‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ “ਇੱਕ ਮੌਕਾ ਕੇਜਰੀਵਾਲ ਨੂੰ” ਕੈਂਪੇਨ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ ਤੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੀ ਰਾਜਧਾਨੀ ਵਿੱਚ ਪਿਛਲੇ 7 ਸਾਲਾਂ ਤੋਂ ਹੋਏ ਵਿਕਾਸ ਦੇ ਕੰਮਾ ਦੀ ਤਰਜ਼ ਤੇ ਦੇਸ਼ ਦੇ ਹੋਰ ਪ੍ਰਾਂਤਾਂ ਵਿੱਚ ਵੀ ਵਿਕਾਸ ਕਰਨ ਲਈ ਸਭ ਨੂੰ ਜਾਗਰੂਕ ਕਰਨ।
ਇਸ ਸੰਬੰਧ ਹੋਰ ਬੋਲਦਿਆਂ ਉਹਨਾਂ ਕਿਹਾ ਕਿ ਦਿੱਲੀ ਵਿੱਚ ਬਣੇ ਮੁਹੱਲਾ ਕਲੀਨੀਕ ਦੇਖਣ ਲਈ ਯੂਐਨਓ ਤੋਂ ਲੋਕ ਆਏ ਤੇ ਅਮਰੀਕੀ ਰਾਸ਼ਟਰਪਤੀ ਦੀ ਪੱਤਨੀ ਸਕੂਲ ਦੇਖਣ ਲਈ ਆਈ। ਸਾਡੇ ਕੀਤੇ ਕੰਮਾ ਦਿੱਲੀ ਦੇ ਲੋਕਾਂ ਨੇ ਕਰਕੇ ਬਾਰ ਬਾਰ ਸਾਨੂੰ ਚੁਣਿਆ,ਇਸ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ।
ਇਸ ਮੌਕੇ ਉਹਨਾਂ “ਇੱਕ ਮੌਕਾ ਕੇਜਰੀਵਾਲ ਨੂੰ” ਕੈਂਪੇਨ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਤੇ ਦਿੱਲੀ ਦੇ ਲੋਕਾਂ ਨੂੰ ਇਸ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਬੇਨਤੀ ਕੀਤੀ। ਕੇਜਰੀਵਾਲ ਅਨੁਸਾਰ ਦਿੱਲੀ ਵਿੱਚ ਹੋਏ ਵਿਕਾਸ ਕੰਮਾ ਦਾ ਬਿਓਰਾ ਦੇਣ ਲਈ ਇੱਕ ਵੀਡੀਓ ਬਣਾਈ ਜਾਵੇ ਤੇ ਇਸ ਨੂੰ ਵੱਧ ਤੋਂ ਵੱਧ ਹੋਰ ਰਾਜਾਂ ਦੇ ਲੋਕਾਂ ਨੂੰ ਭੇਜਿਆ ਜਾਵੇ ਤਾਂ ਜੋ ਉਹ ਦਿੱਲੀ ਵਿੱਚ ਹੋਏ ਵਿਕਾਸ ਕੰਮਾ ਬਾਰੇ ਜਾਣ ਸਕਣ ਤੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜਰੂਰ ਦੇਣ।
ਇਸ ਤੋਂ ਇਲਾਵਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਅਪਲੋਡ ਕਰਿਆ ਜਾਵੇ ਅਤੇ ਨਾਲ ਹੀ ਆਪਣੇ ਜਾਣਕਾਰਾਂ ਨੂੰ ਵੀ ਭੇਜਿਆ ਜਾਵੇ।