੂੰ ਜਾਂਚ ਏਜੰਸੀ ED ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ ੰ। ਇਸ ਦੇ ਬਦਲੇ ਕੇਜਰੀਵਾਲ ਨੇ ED ਨੂੰ ਇੱਕ ਪੱਤਰ ਲਿਖ ਕੇ ਭੇਜਿਆ ਸੀ । ਉਨ੍ਹਾਂ ਨੇ ਜਾਂਚ ਏਜੰਸੀ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਸੀ ਕਿ ਤੁਸੀਂ ਸੰਮਨ ਵਿੱਚ ਇਹ ਨਹੀਂ ਲਿਖਿਆ ਕਿ ਮੈਂ ਸ਼ੱਕੀ ਹਾਂ ਜਾਂ ਗਵਾਹ ਹਾਂ। ED ਦੇ ਸੂਤਰਾਂ ਮੁਤਾਬਿਕ ਏਜੰਸੀ ਕੇਜਰੀਵਾਲ ਨੂੰ ਨਵਾਂ ਸੰਮਨ ਜਾਰੀ ਹੋ ਸਕਦਾ ਹੈ । ED ਨੇ 30 ਅਕਤੂਬਰ ਨੂੰ ਕੇਜਰੀਵਾਲ ਨੂੰ ਪੁੱਛ-ਗਿੱਛ ਦੇ ਲਈ ਸੰਮਨ ਭੇਜਿਆ ਸੀ । ਕੇਜਰੀਵਾਲ ਨੇ ਇਸ ਸੰਮਨ ਨੂੰ ਗੈਰਕਾਨੂੰਨ ਦੱਸਿਆ ਸੀ । ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੱਧ ਪ੍ਰਦੇਸ਼ ਵਿੱਚ ਪ੍ਰਚਾਰ ਦੇ ਲਈ ਪਹਿਲਾਂ ਤੋਂ ਪ੍ਰੋਗਰਾਮ ਸੀ,ਇਸ ਲਈ ਉਹ ਪੇਸ਼ ਨਹੀਂ ਹੋ ਸਕਦੇ ਹਨ ।