‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਹ ਸਭ ਸਿਰਫ਼ ਮੈਨੂੰ ਗਾਲ੍ਹਾਂ ਦੇ ਰਹੇ ਹਨ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਨੇ ਮੈਨੂੰ ਅੱਜ ਖੂਬ ਗਾਲ੍ਹਾਂ ਕੱਢੀਆਂ ਹਨ। ਚੰਨੀ ਸਾਹਿਬ, ਸੁਖਬੀਰ ਬਾਦਲ ਰੋਜ਼ ਮੈਨੂੰ ਗਾਲ੍ਹਾਂ ਕੱਢਦੇ ਹਨ। ਇਹ ਇੱਕ-ਦੂਸਰੇ ਨੂੰ ਗਾਲ੍ਹਾਂ ਨਹੀਂ ਕੱਢਦੇ, ਕੇਵਲ ਮੈਨੂੰ ਗਾਲ੍ਹਾਂ ਕੱਢਦੇ ਹਨ। ਮੇਰਾ ਕਸੂਰ ? ਮੈਂ ਪੰਜਾਬ ਦੇ ਸਕੂਲ, ਹਸਪਤਾਲ, ਬਿਜਲੀ, ਪਾਣੀ ਠੀਕ ਕਰਨਾ ਚਾਹੁੰਦਾ ਹਾਂ, ਰੁਜ਼ਗਾਰ ਦੇਣਾ ਚਾਹੁੰਦਾ ਹਾਂ।