ਬਿਉਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Cm Arvind Kejriwal) ਨੂੰ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਤਿੰਨ ਦਿਨਾਂ ਦੇ ਲਈ CBI ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਇਜਾਜ਼ਤ ਦਿੱਤੀ ਹੈ ਕਿ ਉਹ ਰੋਜ਼ਾਨਾ ਆਪਣੀ ਪਤਨੀ ਅਤੇ ਵਕੀਲ ਨਾਲ 30 ਮਿੰਟ ਤੱਕ ਮਿਲ ਸਕਦੇ ਹਨ। ਇਸ ਦੇ ਨਾਲ ਉਹ ਆਪਣੇ ਨਾਲ ਦਵਾਈ ਵੀ ਰੱਖ ਸਕਣਗੇ, ਉਨ੍ਹਾਂ ਦੇ ਲਈ ਘਰ ਤੋਂ ਖਾਣਾ ਵੀ ਆ ਸਕਦਾ ਹੈ।
ਬੁੱਧਵਾਰ ਦੀ ਸਵੇਰ CBI ਨੇ ਸ਼ਰਾਬ ਨੀਤੀ ਕੇਸ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਬਾਅਦ CBI ਨੇ ਉਨ੍ਹਾਂ ਨੂੰ ਟ੍ਰਾਈਲ ਕੋਰਟ ਵਿੱਚ ਪੇਸ਼ ਕਰਕੇ 5 ਦਿਨਾਂ ਦੀ ਕਸਟਡੀ ਵੀ ਮੰਗੀ ਸੀ। ਅਦਾਲਤ ਨੇ ਤਕਰੀਬਨ 4 ਘੰਟੇ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸ਼ਾਮ 7 ਵਜੇ ਸੁਣਾਇਆ। ਅਗਲੀ ਸੁਣਵਾਈ 29 ਜੂਨ ਨੂੰ ਹੋਵੇਗੀ। CBI ਵੱਲੋਂ ਅਰਵਿੰਦਰ ਕੇਜਰੀਵਾਲ ਦੀ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਕਮਰੇ ਵਿੱਚ ਭੇਜ ਦਿੱਤਾ ਗਿਆ, ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਨਾਸ਼ਤਾ ਕਰਵਾਇਆ।
ਸੁਣਵਾਈ ਦੇ ਦੌਰਾਨ ਕੇਜਰੀਵਾਰ ਨੇ ਕਿਹਾ ਮੀਡੀਆ ਵਿੱਚ ਖ਼ਬਰ ਚੱਲ ਰਹੀ ਹੈ ਕਿ ਮੈਂ ਸਿਸੋਦੀਆ ‘ਤੇ ਸ਼ਰਾਬ ਨੀਤੀ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਹੈ। ਇਹ ਗਲਤ ਹੈ, ਮੈਂ ਕਿਹਾ ਸੀ ਕਿ ਕੋਈ ਦੋਸ਼ੀ ਨਹੀਂ ਹੈ, ਸਿਸੋਦੀਆ ਪੂਰੀ ਤਰ੍ਹਾਂ ਨਾਲ ਨਿਰਦੋਸ਼ ਹਨ। ਇਸ ‘ਤੇ ਸੀਬੀਆਈ ਦੇ ਵਕੀਲ ਨੇ ਕਿਹਾ ਜੋ ਚੱਲ ਰਿਹਾ ਹੈ ਉਹ ਸਭ ਕੁਝ ਠੀਕ ਹੈ, ਇਹ ਸਾਰਾ ਫੈਕਟ ਦੇ ਅਧਾਰਤ ਹੈ। CBI ਨੇ ਕਿਹਾ ਕੇਜਰੀਵਾਲ ਨੇ ਕਿਹਾ ਸੀ ਕਿ ਸ਼ਰਾਬ ਨੀਤੀ ਦੇ ਉਹ ਹੱਕ ਵਿੱਚ ਨਹੀਂ ਸਨ, ਇਸ ਵਿੱਚ ਮਨੀਸ਼ ਸਿਸੋਦੀਆ ਪੂਰੀ ਤਰ੍ਹਾਂ ਸ਼ਾਮਲ ਸੀ, ਉਨ੍ਹਾਂ ਦਾ ਕੋਈ ਰੋਲ ਨਹੀਂ ਹੈ। CBI ਨੇ 25 ਜੂਨ ਦੀ ਰਾਤ 9 ਵਜੇ ਤਿਹਾੜ ਜੇਲ੍ਹ ਜਾਕੇ ਸ਼ਰਾਬ ਨੀਤੀ ਨੂੰ ਲੈਕੇ ਕੇਜਰੀਵਾਲ ਕੋਲੋ ਪੁੱਛ-ਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਸ਼ਰਾਬ ਨੀਤੀ ਵਿੱਚ ਮਨੀ ਲਾਡਰਿੰਗ ਦੇ ਮਾਮਲੇ ਵਿੱਚ ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਉਹ 87 ਦਿਨਾਂ ਤੋ ਜੇਲ੍ਹ ਵਿੱਚ ਬੰਦ ਹਨ। ਚੋਣ ਪ੍ਰਚਾਰ ਦੇ ਲਈ ਅਦਾਲਤ ਨੇ ਉਨ੍ਹਾਂ ਨੂੰ ਮਈ ਮਹੀਨੇ ਵਿੱਚ 21 ਦਿਨ ਦੀ ਪੈਰੋਲ ਦਿੱਤੀ ਸੀ। ਹੇਠਲੀ ਅਦਾਲਤ ਨੇ 20 ਜੂਨ ਨੂੰ ਕੇਜਰੀਵਾਲ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ ਪਰ ਈਡੀ ਵੱਲੋਂ ਹਾਈਕੋਰਟ ਅਪੀਲ ਕਰਨ ਤੋਂ ਬਾਅਦ ਜ਼ਮਾਨਤ ਤੇ ਰੋਕ ਲੱਗਾ ਦਿੱਤੀ ਗਈ।
ਇਹ ਵੀ ਪੜ੍ਹੋ – ਮੁੱਖ ਸਕੱਤਰ ਵੱਲੋਂ STF ਨੂੰ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਵੱਡੇ ਤਸਕਰਾਂ ਖਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਨਿਰਦੇਸ਼