Punjab

ਮੈਡੀਟੇਸ਼ਨ ਲਈ ਹੁਸ਼ਿਆਰਪੁਰ ਪਹੁੰਚੇ ਅਰਵਿੰਦ ਕੇਜਰੀਵਾਲ: 10 ਦਿਨ ਵਿਪਾਸਨਾ ਕੇਂਦਰ ‘ਚ ਕਰਨਗੇ ਮੈਡੀਟੇਸ਼ਨ…

Arvind Kejriwal reached Hoshiarpur for meditation: He will meditate for 10 days at Vipassana Kendra...

 ਹੁਸ਼ਿਆਰਪੁਰ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਜਾ ਨੋਟਿਸ ਭੇਜ ਕੇ ਤਲਬ ਕਰ ਲਿਆ ਹੈ। ਅਰਵਿੰਦ ਕੇਜਰੀਵਾਲ ਨੂੰ ਅੱਜ ਯਾਨੀ 21 ਦਸੰਬਰ ਨੂੰ ਈਡੀ ਅੱਗੇ ਪੇਸ਼ਣ ਹੋਣਾ ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਕਿਉਂਕਿ ਅਰਵਿੰਦ ਕੇਜਰੀਵਾਲ ਯੋਗਾ ਤੇ ਮੈਡੀਟੇਸ਼ਨ ਕਰਨ ਦੇ ਲਈ ਪੰਜਾਬ ਪਹੁੰਚ ਗਏ ਹਨ। ਕੇਜਰੀਵਾਲ ਹੁਸ਼ਿਆਰਪੁਰ ਤੋਂ ਕਰੀਬ 9 ਕਿਲੋਮੀਟਰ ਦੂਰ ਆਨੰਦਗੜ੍ਹ ਸਥਿਤ ਧੰਮ-ਧਜ ਯੋਗ ਕੇਂਦਰ  ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠੇ ਹੋਏ ਹਨ।  ਜਿੱਥੇ ਉਹ ਅਗਲੇ 10 ਦਿਨਾਂ ਤੱਕ ਮੈਡੀਟੇਸ਼ਨ ਕਰਨਗੇ।

ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ 10 ਦਿਨਾਂ ਮੈਡੀਟੇਸ਼ਨ ਕੈਂਪ ਬਾਰੇ ਵੀ ਈਡੀ ਨੂੰ ਸੂਚਿਤ ਕੀਤਾ ਹੈ। ਕੇਜਰੀਵਾਲ ਬੁੱਧਵਾਰ ਸ਼ਾਮ ਨੂੰ ਆਦਮਪੁਰ ਹਵਾਈ ਅੱਡੇ ‘ਤੇ ਉਤਰੇ। ਜਿਸ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਲਈ ਰਵਾਨਾ ਹੋਏ। ਜਿੱਥੇ ਉਹ ਧਰਮਸ਼ਾਲਾ ਰੋਡ ‘ਤੇ ਜੇ.ਸੀ.ਟੀ.ਚੋਹਾਲ ਪਹੁੰਚੇ। ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿੱਚ ਸੀ.ਐਮ ਮਾਨ ਨਾਲ ਕੁਝ ਸਮਾਂ ਗੱਲਬਾਤ ਕੀਤੀ। ਸ਼ਾਮ ਕਰੀਬ 6 ਵਜੇ ਕੇਜਰੀਵਾਲ ਪਿੰਡ ਮਹਿਲਾਵਾਲੀ ਨੇੜੇ ਆਨੰਦਗੜ੍ਹ ਸਥਿਤ ਧਮਾ-ਧਜ ਯੋਗ ਕੇਂਦਰ ਗਏ।

ਹੁਸ਼ਿਆਰਪੁਰ-ਊਨਾ ਰੋਡ ’ਤੇ ਪਿੰਡ ਮਹਿਲਾਂਵਾਲੀ ਤੋਂ ਆਨੰਦਗੜ੍ਹ ਨੂੰ ਜਾਂਦੀ ਸੜਕ ’ਤੇ ਸਥਿਤ ਕੇਂਦਰ ਅਤੇ ਆਸਪਾਸ ਦਾ ਇਲਾਕਾ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਹੁਸ਼ਿਆਰਪੁਰ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ। ਇਸ ਖੇਤਰ ਵਿੱਚ ਸਥਾਨਕ ਪਿੰਡ ਵਾਸੀਆਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਦੇ ਦਾਖਲੇ ਦੀ ਪੂਰੀ ਤਰ੍ਹਾਂ ਮਨਾਹੀ ਹੈ।

ਕੇਜਰੀਵਾਲ ਦੀ ਸੁਰੱਖਿਆ ਲਈ ਹੁਸ਼ਿਆਰਪੁਰ ‘ਚ 1000 ਪੁਲਿਸ ਮੁਲਾਜ਼ਮ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ 23 ਵਾਹਨਾਂ ਦਾ ਕਾਫਲਾ, ਇਕ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਕੇਜਰੀਵਾਲ ਦੇ ਨਾਲ ਸਨ।

ਤੁਹਾਨੂੰ ਦੱਸ ਦੇਈਏ ਕਿ ਪਿੰਡ ਆਨੰਦਗੜ੍ਹ ਦੀ ਇਹ ਜਗ੍ਹਾ 1990 ਤੋਂ ਪਹਿਲਾਂ ਦੀ ਹੈ। ਇਸ ਦੀ ਜ਼ਮੀਨ ਸਕੂਲ ਬਣਾਉਣ ਲਈ ਦਾਨ ਕੀਤੀ ਗਈ ਸੀ। ਜਿਸ ਤੋਂ ਬਾਅਦ ਇਸ ਨੂੰ ਵੱਡਾ ਕੀਤਾ ਗਿਆ ਅਤੇ ਮਹਿਲਾਂਵਾਲੀ ਵਿੱਚ ਧੰਮ-ਧਜ ਵਿਪਾਸਨਾ ਯੋਗ ਕੇਂਦਰ ਦੀ ਸਥਾਪਨਾ ਕੀਤੀ ਗਈ।